05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਲੋਹੀਆਂ ਦੇ ਫੁਲਵਾੜੀ ਸਕੂਲ ਵਿੱਚ ‘ ਐਨ . ਸੀ . ਸੀ . ਆਡਿਟ ’ ਸਫਲਤਾਪੂਰਵਕ ਸੰਪੰਨ

ਲੋਹੀਆਂ ਖਾਸ, 5 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਇਲਾਕੇ ਦੇ ਇਕਲੌਤੇ ਸਕੂਲ ‘ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ’ ਵਿੱਚ ਚਲਦੇ ‘ਐੱਨ. ਸੀ.

Ad Position 21
No active advertisement
ਅਜੀਤ ਡੈਸਕ 06-08-2026
ਲੋਹੀਆਂ ਖਾਸ, 5 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਇਲਾਕੇ ਦੇ ਇਕਲੌਤੇ ਸਕੂਲ ‘ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ’ ਵਿੱਚ ਚਲਦੇ ‘ਐੱਨ.ਸੀ.ਸੀ. ਯੂਨਿਟ’ ਦਾ ਆਡਿਟ ‘21 ਪੰਜਾਬ ਬਟਾਲੀਅਨ ਐੱਨ.ਸੀ.ਸੀ. ਕਪੂਰਥਲਾ’ ਦੇ ਕਮਾਂਡਿੰਗ ਅਫਸਰ ਆਰ.ਕੇ. ਚੌਹਾਨ ਦੀ ਅਗਵਾਈ ਹੇਠ ਐਸ.ਐਮ. ਪੂਰਨ ਸਿੰਘ, 739 ਸੰਦੀਪ ਕੁਮਾਰੀ, ਸੂਬੇਦਾਰ ਅਵਤਾਰ ਸਿੰਘ ਅਤੇ ਕਮਲਜੀਤ ਸਿੰਘ ਵੱਲੋਂ ਕੀਤਾ ਗਿਆ| ਆਡਿਟ ਦੌਰਾਨ ਐੱਨ.ਸੀ.ਸੀ. ਨਾਲ ਸੰਬੰਧਿਤ ਸਾਰੇ ਰਜਿਸਟਰਾਂ ਅਤੇ ਰਿਕਾਰਡ ਦੀ ਬਰੀਕੀ ਨਾਲ ਜਾਂਚ ਕੀਤੀ ਗਈ| ਇਸ ਉਪਰੰਤ ਕੈਡੇਟਾਂ ਨੂੰ ਡ੍ਰਿੱਲ ਦਾ ਅਭਿਆਸ ਵੀ ਕਰਵਾਇਆ ਗਿਆ| ਅਧਿਕਾਰੀਆਂ ਨੇ ਕੈਡੇਟਾਂ ਦੇ ਅਨੁਸ਼ਾਸਨ, ਪਰੇਡ ਅਤੇ ਡ੍ਰਿੱਲ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ| ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਜਗੀਰ ਜੋਸਨ, ਐਮ.ਡੀ. ਸ਼੍ਰੀਮਤੀ ਗੁਰਬਖ਼ਸ਼ ਕੌਰ, ਪ੍ਰਿੰਸੀਪਲ ਲਖਵੀਰ ਸਿੰਘ ਅਤੇ ਪ੍ਰਿੰਸੀਪਲ ਅਤੇ ਏ.ਐਨ.ਓ. (ਸੈਕਿੰਡ ਅਫ਼ਸਰ) ਹਰਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ| ਉਨ੍ਹਾਂ ਨੇ ਐੱਨ.ਸੀ.ਸੀ. ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕੈਡੇਟਾਂ ਨੂੰ ਅਨੁਸ਼ਾਸਨ, ਦੇਸ਼-ਸੇਵਾ ਅਤੇ ਲੀਡਰਸ਼ਿਪ ਦੀ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ| ਇਹ ਆਡਿਟ ਸਫਲਤਾਪੂਰਵਕ ਸੰਪੰਨ ਹੋਇਆ ਅਤੇ ਸਕੂਲ ਦੀ ਐਨ.ਸੀ.ਸੀ. ਯੂਨਿਟ ਦੇ ਸੁਚਾਰੂ ਪ੍ਰਬੰਧ, ਰਿਕਾਰਡ ਸੰਭਾਲ ਅਤੇ ਕੈਡੇਟਾਂ ਦੀ ਕਾਰਗੁਜ਼ਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ|
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਪਿੰਡ ’ ਚ ਖੇਡਾਂ ਨੂੰ ਪ੍ਰਫੁੱਲਤ ਕਰਨਾ ਸਮੇਂ ਦੀ ਵੱਡੀ ਲੋੜ - ਹਰਜੋਤ ਕੌਰ... ਅਗਲੀ ਖ਼ਬਰ ਯੋਗ ਆਸ਼ਰਮ ਸ਼ਾਹਕੋਟ ਵਿਖੇ 8 ਨੂੰ ਸਜੇਗਾ ‘ ਤੀਜ ਮੇਲਾ ’- ਜਤਿੰਦਰਪਾਲ ਬੱਲਾ
Ad Position 24
No active advertisement