05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨਗਰ ਨਿਗਮ ਵਲੋਂ ਸ਼ਹਿਰ ਵਿਚ ਕਈ ਥਾਵਾਂ ’ ਤੇ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਲੋਕ ਦੁਬਾਰਾ ਕਰ ਲੈਂਦੇ ਕਬਜ਼ੇ- ਮਾਡਲ ਹਾਊਸ ਵਿਚ ਚੌਪਾਟੀ, ਕੁੱਕੀ ਢਾਬ ਕੋਲ ਹਟਾਏ ਕਬਜ਼ੇ

ਜਲੰਧਰ, 4 ਅਗਸਤ (ਸ਼ਿਵ)- ਨਗਰ ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੀ ਇਕ ਟੀਮ ਨੇ ਸ਼ਹਿਰ ਵਿਚ ਕਈ ਥਾਵਾਂ ਤੋਂ ਨਾਜਾਇਜ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਕੋਲ ਆਈਆਂ ਸ਼ਿਕਾਇਤਾਂ ਤੋਂ ਬਾਅਦ ਹੁਣ ਕਾਰਵਾਈ ਕੀਤੀ ਜਾ ਰਹੀ ਹੈ।

Ad Position 21
No active advertisement
ਇਕ ਜਗਾ ’ਤੇ ਕਾਰਵਾਈ ਕਰਦੀ ਹੋਈ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੀ ਟੀਮ। ਤਸਵੀਰ. ਜੀ. ਪੀ. ਸਿੰਘ 05-08-2026
ਜਲੰਧਰ, 4 ਅਗਸਤ (ਸ਼ਿਵ)- ਨਗਰ ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੀ ਇਕ ਟੀਮ ਨੇ ਸ਼ਹਿਰ ਵਿਚ ਕਈ ਥਾਵਾਂ ਤੋਂ ਨਾਜਾਇਜ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਕੋਲ ਆਈਆਂ ਸ਼ਿਕਾਇਤਾਂ ਤੋਂ ਬਾਅਦ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੇ ਸੁਪਰਡੈਂਟ ਕੁਲਵਿੰਦਰ ਸਿੰਘ ਨਾਗਰਾ ਦੀ ਅਗਵਾਈ ਵਿਚ ਟੀਮ ਵਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਤਹਿਬਾਜ਼ਾਰੀ ਸ਼ਾਖਾ ਦੀ ਟੀਮ ਨੇ ਮਾਡਲ ਹਾਊਸ ਵਿਚ ਇਕ ਅਸਥਾਈ ਤੌਰ ’ਤੇ ਲੱਗੀ ਚੌਪਾਟੀ ਨੂੰ ਖ਼ਾਲੀ ਕਰਵਾ ਦਿੱਤਾ ਹੈ। ਨਿਗਮ ਟੀਮ ਦਾ ਕਹਿਣਾ ਸੀ ਕਿ ਇਹ ਚੌਪਾਟੀ ਟ੍ਰੈਫਿਕ ਵਿਚ ਰੁਕਾਵਟ ਬਣ ਰਹੀ ਸੀ।ਇਸ ਤੋਂ ਇਲਾਵਾ ਇਕ ਸ਼ਿਕਾਇਤ ਆਉਣ ’ਤੇ ਕੁੱਕੀ ਢਾਬ ਕੋਲ ਹੋਏ ਕਬਜ਼ੇ ਹਟਾਏ ਗਏ ਹਨ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਲੰਬਾ ਪਿੰਡ ਚੌਕ ਦੇ ਵਿਚ ਮੀਟ ਵੇਚਣ ਵਾਲਿਆਂ ਦੀਆਂ ਕਾਫੀ ਦੁਕਾਨਾਂ ਖੁੱਲ ਗਈਆਂ ਹਨ। ਸੜਕਾਂ ’ਤੇ ਹੋਏ ਕਬਜ਼ਿਆਂ ਨੂੰ ਹਟਾਉਣ ਲਈ ਇਸ ਬਾਰੇ ਸ਼ਿਕਾਇਤ ਆਈ ਹੈ ਜਿਸ ’ਤੇ ਜਲਦੀ ਕਾਰਵਾਈ ਕੀਤੀ ਜਾਵੇਗੀ। ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਅੱਜ ਸ਼ਾਮ ਬਸਤੀ ਬਾਵਾ ਖੇਲ੍ਹ ਨਹਿਰ ਦੇ ਕੋਲ ਫੜੀਆਂ ਤੇ ਦੁਕਾਨਾਂ ਲਗਾਉਣ ਵਾਲਿਆਂ ਨੂੰ ਆਪੇ ਹੀ ਕਬਜ਼ੇ ਹਟਾਉਣ ਲਈ ਅਨਾੳਂੂਸਮੈਂਟ ਕਰਵਾਈ ਗਈ ਹੈ ਕਿ ਜੇਕਰ ਉਨਾਂ ਨੇ ਤਿੰਨ ਦਿਨ ਵਿਚ ਆਪਣੇ ਕਬਜ਼ੇ ਨਾ ਹਟਾਏ ਤਾਂ ਇਹ ਕਬਜ਼ੇ ਨਿਗਮ ਵਲੋਂ ਹਟਾ ਦਿੱਤੇ ਜਾਣਗੇ। ਉਧਰ ਨਿਗਮ ਦੇ ਤਹਿਬਾਜ਼ਾਰੀ ਸ਼ਾਖਾ ਨੇ ਪਹਿਲੀ ਅਪ੍ਰੈਲ ਤੋਂ ਲੈ ਕੇ 31 ਜੁਲਾਈ ਤੱਕ 81.95 ਲੱਖ ਦੀ ਵਸੂਲੀ ਕੀਤੀ ਹੈ ਜਿਹੜੀ ਕਿ ਪਿਛਲੇ ਮਹੀਨੀਆਂ ਤੋਂ ਲਗਾਤਾਰ ਵਧ ਰਹੀ ਹੈ। ਉਧਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੇ ਸੁਪਰਡੈਂਟ ਕੁਲਵਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ ਵਿਭਾਗ ਨੂੰ ਕਬਜ਼ਿਆਂ ਦੀ ਸ਼ਿਕਾਇਤ ਮਿਲਣ ’ਤੇ ਮੌਕੇ ’ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰੇਹੜੀਆਂ ਤੋਂ ਆਨਲਾਈਨ ਵਸੂਲੀ ਵਿਚ ਵਾਧਾ ਕਰਨ ਲਈ ਰਹਿੰਦੀਆਂ ਯੂ. ਆਈ. ਡੀ. ਨੰਬਰ ਪਲੇਟਾਂ ਲਗਾਉਣ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸਤਰੀ ਸਤਿਸੰਗ ਸਮਾਗਮ ਕਰਵਾਏ ਅੱਜ ਗੁਰਸ਼ਬਦ ਪ੍ਰਚਾਰ ਸਭਾ ਸ... ਅਗਲੀ ਖ਼ਬਰ ਮੰਦਰ ਦਾ ਮਾਹੌਲ ਖ਼ਰਾਬ ਕਰਨ ਵਾਲੇ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਹੋਵੇ - ਅਸ਼ੋਕ ਸਰੀਨ ਹਿੱਕੀ
Ad Position 24
No active advertisement