06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪ੍ਰਧਾਨਗੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਪ੍ਰਧਾਨ ਚਰਨਜੀਤ ਸ਼ੇਰੀ ਨੇ ਕਰਵਾਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ

ਆਦਮਪੁਰ, 5 ਅਗਸਤ ( ਹਰਪ੍ਰੀਤ ਸਿੰਘ, ਰਮਨ ਦਵੇਸਰ) - ਨਗਰ ਕੌਂਸਲ ਆਦਮਪੁਰ ਦੀ ਪ੍ਰਧਾਨਗੀ ਦਾ ਅਹੁਦਾ ਰਸਮੀ ਤੌਰ ‘ਤੇ ਸੰਭਾਲਣ ਤੋਂ ਪਹਿਲਾਂ ਨਵੇਂ ਬਣੇ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ ਵਲੋਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਇਸ ਧਾਰਮਿਕ ਸਮਾਗਮ ਵਿੱਚ ਸਥਾਨਕ ਸ਼ਹਿਰ ਨਿਵਾਸੀਆਂ, ਕੌਂਸਲਰਾਂ ਅਤੇ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।

Ad Position 21
No active advertisement
ਨਗਰ ਕੌਂਸਲ ਆਦਮਪੁਰ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਮੌਕੇ ਇੰਚਾਰਜ ਪਵਨ ਕੁਮਾਰ ਟੀਨੂ, ਦਲਜੀਤ ਮਿਨਹਾਸ, ਐਸਡੀਐਮ ਆਦਮਪੁਰ, ਜਸਦਿਆਲ ਸਿੰਘ ਸਮੇਤ ਆਪ ਪਾਰਟੀ ਦੇ ਆਗੂ ਤੇ ਸ਼ਹਿਰ ਵਾਸੀ ਹਾਜ਼ਰ। ਤਸਵੀਰ ਹਰਪ੍ਰੀਤ ਸਿੰਘ 06-08-2026
ਆਦਮਪੁਰ, 5 ਅਗਸਤ ( ਹਰਪ੍ਰੀਤ ਸਿੰਘ, ਰਮਨ ਦਵੇਸਰ) - ਨਗਰ ਕੌਂਸਲ ਆਦਮਪੁਰ ਦੀ ਪ੍ਰਧਾਨਗੀ ਦਾ ਅਹੁਦਾ ਰਸਮੀ ਤੌਰ ‘ਤੇ ਸੰਭਾਲਣ ਤੋਂ ਪਹਿਲਾਂ ਨਵੇਂ ਬਣੇ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ ਵਲੋਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਇਸ ਧਾਰਮਿਕ ਸਮਾਗਮ ਵਿੱਚ ਸਥਾਨਕ ਸ਼ਹਿਰ ਨਿਵਾਸੀਆਂ, ਕੌਂਸਲਰਾਂ ਅਤੇ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਉਪਰੰਤ ਭਾਈ ਕੁਲਵੰਤ ਸਿੰਘ ਰਾਗੀ ਜੱਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ ਵਿੱਚ ਹਲਕਾ ਇੰਚਾਰਜ ਪਵਨ ਟੀਨੂੰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਇੱਕਠ ਨੂੰ ਸੰਬੋਧਨ ਕਰਦਿਆਂ ਪਵਨ ਟੀਨੂੰ ਅਤੇ ਪ੍ਰਧਾਨ ਚਰਨਜੀਤ ਸ਼ੇਰੀ ਨੇ ਸ਼ਹਿਰ ਵਾਸੀਆਂ ਵੱਲੋਂ ਮਿਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਟੀਨੂੰ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਮੁਢਲੀਆਂ ਸਹੂਲਤਾਂ ਜਿਵੇਂ ਕਿ ਸਫ਼ਾਈ, ਪੀਣ ਵਾਲਾ ਸਾਫ਼ ਪਾਣੀ, ਸਟ੍ਰੀਟ ਲਾਈਟਾਂ ਅਤੇ ਸੜਕਾਂ ਦੀ ਮੁਰੰਮਤ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਨਵੇਂ ਚੁਣੇ ਪ੍ਰਧਾਨ ਚਰਨਜੀਤ ਸ਼ੇਰੀ ਨੇ ਕਿਹਾ, “ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਅਤੇ ਸ਼ਹਿਰ ਦੀ ਜਨਤਾ ਦਾ ਧੰਨਵਾਦੀ ਹਾਂ। ਸਮਾਗਮ ਦੇ ਅੰਤ ਵਿੱਚ ਕੌਂਸਲਰਾਂ ਪਵਿੱਤਰ ਸਿੰਘ ਵੱਲੋਂ ਪਵਨ ਟੀਨੂੰ, ਗੁਰਚਰਨ ਸਿੰਘ ਚੰਨੀ, ਚਰਨਜੀਤ ਸਿੰਘ ਸੈਣੀ ਐਡਵੋਕੇਟ ਵਾਈਸ ਚੇਅਰਮੈਨ ਜਿਲਾ ਪ੍ਰੀਸ਼ਦ ਅਮਿਤ ਅਰੋੜਾ ਚੇਅਰਮੈਨ, ਜਸ ਦਿਆਲ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਾਜ ਕੁਮਾਰ ਰਾਜਾ ਪ੍ਰਧਾਨ ਨਗਰ ਕੌਂਸਲ ਭੋਗਪੁਰ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਲਜੀਤ ਸਿੰਘ ਮਿਨਹਾਸ ਚੇਅਰਮੈਨ ਬਲਾਕ ਸੰਮਤੀ ਆਦਮਪੁਰ, ਲਾਲ ਵਿਸ਼ਵਾਸ਼ ਬੈਂਸ ਐਸਡੀਐਮ ਆਦਮਪੁਰ, ਹਰਵਿੰਦਰ ਸਿੰਘ ਬਿੰਦਾ ਵਾਈਸ ਪ੍ਰਧਾਨ ਨਗਰ ਕੌਂਸਲ, ਮੈਡਮ ਕੰਨੂ ਵਾਈਸ ਪ੍ਰਧਾਨ, ਜੋਗਿੰਦਰ ਪਾਲ, ਅਮਰੀਕ ਸਿੰਘ, ਦਵਿੰਦਰ ਸਿੰਘ ਸੂਰੀ, ਰੀਨਾ ਅਗਰਵਾਲ, ਸਮਿੱਤਰਾਂ ਦੇਵੀ, ਆਸ਼ਾ ਰਾਣੀ, ਬਿਕਰਮ ਬੱਧਣ, ਪਵਿੱਤਰ ਸਿੰਘ, ਸਮੂਹ ਕੌਂਸਲਰ,ਪਰਮਜੀਤ ਪੰਮਾ ਸੰਗਠਨ ਇੰਚਾਰਜ, ਹਰਕੀਤ ਸਿੰਘ ਨਿੱਝਰ, ਜੋਗੀ ਗਾਂਧੀ, ਸੰਨੀ ਢਿੱਲੋ, ਲਖਬੀਰ ਸਿੰਘ ਸਾਰੋਵਾਲ, ਸਰਬਜੀਤ ਹੈਪੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਰਮਜੀਤ ਪੱਪੀ, ਜਸਬੀਰ ਸਿੰਘ ਪ੍ਰਧਾਨ, ਮੋਹਣ ਲਾਲ ਸੰਮਤੀ ਮੈਂਬਰ, ਬਾਬਾ ਮਨਮੋਹਣ ਸਿੰਘ, ਹਨੀ ਭੱਟੀ ਬਲਾਕ ਪ੍ਰਧਾਨ, ਸੁਖਵਿੰਦਰ ਬੱਲਾ ਬਲਾਕ ਪ੍ਰਧਾਨ, ਅਹੁਦੇਦਾਰਾਂ,ਡੀਐਸਪੀ ਗੋਪਾਲ ਸਿੰਘ, ਰਕੇਸ਼ ਅਗਰਵਾਲ ਆਪ ਆਗੂ, ਅਮਰਜੀਤ ਸਿੰਘ ਭੋਗਪੁਰੀਆ, ਰਾਜਕੁਮਾਰ ਪਾਲ, ਸਤਪਾਲ ਬਜਾਜ, ਹਰਭਜਨ ਸਿੰਘ ਗਾਜ਼ੀਪੁਰ, ਮੋਹਨ ਲਾਲ ਨਿੱਕੂ, ਮਨਜੀਤ ਸਿੰਘ ਬਲਾਕ ਪ੍ਰਧਾਨ, ਰਾਮਜੀਤ ਈਓ, ਵਿਜੇ ਯਾਦਵ,ਅਮਰੀਕ ਸਿੰਘ ਸਾਬੀ, ਬਲਵੀਰ ਗਿਰੀ, ਪਾਰਟੀ ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਂ ਚਿੰਤਪੁਰਨੀ ਲੰਗਰ ਕਮੇਟੀ ਸ਼ਾਹਕੋਟ ਵਲੋਂ 4 ਰੋਜ਼ਾ ਭੰਡਾਰਾ 17 ਤੋਂ ਅਗਲੀ ਖ਼ਬਰ ਨਦੀ ਇਕੱਲੀ ਨਹੀਂ ਮਰਦੀ , ਸਗੋਂ ਉਸ ਨਾਲ ਕੁਦਰਤ ਦਾ ਪੂਰਾ ਤਾਣਾ - ਬਾਣਾ ਹੀ ਹੋ ਜਾਂਦਾ ਖ਼ਤਮ - ਸੰਤ ਸੀਚੇਵਾਲ
Ad Position 24
No active advertisement