08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਗੁਰਾਇਆ ਵਿਖੇ ਵਿਸ਼ਾਲ ਭਗਵਤੀ ਜਾਗਰਣ ਦੀਆਂ ਤਿਆਰੀਆਂ ਜ਼ੋਰਾਂ ’ ਤੇ

ਗੁਰਾਇਆ, 8 ਅਗਸਤ (ਬਲਵਿੰਦਰ ਸਿੰਘ)-ਇੱਥੇ ਦਾਣਾ ਮੰਡੀ ਬੜਾ ਪਿੰਡ ਰੋਡ ਵਿਖੇ ਹੋ ਰਹੇ ਵਿਸ਼ਾਲ ਭਗਵਤੀ ਜਾਗਰਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ । ਇਸ ਸਬੰਧੀ ਮੀਟਿੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 09-08-2026
ਗੁਰਾਇਆ, 8 ਅਗਸਤ (ਬਲਵਿੰਦਰ ਸਿੰਘ)-ਇੱਥੇ ਦਾਣਾ ਮੰਡੀ ਬੜਾ ਪਿੰਡ ਰੋਡ ਵਿਖੇ ਹੋ ਰਹੇ ਵਿਸ਼ਾਲ ਭਗਵਤੀ ਜਾਗਰਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ । ਇਸ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 39ਵਾਂ ਵਿਸ਼ਾਲ ਭਗਵਤੀ ਜਾਗਰਣ 5 ਸਤੰਬਰ ਸਨਿੱਚਰਵਾਰ ਕਰਵਾਇਆ ਜਾਵੇਗਾ। ਜਾਗਰਣ ਨੂੰ ਲੈ ਕੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ ਅਤੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਜਾਗਰਣ ਦੌਰਾਨ ਮਾਤਾ ਰਾਣੀ ਦੀ ਪਵਿੱਤਰ ਜੋਤ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ । ਇਸ ਉਪਰੰਤ ਸ਼ਾਮ 5 ਵਜੇ ਪਵਿੱਤਰ ਜੋਤ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ। ਜਾਗਰਣ ਦੌਰਾਨ ਮਾਤਾ ਰਾਣੀ ਦਾ ਗੁਣਗਾਨ ਕਰਨ ਲਈ ਗਾਇਕ ਰੌਸ਼ਨ ਪ੍ਰਿੰਸ, ਗਾਇਕਾ ਸੰਜਨਾ ਭੋਲੇ, ਮਹੰਤ ਮਧੂ ਸੂਦਨ ਜੀ ਅਤੇ ਪੰਡਿਤ ਰਾਜਿੰਦਰ ਕੁਮਾਰ ਰਾਜੂ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਾਉਣਗੇ। ਇਸ ਮੌਕੇ ਪੰਡਿਤ ਅਸ਼ੋਕ ਕੁਮਾਰ ਬਰਫੀ ਵਾਲੇ ਮੁੱਖ ਮਹਿਮਾਨ ਹੋਣਗੇ। ਇਸ ਮੌਕੇ ਅਨਿਲ ਕੁਮਾਰ ਜੋਸ਼ੀ,ਧਰਮਵੀਰ ਸਿੰਘ ਬਿੱਲੂ, ਵਿਜੈ ਕੁਮਾਰ, ਸੁਰੇਸ਼ ਕੁਮਾਰ ਜਸਰਾਏ, ਸੈਂਡੀ ਜਸਰਾਏ, ਰੋਹਨ ਕੁਮਾਰ, ਅਸ਼ੋਕ ਕੁਮਾਰ ਬਬਲੀ, ਜਗਤਾਰ ਸਿੰਘ, ਰੇਸ਼ਮ ਸਿੰਘ, ਅਨਿਲ ਕੁਮਾਰ ਜੋਸ਼ੀ, ਗੁਰਮੇਸ਼ ਕੁਮਾਰ ਗਾਬਾ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੌਕਰੀਆਂ ਦੇ ਮਾਮਲੇ ’ ਚ ‘ ਆਪ ’ ਸਰਕਾਰ ਲੋਕਾਂ ਨੂੰ ਕਰ ਰਹੀ ਗੁੰਮਰਾਹ - ਲਾਡੀ ਸ਼ੇਰੋਵਾਲੀਆ ਅਗਲੀ ਖ਼ਬਰ ਕਿਸ਼ੋਰ ਸਿੱਖਿਆ ਬਾਰੇ ਬਲਾਕ ਪੱਧਰੀ ਮੁਕਾਬਲੇ ’ਚ ਭੁੱਲਰ ਸਕੂਲ ਦੇ ਵਿਦਿਆਰਥੀ ਉਂਕਾਰ ਸਿੰਘ ਨੇ ਹਾਸਲ ਕੀਤਾ ਪਹਿਲਾ ਸਥਾਨ
Ad Position 24