11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਜਮਸ਼ੇਰ ਡੇਅਰੀ ਕੰਪਲੈਕਸ ਨੂੰ ਆਉਂਦਾ ਸ਼ਹਿਰ ਦਾ ਗੰਦਾ ਨਾਲਾ ਬਣਦਾ ਜਾ ਰਿਹਾ ਕੂੜੇ ਦਾ ਡੰਪ

ਜਮਸ਼ੇਰ ਖਾਸ, 10 ਅਗਸਤ ( ਹਰਵਿੰਦਰ ਕੁਮਾਰ)- ਸਵੱਛ ਭਾਰਤ ਅਭਿਆਨ ਦੀ ਦੇਸ਼ ਵਿਆਪੀ ਮੁਹਿੰਮ ਨੂੰ ਵਿਧਾਨ ਸਭਾ ਹਲਕਾ ਜਲੰਧਰ ਦੇ ਨੇੜਲੇ ਪਿੰਡਾਂ ਚ ਗ੍ਰਹਿਣ ਲੱਗ ਰਿਹਾ ਹੈ । ਪਹਿਲਾਂ ਹੀ ਸ਼ਹਿਰ ਵਿੱਚੋਂ ਡੇਰੀਆਂ ਬਾਹਰ ਕੱਢ ਕੇ ਜਮਸ਼ੇਰ ਚ ਡੇਅਰੀ ਕੰਪਲੈਕਸ ਉਸਾਰਨ ਨਾਲ ਇਲਾਕੇ ਦੇ ਲੋਕ ਜਗ੍ਹਾ ਜਗ੍ਹਾ ਖੜੇ ਗੰਦੇ ਪਾਣੀ ਗੋਬਰ ਅਤੇ ਅਵਾਰਾ ਪਸ਼ੂਆਂ ਕਾਰਨ ਪਰੇਸ਼ਾਨ ਹਨ ਅਤੇ ਹੁਣ ਸ਼ਹਿਰ ਦਾ ਕੈਮੀਕਲ ਰਲਿਆ ਗੰਦਾ ਪਾਣੀ ਲੈ ਕੇ ਆਉਂਦੇ ਨਾਲੇ ਦੁਆਲੇ ਸ਼ਹਿਰ ਵਾਸੀਆਂ ਵੱਲੋਂ ਕੂੜਾ ਸੁੱਟਣ ਕਾਰਨ ਪੇਂਡੂ ਖੇਤਰ ਦੇ ਲੋਕਾਂ ਨੂੰ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 11-08-2026
ਜਮਸ਼ੇਰ ਖਾਸ, 10 ਅਗਸਤ ( ਹਰਵਿੰਦਰ ਕੁਮਾਰ)- ਸਵੱਛ ਭਾਰਤ ਅਭਿਆਨ ਦੀ ਦੇਸ਼ ਵਿਆਪੀ ਮੁਹਿੰਮ ਨੂੰ ਵਿਧਾਨ ਸਭਾ ਹਲਕਾ ਜਲੰਧਰ ਦੇ ਨੇੜਲੇ ਪਿੰਡਾਂ ਚ ਗ੍ਰਹਿਣ ਲੱਗ ਰਿਹਾ ਹੈ । ਪਹਿਲਾਂ ਹੀ ਸ਼ਹਿਰ ਵਿੱਚੋਂ ਡੇਰੀਆਂ ਬਾਹਰ ਕੱਢ ਕੇ ਜਮਸ਼ੇਰ ਚ ਡੇਅਰੀ ਕੰਪਲੈਕਸ ਉਸਾਰਨ ਨਾਲ ਇਲਾਕੇ ਦੇ ਲੋਕ ਜਗ੍ਹਾ ਜਗ੍ਹਾ ਖੜੇ ਗੰਦੇ ਪਾਣੀ ਗੋਬਰ ਅਤੇ ਅਵਾਰਾ ਪਸ਼ੂਆਂ ਕਾਰਨ ਪਰੇਸ਼ਾਨ ਹਨ ਅਤੇ ਹੁਣ ਸ਼ਹਿਰ ਦਾ ਕੈਮੀਕਲ ਰਲਿਆ ਗੰਦਾ ਪਾਣੀ ਲੈ ਕੇ ਆਉਂਦੇ ਨਾਲੇ ਦੁਆਲੇ ਸ਼ਹਿਰ ਵਾਸੀਆਂ ਵੱਲੋਂ ਕੂੜਾ ਸੁੱਟਣ ਕਾਰਨ ਪੇਂਡੂ ਖੇਤਰ ਦੇ ਲੋਕਾਂ ਨੂੰ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ। ਜਲੰਧਰ ਅਰਬਨ ਅਸਟੇਟ ਤੋਂ ਜਮਸ਼ੇਰ ਡੇਅਰੀ ਕੰਪਲੈਕਸ ਨੂੰ ਜਾਂਦੀ ਸੰਪਰਕ ਸੜਕ ‘ਤੇ ਸਹਿਰ ਵਾਸੀਆਂ ਵਲੋਂ ਰਾਤ ਦੇ ਹਨੇਰੇ ਵਿਚ ਮੈਰਿਜ ਪੈਲੇਸਾਂ/ਹੋਟਲਾਂ ਦੀ ਰਹਿੰਦ-ਖੂੰਹਦ ਸੜਕ ਕਿਨਾਰੇ ਸੁੱਟੀ ਜਾ ਰਹੀ ਹੈ, ਜਿਸ ਕਾਰਨ ਇਨ੍ਹਾਂ ਸੁੱਟੇ ਗਏ ਢੇਰਾਂ ‘ਤੇ ਅਵਾਰਾ ਕੁੱਤੇ ਅਤੇ ਬੇਸਹਾਰਾ ਪਸ਼ੂਆਂ ਦਾ ਝੁੰਡ ਜਮ੍ਹਾ ਹੋ ਜਾਂਦਾ ਹੈ। ਇਹ ਅਵਾਰਾ ਜਾਨਵਰ ਜਿੱਥੇ ਗੰਦਗੀ ਨੂੰ ਸੜਕ ‘ਤੇ ਖਿਲਾਰਦੇ ਹਨ, ਉੱਥੇ ਆਵਾਜਾਈ ਭਰਪੂਰ ਇਸ ਸੜਕ ‘ਤੇ ਡੇਅਰੀ ਕੰਪਲੈਕਸ ਤੋਂ ਦੁੱਧ ਲੈ ਕੇ ਆਉਂਦੀਆਂ ਗੱਡੀਆਂ ਅਤੇ ਹੋਰ ਵਾਹਨਾਂ ਲਈ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ,ਜਿਸ ਕਾਰਨ ਬਹੁਤ ਵਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇੱਥੇ ਹੀ ਬੱਸ ਨਹੀਂ ਸ਼ਹਿਰ ਵਿਚ ਨਿੱਜੀ ਤੌਰ ‘ਤੇ ਸੀਵਰੇਜ ਅਤੇ ਟਾਇਲਟ ਟੈਂਕ ਸਾਫ਼ ਕਰਦੇ ਕਈ ਵਿਅਕਤੀ ਗੰਦਗੀ ਨਾਲ ਭਰੇ ਟੈਂਕਰ ਇਸ ਸੜਕ ਕਿਨਾਰੇ ਸੁੱਟ ਜਾਂਦੇ ਹਨ, ਜਿਸ ਦੀ ਬਦਬੂ ਕਾਰਨ ਇਲਾਕੇ ਵਿਚੋਂ ਲੰਘਣਾ ਔਖਾ ਹੋ ਜਾਂਦਾ ਹੈ। ਸ਼ਹਿਰ ਵਿਚ ਢਾਹੇ ਜਾਂਦੇ ਪੁਰਾਣੇ ਮਕਾਨਾਂ ਦਾ ਮਲਬਾ, ਸੀਮਟ, ਫੁੱਟ ਬੀਓ, ਚਿੱਟਾ, ਟਾਈਲਾ ਦੀ ਰਹਿੰਦ ਖੂੰਹਦ, ਮਿੱਟੀ ਘੱਟਾ, ਪੁਰਾਣੇ ਗਲੇ ਸੜੇ ਕੱਪੜੇ ਆਦਿ ਵੀ ਇਸ ਸੜਕ ਕਿਨਾਰੇ ਸੁੱਟ ਦਿੱਤੇ ਜਾਂਦੇ ਹਨ। ਇਥੇ ਜ਼ਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਇਸ ਸੜਕ ਕਿਨਾਰੇ ਮਲਬਾ ਨਾ ਸੁੱਟਣ ਦੇ ਬੋਰਡ ਲਗਾਏ ਗਏ ਹਨ ਅਤੇ ਭਾਰੀ ਜੁਰਮਾਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ, ਬਾਵਜੂਦ ਇਸ ਦੇ ਕੁਝ ਸ਼ਰਾਰਤੀ ਅਨਸਰ ਇੱਥੇ ਸ਼ਰੇਆਮ ਕੂੜੇ ਦੇ ਢੇਰ ਲਗਾਉਂਦੇ ਹਨ। ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਮੁਹਤਬਰ ਵਿਅਕਤੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਇਸ ਸੜਕ ਕਿਨਾਰੇ ਸੁੱਟੀ ਜਾ ਰਹੀ ਗੰਦਗੀ ਨੂੰ ਚੁੱਕਿਆ ਜਾਵੇ ਅਤੇ ਕਾਨੂੰਨੀ ਤੌਰ ‘ਤੇ ਬਣਾਏ ਗਏ ਡੰਪਾਂ ਵਿਚ ਸੁੱਟਿਆ ਜਾਵੇ ਅਤੇ ਨਗਰ ਨਿਗਮ ਜਲੰਧਰ ਤੋਂ ਮੰਗ ਕਰਦਿਆਂ ਕਿਹਾ ਕਿ ਗੰਦੇ ਨਾਲੇ ਦੁਆਲੇ ਕੂੜਾ ਸੁੱਟਣ ਵਾਲਿਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਾਊਂਸਰਾਂ ਦਾ ਮੁੱਦਾ ਚੁੱਕਣ ’ ਤੇ ਆਸ਼ੂ ਥਾਪਰ ਬੰਬੀਆਂਵਾਲ ਤੇ ਸਾਥੀਆਂ ਵਲੋਂ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕਿਹਾ, ਪਹਿਲ... ਅਗਲੀ ਖ਼ਬਰ ਪਿੰਡ ਖੋਜੇਵਾਲਾ ਵਿਖੇ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਦਾ ਗਠਨ
Ad Position 24