11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਬਾਊਂਸਰਾਂ ਦਾ ਮੁੱਦਾ ਚੁੱਕਣ ’ ਤੇ ਆਸ਼ੂ ਥਾਪਰ ਬੰਬੀਆਂਵਾਲ ਤੇ ਸਾਥੀਆਂ ਵਲੋਂ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕਿਹਾ, ਪਹਿਲੀ ਵਾਰ ਕਿਸੇ ਆਗੂ ਨੇ ਬਾਊਂਸਰਾਂ ਦੇ ਹੱਕ ਦੀ ਕੀਤੀ ਗੱਲ

ਜਲੰਧਰ, 10 ਅਗਸਤ (ਜਸਪਾਲ ਸਿੰਘ)-ਪਿਛਲੇ ਦਿਨੀਂ ਵਿਧਾਨ ਸਭਾ ’ਚ ਬਾਊਂਸਰਾਂ ਦਾ ਮੁੱਦਾ ਚੁੱਕਣ ’ਤੇ ਬਾਊਂਸਰ ਆਸ਼ੂ ਥਾਪਰ ਬੰਬੀਆਂਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਰਾਣਾ ਗੁਰਜੀਤ ਸਿੰਘ ਨੂੰ ਮਿਲ ਕੇ ਉਨ੍ਹਾਂ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲੀ ਵਾਰ ਕਿਸੇ ਆਗੂ ਨੇ ਬਾਊਂਸਰਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਇਸ ਸੰਬੰਧੀ ਆਸ਼ੂ ਥਾਪਰ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਪਹਿਲੇ ਅਜਿਹੇ ਸ਼ਖਸ ਹਨ, ਜਿਨ੍ਹਾਂ ਨੇ ਬਾਊਂਸਰਾਂ ਨੂੰ ਨਿੱਜੀ ਸੁਰੱਖਿਆ ਕਰਮੀਆਂ ਦਾ ਨਾਂ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਉਨ੍ਹਾਂ ਨੂੰ ਸਮਾਜ ਵਲੋਂ ਬਣਦਾ ਮਾਣ-ਸਨਮਾਨ ਦਿੱਤੇ ਜਾਣ ਸੰਬੰਧੀ ਆਵਾਜ਼ ਉਠਾਈ ਹੈ।

Ad Position 21
No active advertisement
ਰਾਣਾ ਗੁਰਜੀਤ ਸਿੰਘ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਬਾਊਂਸਰ ਗਰੁੱਪ ਦੇ ਸੰਚਾਲਕ ਆਸ਼ੂ ਥਾਪਰ ਬੰਬੀਆਂਵਾਲ ਤੇ ਉਨ੍ਹਾਂ ਦੇ ਸਾਥੀ ਪੁਨੀਤ ਆਦਮਪੁਰ, ਸਵਜੋਤ ਸਿੰਘ ਜਮਾਲਪੁਰ ਤੇ ਪ੍ਰਤਾਪ ਮਾਡਲ ਹਾਊਸ। ਅਜੀਤ ਤਸਵੀਰ 11-08-2026
ਜਲੰਧਰ, 10 ਅਗਸਤ (ਜਸਪਾਲ ਸਿੰਘ)-ਪਿਛਲੇ ਦਿਨੀਂ ਵਿਧਾਨ ਸਭਾ ’ਚ ਬਾਊਂਸਰਾਂ ਦਾ ਮੁੱਦਾ ਚੁੱਕਣ ’ਤੇ ਬਾਊਂਸਰ ਆਸ਼ੂ ਥਾਪਰ ਬੰਬੀਆਂਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਰਾਣਾ ਗੁਰਜੀਤ ਸਿੰਘ ਨੂੰ ਮਿਲ ਕੇ ਉਨ੍ਹਾਂ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲੀ ਵਾਰ ਕਿਸੇ ਆਗੂ ਨੇ ਬਾਊਂਸਰਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਇਸ ਸੰਬੰਧੀ ਆਸ਼ੂ ਥਾਪਰ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਪਹਿਲੇ ਅਜਿਹੇ ਸ਼ਖਸ ਹਨ, ਜਿਨ੍ਹਾਂ ਨੇ ਬਾਊਂਸਰਾਂ ਨੂੰ ਨਿੱਜੀ ਸੁਰੱਖਿਆ ਕਰਮੀਆਂ ਦਾ ਨਾਂ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਉਨ੍ਹਾਂ ਨੂੰ ਸਮਾਜ ਵਲੋਂ ਬਣਦਾ ਮਾਣ-ਸਨਮਾਨ ਦਿੱਤੇ ਜਾਣ ਸੰਬੰਧੀ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਬਾਊਂਸਰਾਂ ਨੂੰ ਨਿੱਜੀ ਸੁਰੱਖ ਿਆ ਕਰਮਚਾਰੀਆਂ ਦਾ ਰੁਤਬਾ ਦਿਵਾਉਣ ਲਈ ਸਰਕਾਰ ’ਤੇ ਦਬਾਅ ਪਾਉਣਗੇ ਅਤੇ ਉਨ੍ਹਾਂ ਦਾ ਹੱਕ ਹਰ ਹਾਲ ’ਚ ਦਿਵਾਇਆ ਜਾਵੇਗਾ। ਇਸ ਮੌਕੇ ਆਸ਼ੂ ਥਾਪਰ ਤੇ ਸਾਥੀਆਂ ਨਾਲ ਗੱਲ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਬਾਊਂਸਰ ਆਪਣੀ ਜਾਨ ਜ਼ੋਖਮ ’ਚ ਪਾ ਕੇ ਲੋਕਾਂ ਦੀ ਸੁਰੱਖਿਆ ਕਰਦੇ ਹਨ ਤੇ ਚਾਹੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੋਣ ਜਾਂ ਫਿਰ ਹੋਰਨਾਂ ਸੈਲੀਬ੍ਰਿਟੀ ਦੀ ਵੀ ਸੁਰੱਖਿਆ ਵੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕਰਦੇ ਹਨ ਪਰ ਇਸ ਸਭ ਦੇ ਬਾਵਜੂਦ ਇਨ੍ਹਾਂ ਦੇ ਕੰਮ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਤੇ ਨਾ ਹੀ ਉਨ੍ਹਾਂ ਨੂੰ ਸਨਮਾਨਜਨਕ ਢੰਗ ਨਾਲ ਨਹੀਂ ਦੇਖਿਆ ਜਾਂਦਾ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬਾਊਸਰਾਂ ਨੂੰ ਨਿੱਜੀ ਸੁਰੱਖਿਆ ਕਰਮਚਾਰੀਆਂ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਬਾਕਾਇਦਾ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤੇ ਇਸ ਸੰਬੰਧੀ ਚਾਹੇ ਪੰਜਾਬ ਪੁਲਿਸ ਜਾਂ ਫਿਰ ਸੇਵਾ ਮੁਕਤ ਫੌਜੀਆਂ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਊਂਸਰ ਸਮਾਜ ਦਾ ਅਹਿਮ ਹਨ ਤੇ ਉਨ੍ਹਾਂ ਦੀ ਸੁਰੱਖਿਆ ਵੱਲ ਵੀ ਧਿਆਨ ਦਿੱਤਾ ਜਾਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਬਾਊਂਸਰ ਗਰੁੱਪ ਚਲਾ ਰਹੇ ਆਸ਼ੂ ਥਾਪਰ ਬੰਬੀਆਂਵਾਲ ਦੇ ਨਾਲ ਉਨ੍ਹਾਂ ਦੇ ਸਾਥੀਆਂ ਪੁਨੀਤ ਆਦਮਪੁਰ, ਸਵਜੋਤ ਸਿੰਘ ਜਮਾਲਪੁਰ ਤੇ ਪ੍ਰਤਾਪ ਮਾਡਲ ਹਾਊਸ ਨੇ ਵੀ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਪੇਟ ਰੋਗਾਂ ਦਾ ਹਰੇਕ ਇਲਾਜ ਹੁੰਦਾ ਹੈ ਜਸਵੰਤ ਹਸਪਤਾਲ ਵਿਚ ਅਗਲੀ ਖ਼ਬਰ ਜਮਸ਼ੇਰ ਡੇਅਰੀ ਕੰਪਲੈਕਸ ਨੂੰ ਆਉਂਦਾ ਸ਼ਹਿਰ ਦਾ ਗੰਦਾ ਨਾਲਾ ਬਣਦਾ ਜਾ ਰਿਹਾ ਕੂੜੇ ਦਾ ਡੰਪ
Ad Position 24