10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਚੱਢਾ ਬਰਾਦਰੀ ( ਰਜਿ .) ਦੀ ਵਿਸ਼ੇਸ਼ ਮੀਟਿੰਗ ’ ਚ ਪ੍ਰਧਾਨ ਵਿਪਨ ਚੱਢਾ ਵਲੋਂ ਕਾਰਜਕਾਰਨੀ ਦਾ ਗਠਨ

ਜਲੰਧਰ, 9 ਅਗਸਤ (ਸ਼ਿਵ)-ਸ਼੍ਰੀ ਸਿੱਧ ਬਾਬਾ ਸੋਡਲ ਮਹਾਰਾਜ ਜੀ ਦੀ ਜੈ ਦੇ ਜੈਕਾਰਿਆਂ ਨਾਲ ਅੱਜ ਚੱਢਾ ਬਿਰਾਦਰੀ (ਰਜਿ.) ਦੀ ਇਕ ਵਿਸ਼ੇਸ਼ ਮੀਟਿੰਗ ਸ਼੍ਰੀ ਸਿੱਧ ਬਾਬਾ ਸੋਡਲ ਮੰਦਰ ਦੇ ਕੰਪਲੈਕਸ ਵਿਚ ਸੰਪੰਨ ਹੋਈ।

Ad Position 21
No active advertisement
ਅਜੀਤ ਡੈਸਕ 10-08-2026
ਜਲੰਧਰ, 9 ਅਗਸਤ (ਸ਼ਿਵ)-ਸ਼੍ਰੀ ਸਿੱਧ ਬਾਬਾ ਸੋਡਲ ਮਹਾਰਾਜ ਜੀ ਦੀ ਜੈ ਦੇ ਜੈਕਾਰਿਆਂ ਨਾਲ ਅੱਜ ਚੱਢਾ ਬਿਰਾਦਰੀ (ਰਜਿ.) ਦੀ ਇਕ ਵਿਸ਼ੇਸ਼ ਮੀਟਿੰਗ ਸ਼੍ਰੀ ਸਿੱਧ ਬਾਬਾ ਸੋਡਲ ਮੰਦਰ ਦੇ ਕੰਪਲੈਕਸ ਵਿਚ ਸੰਪੰਨ ਹੋਈ। ਮੀਟਿੰਗ ਦੀ ਪ੍ਰਧਾਨਗੀ ਸ੍ਰੀ ਵਿਪਨ ਚੱਡਾ ਵੱਲੋਂ ਕੀਤੀ ਗਈ। ਇਸ ਮੌਕੇ ਚੱਡਾ ਬਿਰਾਦਰੀ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਮੀਟਿੰਗ ਦੌਰਾਨ ਵਿਪਨ ਚੱਢਾ ਨੂੰ ਪ੍ਰਧਾਨ, ਸ਼ਾਮ ਲਾਲ ਚੱਢਾ ਨੂੰ ਚੇਅਰਮੈਨ, ਸੰਜੇ ਚੱਢਾ ਨੂੰ ਜਨਰਲ ਸਕੱਤਰ ਅਤੇ ਨਰੇਸ਼ ਚੱਢਾ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਹੀਰਾ ਲਾਲ ਚੱਢਾ ਅਤੇ ਜੇ. ਬੀ. ਚੱਢਾ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਯੋਗੇਸ਼ ਚੱਢਾ, ਰਾਮ ਕਿਸ਼ਨ ਚੱਢਾ, ਲਲਿਤ ਮੋਹਨ ਚੱਢਾ, ਅਨਿਲ ਚੱਢਾ, ਆਦਰਸ਼ ਚੱਢਾ ਅਤੇ ਗਣੇਸ਼ ਚੱਢਾ ਨੂੰ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਓਮ ਪ੍ਰਕਾਸ਼ ਚੱਡਾ ਅਤੇ ਵਿਵੇਕ ਚੱਡਾ ਨੂੰ ਸਹਿ-ਸਕੱਤਰ, ਵੀਰੇਂਦਰ ਚੱਢਾ ਨੂੰ ਸਟੇਜ ਸਕੱਤਰ, ਉਮੇਸ਼ ਚੱਡਾ ਨੂੰ ਜੁਆਇੰਟ ਕੈਸ਼ੀਅਰ ਅਤੇ ਵਿਜੇ ਚੱਢਾ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ। ਸੁਨੀਲ ਚੱਢਾ (ਬਿੱਲੂ) ਨੂੰ ਉਪ-ਚੇਅਰਮੈਨ ਨਿਯੁਕਤ ਕੀਤਾ ਗਿਆ। ਕਾਰਜਕਾਰਨੀ ਦੇ ਮੈਂਬਰਾਂ ਵਜੋਂ ਅਵਿਨਾਸ਼ ਚੱਢਾ, ਰਾਜੇਸ਼ ਚੱਢਾ, ਅਰੁਣ ਚੱਢਾ, ਕਿਰਨ ਚੱਢਾ, ਸੁਦਰਸ਼ਨ ਚੱਢਾ ਅਤੇ ਨਗੇਸ਼ ਚੱਡਾ (ਮੋਂਟੂ) ਨੂੰ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਅਤੁੱਲ ਚੱਢਾ ਅਤੇ ਹਿਤੇਸ਼ ਚੱਢਾ ਨੂੰ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ। ਸੋਢਲ ਮੰਦਿਰ ਦੇ ਟਰੱਸਟੀ ਤਰਸੇਮ ਕਪੂਰ ਤੇ ਸੁਰਿੰਦਰ ਚੱਢਾ ਸ਼ਾਮਲ ਹਨ। ਇਸ ਮੌਕੇ ਪ੍ਰਧਾਨ ਵਿਪਨ ਚੱਢਾ ਨੇ ਕਿਹਾ ਕਿ 25 ਸਤੰਬਰ ਨੂੰ ਹੋਣ ਵਾਲੇ ਪ੍ਰਸਿੱਧ ਬਾਬਾ ਸੋਡਲ ਮੇਲੇ ਦੀਆਂ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸੋਡਲ ਮੇਲੇ ਵਿਚ ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ ਅਤੇ ਸ਼੍ਰੀ ਸਿੱਧ ਬਾਬਾ ਸੋਡਲ ਮੇਲੇ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਚੱਢਾ ਬਿਰਾਦਰੀ ਵਲੋਂ ਮੇਲੇ ਦੌਰਾਨ ਸੰਗਤਾਂ ਦੀ ਸਹੂਲਤ ਲਈ ਹਰ ਸੰਭਵ ਪ੍ਰਬੰਧ ਕੀਤਾ ਜਾਵੇਗਾ ਅਤੇ ਸੰਗਤਾਂ ਨੂੰ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਬਾਬਾ ਸੋਡਲ ਮੇਲੇ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਛੇ ਮਹੀਨੇ ਤੋਂ ਬੋਰ ਹੋਣ ਦੇ ਬਾਵਜੂਦ ਨਹੀਂ ਚੱਲੀ ਪਾਣੀ ਦੀ ਮੋਟਰ ਅਗਲੀ ਖ਼ਬਰ ਪ੍ਰਦੀਪ ਭਾਟੀਆ ਨੂੰ ਪੰਜਾਬ ਭਾਜਪਾ ਆਈ . ਟੀ . ਦੇ ਸੀਨੀਅਰ ਸਹਿ - ਮੁਖੀ ਦੀ ਜ਼ਿੰਮੇਵਾਰੀ ਮਿਲੀ
Ad Position 24