12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮਾਤਾ ਗੁਜਰੀ ਖਾਲਸਾ ਮਾਡਰਨ ਹਾਈ ਸਕੂਲ ’ ਚ ਸ਼ਬਦ ਗਾਇਨ ਮੁਕਾਬਲਾ ਕਰਵਾਇਆ

ਜਲੰਧਰ, 11 ਅਗਸਤ (ਪਵਨ ਖਰਬੰਦਾ)-ਮਾਤਾ ਗੁਜਰੀ ਖਾਲਸਾ ਮਾਡਰਨ ਹਾਈ ਸਕੂਲ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਖੇ 7 ਅਗਸਤ ਨੂੰ ਇੱਕ ਇੰਟਰ ਹਾਊਸ ਸ਼ਬਦ ਗਾਇਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ ਸਕੂਲ ਵਿੱਚ ਆਯੋਜਿਤ ਬਾਬਾ ਅਜੀਤ ਸਿੰਘ ਹਾਊਸ, ਬਾਬਾ ਜੁਝਾਰ ਸਿੰਘ ਹਾਊਸ, ਬਾਬਾ ਜੋਰਾਵਰ ਸਿੰਘ ਹਾਊਸ, ਬਾਬਾ ਫਤਿਹ ਸਿੰਘ ਹਾਊਸ ਨੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 12-08-2026
ਜਲੰਧਰ, 11 ਅਗਸਤ (ਪਵਨ ਖਰਬੰਦਾ)-ਮਾਤਾ ਗੁਜਰੀ ਖਾਲਸਾ ਮਾਡਰਨ ਹਾਈ ਸਕੂਲ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਖੇ 7 ਅਗਸਤ ਨੂੰ ਇੱਕ ਇੰਟਰ ਹਾਊਸ ਸ਼ਬਦ ਗਾਇਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ ਸਕੂਲ ਵਿੱਚ ਆਯੋਜਿਤ ਬਾਬਾ ਅਜੀਤ ਸਿੰਘ ਹਾਊਸ, ਬਾਬਾ ਜੁਝਾਰ ਸਿੰਘ ਹਾਊਸ, ਬਾਬਾ ਜੋਰਾਵਰ ਸਿੰਘ ਹਾਊਸ, ਬਾਬਾ ਫਤਿਹ ਸਿੰਘ ਹਾਊਸ ਨੇ ਹਿੱਸਾ ਲਿਆ। ਚਾਰੋਂ ਹਾਊਸ ਦੇ ਬੱਚਿਆਂ ਨੇ ਵਧ-ਚੜ੍ਹ ਕੇ ਆਪਣੇ ਗਾਇਨ ਦੀ ਪ੍ਰਸਤੁਤੀ ਕੀਤੀ । ਇਸ ਮੁਕਾਬਲੇ ਦੇ ਜੱਜ ਵਜੋਂ ਆਏ ਮੁੱਖ ਮਹਿਮਾਨ ਸ. ਸਹਿਜਦੀਪ ਸਿੰਘ ਸਨ । ਇਨ੍ਹਾਂ ਦੇ ਨਾਲ ਸ. ਭੂਪੇਂਦਰ ਸਿੰਘ, ਅਮਨਦੀਪ ਕੌਰ ਅਤੇ ਸ.ਅਤਿੰਦਰ ਪਾਲ ਸਿੰਘ ਵੀ ਹਾਜ਼ਰ ਸਨ। ਇਸ ਮੁਕਾਬਲੇ ’ਚ ਬਾਬਾ ਜੁਝਾਰ ਸਿੰਘ ਹਾਊਸ ਨੇ ਪਹਿਲਾ ਸਥਾਨ, ਬਾਬਾ ਅਜੀਤ ਸਿੰਘ ਹਾਊਸ ਨੇ ਦੂਸਰਾ ਸਥਾਨ, ਬਾਬਾ ਜੋਰਾਵਰ ਸਿੰਘ ਹਾਊਸ ਨੇ ਤੀਸਰਾਜਾ ਸਥਾਨ ਅਤੇ ਬਾਬਾ ਫਤਿਹ ਸਿੰਘ ਹਾਊਸ ਨੇ ਇੱਕ ਵਿਸ਼ੇਸ਼ ਇਨਾਮ ਹਾਸਲ ਕੀਤਾ । ਬੱਚਿਆਂ ਨੂੰ ਸ਼ਬਦ ਗਾਇਨ ਦੀ ਤਿਆਰੀ ਵਿਸ਼ੇਸ਼ ਤੌਰ ‘ਤੇ ਸਕੂਲ ਦੀ ਸੰਗੀਤ ਅਧਿਆਪਿਕਾ ਹਰਪ੍ਰੀਤ ਕੌਰ ਨੇ ਕਰਵਾਈ । ਇਸ ਮੌਕੇ ਸਕੂਲ ਫਾਊਂਡਰ ਸ. ਅਜਾਇਬ ਸਿੰਘ, ਸਕੂਲ ਪ੍ਰਧਾਨ ਸ. ਜਸਪਾਲ ਸਿੰਘ, ਜਨਰਲ ਮੈਨੇਜਰ ਸ. ਸਹਜ ਸਿਮਰ ਸਿੰਘ, ਸਕੂਲ ਸਕੱਤਰ ਹਰਜਿੰਦਰ ਕੌਰ, ਮੈਡਮ ਰਜਨੀ ਕੌਰ ,ਸਕੂਲ ਪ੍ਰਿੰਸੀਪਲ ਕਰਮਜੀਤ ਕੌਰ ਹਾਜ਼ਰ ਸਨ । ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 16 ਤੋਂ 21 ਤੱਕ ਹਿਮਾਚਲ ਦੇ ਸ੍ਰੀ ਚਾਮੁੰਡਾ ਦੇਵੀ ਮੰਦਰ ’ ਚ ਲੱਗੇਗਾ ਵਿਸ਼ਾਲ ਲੰਗਰ ਅਗਲੀ ਖ਼ਬਰ ਡੀ . ਸੀ . ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ ਚ ਆਜ਼ਾਦੀ ਦਿਹਾੜੇ ਦੀਆਂ ਚੱਲ ਰਹੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਲਿਆ ਜਾ...
Ad Position 24