05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨਕੋਦਰ ਰੋਡ ਦੇ ਕੋਲ ਸੀਵਰੇਜ ਬੰਦ ਹੋਣ ਨਾਲ ਲੰਬੇ ਸਮੇਂ ਤੋਂ ਪੇ੍ਸ਼ਾਨ ਨੇ ਲੋਕ

ਜਲੰਧਰ, 4 ਅਗਸਤ (ਸ਼ਿਵ)- ਡੀ. ਬੀ.

Ad Position 21
No active advertisement
ਅਜੀਤ ਡੈਸਕ 05-08-2026
ਜਲੰਧਰ, 4 ਅਗਸਤ (ਸ਼ਿਵ)- ਡੀ. ਬੀ. ਆਰ. ਅੰਬੇਡਕਰ ਚੌਕ ਤੋਂ ਨਕੋਦਰ ਰੋਡ ਨੂੰ ਜਾਂਦੇ ਹੋਏ ਖੱਬੇ ਪਾਸੇ ਕੌਂਸਲਰ ਕਾਂਗਰਸ ਕੌਂਸਲਰ ਅਤੇ ਇਕ ਆਪ ਦੇ ਕੌਂਸਲਰ ਦਾ ਵਾਰਡ ਹੈ। ਉਕਤ ਕੌਂਸਲਰਾਂ ਦੀ ਉੱਥੇ ਰਿਹਾਇਸ਼ ਵੀ ਹੈ। ਉਕਤ ਇਲਾਕੇ ਵਿਚ ਪਿਛਲੇ ਛੇ ਮਹੀਨਿਆਂ ਤੋਂ ਇੱਥੇ ਸੀਵਰੇਜ ਬੰਦ ਹੈ ਉੱਥੋਂ ਦੇ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਨੇ ਆਪਣੇ ਕੋਲੋਂ ਜੇਬਾਂ ਚੋਂ ਪੈਸੇ ਪਾ ਕੇ ਉੱਥੇ ਮਲਬਾ ਪੁਆਇਆ ਹੈ । ਪਿਛਲੇ ਛੇ ਮਹੀਨਿਆਂ ਤੋਂ ਇੱਥੇ ਸੀਵਰੇਜ ਨਹੀਂ ਸਾਫ਼ ਹੋਇਆ । ਪਿਛਲੇ ਛੇ ਮਹੀਨੇ ਤੋਂ ਲੋਕ ਉੱਥੇ ਰੇੜੀਆਂ ਜਾਂ ਦੁਕਾਨਦਾਰ ਸੀਵਰੇਜ ਦੇ ਪਾਣੀ ’ਚ ਖੜੇ ਰਹਿੰਦੇ ਸਨ। ਲੋਕਾਂ ਦਾ ਕਹਿਣਾ ਸੀ ਕਿ ਨਿਗਮ ਵਲੋਂ ਵਿਕਾਸ ਦੇ ਕੰਮਾਂ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਪਰ ਨਾਲ ਹੀ ਉਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਵੀ ਹੱਲ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਦੀ ਪੇ੍ਰਸ਼ਾਨੀ ਖ਼ਤਮ ਹੋ ਸਕੇ। ਵਾਰਡ ਨੰਬਰ 39 ਵਿਚ ਸੀਵਰੇਜ ਸਮੱਸਿਆ ਹੱਲ ਕਰਵਾਈ ਜਲੰਧਰ, ਵਾਰਡ ਨੰਬਰ 39 ਦੀ ਕੌਂਸਲਰ ਮਨਜੀਤ ਕੌਰ ਦਾਦਰਾ ਅਤੇ ਉਨਾਂ ਦੇ ਪਤੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲੱਕੀ ਦਾਦਰਾ ਨੇ ਕਿਹਾ ਕਿ ਮਲਕੋ ਤਰਾੜ ਵਿਖੇ ਪਿਛਲੇ 20 ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਸੀ ਅਤੇ ਇਹ ਇਲਾਕਾ ਪਹਿਲਾਂ ਦਿਹਾੜੀ ਖੇਤਰ ਵਿਚ ਪੈਂਦਾ ਸੀ । 2025 ਦੀ ਚੋਣਾਂ ਵਿਚ ਇਹ ਨਗਰ ਨਿਗਮ ਦੀ ਹੱਦ ਵਿਚ ਆ ਗਿਆ ਤੇ ਹੁਣ ਇਹ ਉਨਾਂ ਦੇ ਵਾਰਡ ਦਾ ਹਿੱਸਾ ਬਣ ਗਿਆ। ਲੱਕੀ ਦਾਦਰਾ ਨੇ ਕਿਹਾ ਇਲਾਕਾ ਨਿਵਾਸੀਆਂ ਦੀ ਵਾਰਡ ਵਾਸੀਆਂ ਦੀ ਮੁੱਖ ਮੰਗ ਸੀ ਕਿ ਇਲਾਕੇ ਦੀ ਸੀਵਰੇਜ ਸਮੱਸਿਆ ਹੱਲ ਕੀਤੀ ਜਾਵੇ। ਉਸ ਨੂੰ ਸ਼ਹਿਰ ਦੇ ਨਾਲ ਜੋੜਿਆ ਜਾਵੇ। ਲੱਕੀ ਦਾਦਰਾ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਅਤੇ ਮੇਅਰ ਵਨੀਤ ਧੀਰ ਅਤੇ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਨਾਲ ਮਿਲ ਕੇ ਇਹ ਕੰਮ ਪਾਸ ਕਰਾਇਆ ਗਿਆ ਜਿਸ ਦੇ ਉੱਪਰ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਨਾਲ ਵਾਰਡ ਦੇ ਲੋਕਾਂ ਨੂੰ ਰਾਹਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਮੌਂਟੀ ਸਹਿਗਲ ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਕੌਮੀ ਬੁਲਾਰੇ ਨਿਯੁਕਤ ਅਗਲੀ ਖ਼ਬਰ ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਪੰਜਾਬ ਦੇ ਪ੍ਰਬੰਧਕਾਂ ਵਲੋਂ ਜੰਡੂਸਿੰਘਾ ਵਿਖੇ ਬੈਠਕ
Ad Position 24
No active advertisement