06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਅੱਡਾ ਹੁਸ਼ਿਆਰਪੁਰ ਫਾਟਕ ਕੋਲ 5 ਸਤੰਬਰ ਨੂੰ ਮਨਾਇਆ ਜਾਵੇਗਾ ਪ੍ਰਸਿੱਧ ਗੁੱਗਾ ਨੌਮੀ ਮੇਲਾ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਵਲੋਂ 6 ਸਤੰਬਰ ਨੂੰ ਹੋਵੇਗਾ ਸਮੂਹਿਕ ਵਿਆਹ ਸਮਾਗਮ

ਜਲੰਧਰ, 5 ਅਗਸਤ (ਸ਼ਿਵ)-ਗੁੱਗਾ ਪੀਰ ਵੈਲਫੇਅਰ ਸੋਸਾਇਟੀ, ਰੇਲਵੇ ਫਾਟਕ ਅੱਡਾ ਹੁਸ਼ਿਆਰਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋੜਵੰਦ ਤੇ ਗ਼ਰੀਬ ਲੜਕੀਆਂ ਦੇ 16ਵੇਂ ਸਮੂਹਿਕ ਵਿਆਹ ਸਮਾਗਮ ਦਾ ਆਯੋਜਨ 6 ਸਤੰਬਰ ਐਤਵਾਰ ਨੂੰ ਸਵੇਰੇ 11 ਵਜੇ ਅੱਡਾ ਹੁਸ਼ਿਆਰਪੁਰ ਚੌਂਕ, ਰੇਲਵੇ ਫਾਟਕ ਨੇੜੇ ਕੀਤਾ ਜਾਵੇਗਾ। ਇਸ ਤੋਂ ਇੱਕ ਦਿਨ ਪਹਿਲਾਂ 5 ਸਤੰਬਰ ਨੂੰ ਗੁੱਗਾ ਨੌਮੀ ਦਾ ਮੇਲਾ ਅੱਡਾ ਹੁਸ਼ਿਆਰਪੁਰ ਚੌਂਕ ਨੇੜੇ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 06-08-2026
ਜਲੰਧਰ, 5 ਅਗਸਤ (ਸ਼ਿਵ)-ਗੁੱਗਾ ਪੀਰ ਵੈਲਫੇਅਰ ਸੋਸਾਇਟੀ, ਰੇਲਵੇ ਫਾਟਕ ਅੱਡਾ ਹੁਸ਼ਿਆਰਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋੜਵੰਦ ਤੇ ਗ਼ਰੀਬ ਲੜਕੀਆਂ ਦੇ 16ਵੇਂ ਸਮੂਹਿਕ ਵਿਆਹ ਸਮਾਗਮ ਦਾ ਆਯੋਜਨ 6 ਸਤੰਬਰ ਐਤਵਾਰ ਨੂੰ ਸਵੇਰੇ 11 ਵਜੇ ਅੱਡਾ ਹੁਸ਼ਿਆਰਪੁਰ ਚੌਂਕ, ਰੇਲਵੇ ਫਾਟਕ ਨੇੜੇ ਕੀਤਾ ਜਾਵੇਗਾ। ਇਸ ਤੋਂ ਇੱਕ ਦਿਨ ਪਹਿਲਾਂ 5 ਸਤੰਬਰ ਨੂੰ ਗੁੱਗਾ ਨੌਮੀ ਦਾ ਮੇਲਾ ਅੱਡਾ ਹੁਸ਼ਿਆਰਪੁਰ ਚੌਂਕ ਨੇੜੇ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਗੁੱਗਾ ਪੀਰ ਵੈਲਫੇਅਰ ਸੋਸਾਇਟੀ ਦੀ ਪਹਿਲੀ ਤਿਆਰੀ ਮੀਟਿੰਗ ਪ੍ਰਧਾਨ ਰਾਜਿੰਦਰ ਪਾਲ ਵਰਮਾ, ਜਨਰਲ ਸਕੱਤਰ ਮੱਖਣ ਸਿੰਘ, ਮੀਤ ਪ੍ਰਧਾਨ ਸੁਨੀਲ ਮਦਾਨ, ਖ਼ਜ਼ਾਨਚੀ ਸਤੀਸ਼ ਮਲਹੋਤਰਾ, ਵਾਈਸ ਚੇਅਰਮੈਨ ਜੀਵਨ ਕੁਮਾਰ ਹੈਪੀ ਅਤੇ ਸਲਾਹਕਾਰ ਐੱਸ. ਕੇ. ਕਪੂਰ ਦੀ ਹਾਜ਼ਰੀ ਵਿਚ ਹੋਈ। ਆਗੂਆਂ ਨੇ ਦੱਸਿਆ ਕਿ 16ਵੇਂ ਸਮੂਹਿਕ ਵਿਆਹ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਜੋੜਿਆਂ ਦਾ ਸਮੂਹਿਕ ਵਿਆਹ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੋਸਾਇਟੀ ਹੁਣ ਤੱਕ 139 ਲੜਕੀਆਂ ਦੇ ਵਿਆਹ ਸਫਲਤਾਪੂਰਵਕ ਕਰਵਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿਜ ਤੋਂ ਇਲਾਵਾ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਸ਼ਿਰਕਤ ਕਰਕੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣਗੀਆਂ। ਇਸ ਮੌਕੇ ’ਤੇ ਵਰਿੰਦਰ ਕਪੂਰ, ਨਿਪੁਣ ਭੰਡਾਰੀ, ਵਿਵੇਕ ਮਲਹੋਤਰਾ, ਕੁਲਦੀਪ ਭਾਟੀਆ, ਸੀ.ਏ. ਜਤਿੰਦਰ ਮਲਿਕ, ਦਲੀਪ ਕੁਮਾਰ, ਨਵੀਨ ਸੇਠ, ਦਲਜੀਤ ਸਿੰਘ ਭਾਟੀਆ, ਪ੍ਰਿਥੀਪਾਲ ਸਿੰਘ ਭਾਟੀਆ, ਰਾਜਿੰਦਰ ਸਿੰਘ ਭਾਟੀਆ, ਜਸਪ੍ਰੀਤ ਸਿੰਘ ਭਾਟੀਆ, ਸੋਨੂੰ, ਸਾਹਿਲ ਨਾਰੰਗ, ਸ਼ਾਮ ਲਾਲ ਵਰਮਾ, ਵਿਮਲ ਰਾਏ, ਲਾਡੀ, ਬਲਜੀਤ, ਬੌਬੀ, ਅਮਿੱਤ, ਸ਼ਮਸ਼ੇਰ ਸਿੰਘ, ਨੀਲਮ ਖੰਨਾ, ਸਾਹਿਬ ਸਿੰਘ, ਲਖਵਿੰਦਰ ਸਿੰਘ, ਅਸ਼ੋਕ ਚੋਪੜਾ, ਜੋਤੀ ਖੰਨਾ, ਪੂਜਾ ਅਗਰਵਾਲ, ਗਿਰੀਸ਼ ਕੁਮਾਰ, ਮੁਕੁਲ ਮੱਧਿਆਨੀ, ਦੀਪਿਨ ਮਲਹੋਤਰਾ, ਕਰਨ ਕੌੜਾ ਸਮੇਤ ਸੋਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਰਾਈਵਰ ਦੀ ਲਾਪਰਵਾਹੀ ਕਾਰਨ ਬੱਸ ਦੀ ਲਪੇਟ ’ ਚ ਆਉਣ ਨਾਲ ਬਜ਼ੁਰਗ ਔਰਤ ਦੀ ਮੌਤ , ਪੀ . ਆਰ . ਟੀ . ਸੀ . ਦੇ ਡਰਾਈਵਰ ਖ਼... ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਵਲੋਂ ਪੁਲਿਸ ਵਧੀਕੀਆਂ ਖ਼ਿਲਾਫ਼ ਐਸ . ਐਸ . ਪੀ . ਦਫ਼ੰਤਰ ਦੇ ਬਾਹਰ ਪ੍ਰਦਰਸ਼ਨ
Ad Position 24
No active advertisement