06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬਹੁਜਨ ਸਮਾਜ ਪਾਰਟੀ ਵਲੋਂ ਪੁਲਿਸ ਵਧੀਕੀਆਂ ਖ਼ਿਲਾਫ਼ ਐਸ . ਐਸ . ਪੀ . ਦਫ਼ੰਤਰ ਦੇ ਬਾਹਰ ਪ੍ਰਦਰਸ਼ਨ

ਜਲੰਧਰ, 5 ਅਗਸਤ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ ਐਸ. ਐਸ.

Ad Position 21
No active advertisement
ਅਜੀਤ ਡੈਸਕ 06-08-2026
ਜਲੰਧਰ, 5 ਅਗਸਤ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ ਐਸ. ਐਸ. ਪੀ. ਜਲੰਧਰ ਦਿਹਾਤੀ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਐਡਵੋਕੇਟ ਨੇ ਸਰਕਾਰ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ‘ਆਪ’ ਸਰਕਾਰ ਵਲੋਂ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਸਿਆਸੀ ਵਿਰੋਧੀਆਂ ’ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਖਾਸ ਕਰਕੇ ਜਲੰਧਰ ਦਿਹਾਤੀ ਖੇਤਰ ਦੇ ਵਿੱਚ ਪੁਲਿਸ ਰਾਹੀਂ ਬਹੁਤ ਵੱਡੇ ਪੱਧਰ ‘ਤੇ ਲੋਕਾਂ ਖਿਲਾਫ ਝੂਠੇ ਪਰਚੇ ਦਰਜ ਕਰਵਾਏ ਗਏ ਹਨ। ਇਸ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਵੱਲੋਂ ਪਹਿਲਾਂ ਸੱਤਾਧਰੀ ਧਿਰ ਦੇ ਪ੍ਰਭਾਵ ਹੇਠ ਝੂਠੇ ਪਰਚੇ ਦਰਜ ਕੀਤੇ ਜਾਂਦੇ ਹਨ ਅਤੇ ਫਿਰ ਉਸ ਤੋਂ ਬਾਅਦ ਉਨ੍ਹਾਂ ਦਾ ਚਲਾਨ ਅਦਾਲਤ ਵਿੱਚ ਦਿੱਤਾ ਜਾਂਦਾ ਹੈ। ਜਲੰਧਰ ਦਿਹਾਤੀ ਪੁਲਿਸ ਉਨ੍ਹਾਂ ਲੋਕਾਂ ‘ਤੇ ਅਦਾਲਤ ਵਿੱਚ ਮੁਕੱਦਮੇ ਚਲਾਉਣ ਲੱਗੀ ਹੋਈ ਹੈ, ਜਿਨ੍ਹਾਂ ਦਾ ਕੋਈ ਕਸੂਰ ਨਹੀਂ । ਬਲਵਿੰਦਰ ਕੁਮਾਰ ਐਡਵੋਕੇਟ ਨੇ ਕਿਹਾ ਕਿ ਸਭ ਤੋਂ ਵੱਧ ਝੂਠੇ ਪਰਚੇ ਹਲਕਾ ਕਰਤਾਰਪੁਰ ਵਿੱਚ ਕੀਤੇ ਗਏ ਹਨ, ਜਿੱਥੋਂ ਆਪ ਦਾ ਵਿਧਾਇਕ ਹੈ। ਹਾਲਾਤ ਇੰਨੇ ਖਰਾਬ ਹਨ ਕਿ ਦਿਹਾਤੀ ਪੁਲਿਸ ਦੇ ਥਾਣਾ ਮਕਸੂਦਾਂ ਵੱਲੋਂ ਉਸ ਝੂਠੇ ਪਰਚੇ ਵਿੱਚ ਵੀ 42 ਲੋਕਾਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਡੀਜੀਪੀ ਪੰਜਾਬ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ। ਬਸਪਾ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਰੁਕਦੀ ਤੇ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਬਸਪਾ ਆਪਣਾ ਪ੍ਰਦਰਸ਼ਨ ਜਾਰੀ ਰੱਖੇਗੀ। ਇਸ ਮੌਕੇ ‘ਤੇ ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ, ਜ਼ਿਲ੍ਹਾ ਪ੍ਰਧਾਨ ਸਲਵਿੰਦਰ ਕੁਮਾਰ, ਪਰਮਜੀਤ ਮੱਲ, ਬੂਟਾ ਸਿੰਘ ਪਤਾਰਾ, ਮਦਨ ਮੱਦੀ, ਕ੍ਰਿਸ਼ਨ ਮਨੀ, ਸ਼ਾਦੀ ਲਾਲ, ਮੁੰਨੀ ਲਾਲ ਭਗਵਾਨਪੁਰ, ਪਰਮਜੀਤ ਮੰਨਣ, ਡਾ. ਭੁਪਿੰਦਰ, ਕਮਲ ਬਾਦਸ਼ਾਹਪੁਰ, ਐਡਵੋਕੇਟ ਦੀਪਕ, ਹਰਜਿੰਦਰ ਬਿੱਲਾ, ਜਗਜੀਤ ਖਹਿਰਾ ਮਾਝਾ, ਸੁੱਚਾ ਬਿਨਪਾਲਕੇ, ਜੀਤੀ ਬਿਨਪਾਲਕੇ, ਅਸ਼ੋਕ ਸਈਪੁਰ, ਜਗਦੀਸ਼ ਗੱਦੋਵਾਲੀ, ਗਿਆਨ ਕਰਤਾਰਪੁਰ, ਪ੍ਰਭਜਿੰਦਰ ਸਿੰਘ ਪੱਤੜ, ਚਮਨ ਘੋੜੇਵਾਹੀ, ਆਨੰਦ ਰਲ੍ਹ, ਸੁਖਵਿੰਦਰ ਚੁਖਿਆਰਾ, ਸ਼ਾਮ ਕਟਾਰੀਆ, ਗੁਰਮੀਤ ਚੁੰਬਰ, ਟੀਟੂ ਰੰਧਾਵਾ ਆਦਿ ਵੀ ਮੌਜ਼ੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅੱਡਾ ਹੁਸ਼ਿਆਰਪੁਰ ਫਾਟਕ ਕੋਲ 5 ਸਤੰਬਰ ਨੂੰ ਮਨਾਇਆ ਜਾਵੇਗਾ ਪ੍ਰਸਿੱਧ ਗੁੱਗਾ ਨੌਮੀ ਮੇਲਾ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਵ... ਅਗਲੀ ਖ਼ਬਰ ਯੂਨੀਵਰਸਿਟੀ ਪ੍ਰੀਖਿਆਵਾਂ ’ ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
Ad Position 24
No active advertisement