13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਬਣਾਏ ਗਏ ਰਣਜੀਤ ਸਿੰਘ ਰਾਣਾ ਨੂੰ ਸਨਮਾਨਿਤ ਕਰਨ ਦੌਰਾਨ ਹਲਕਾ ਉਤਰੀ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਤੇ ਹੋਰ ਆਗੂ ਤੇ ਵਰਕਰ। ਰਾਣਾ ਨੂੰ ਸ਼੍ਰੋਮਣੀ ਅਕਾਲੀ ਦਲ ( ਬ ) ਪੰਜਾਬ ਦਾ ਮੀਤ ਪ੍ਰਧਾਨ ਬਣਾਏ ਜਾਣ ’ ਤੇ ਢੀਂਡਸਾ ਨੇ ਕੀਤਾ ਸਨਮਾਨਿਤ

ਚੁਗਿੱਟੀ/ ਜੰਡੂ ਸਿੰਘਾ, 12 ਅਗਸਤ ( ਨਰਿੰਦਰ ਲਾਗੂ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਹੰਭਲਾ ਮਾਰਨ ਵਾਲੇ ਟਕਸਾਲੀ ਆਗੂ ਰਣਜੀਤ ਸਿੰਘ ਰਾਣਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦਾ ਮੀਤ ਪ੍ਰਧਾਨ ਬਣਾਏ ਜਾਣ ‘ਤੇ ਜਲੰਧਰ ਹਲਕਾ ਉਤਰੀ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਵਲੋਂ ਸੀਨੀਅਰ ਆਗੂਆਂ ਤੇ ਸਰਕਲ ਪ੍ਰਧਾਨਾਂ ਨੂੰ ਨਾਲ਼ ਲੈਣ ਕੇ ਰਾਣਾ ਨਾਲ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਤੇ ਉਨ੍ਹਾਂ ਸਿਰੋਪਾਓ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਰਾਣਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਮੇਰੇ ਸਾਥੀ ਹਮੇਸ਼ਾ ਮੇਰੇ ਨਾਲ ਚਟਾਨ ਵਾਂਗ ਖੜੇ ਰਹੇ ਹਨ ।

Ad Position 21
No active advertisement
ਅਜੀਤ ਡੈਸਕ 13-08-2026
ਚੁਗਿੱਟੀ/ ਜੰਡੂ ਸਿੰਘਾ, 12 ਅਗਸਤ ( ਨਰਿੰਦਰ ਲਾਗੂ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਹੰਭਲਾ ਮਾਰਨ ਵਾਲੇ ਟਕਸਾਲੀ ਆਗੂ ਰਣਜੀਤ ਸਿੰਘ ਰਾਣਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦਾ ਮੀਤ ਪ੍ਰਧਾਨ ਬਣਾਏ ਜਾਣ ‘ਤੇ ਜਲੰਧਰ ਹਲਕਾ ਉਤਰੀ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਵਲੋਂ ਸੀਨੀਅਰ ਆਗੂਆਂ ਤੇ ਸਰਕਲ ਪ੍ਰਧਾਨਾਂ ਨੂੰ ਨਾਲ਼ ਲੈਣ ਕੇ ਰਾਣਾ ਨਾਲ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਤੇ ਉਨ੍ਹਾਂ ਸਿਰੋਪਾਓ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਰਾਣਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਮੇਰੇ ਸਾਥੀ ਹਮੇਸ਼ਾ ਮੇਰੇ ਨਾਲ ਚਟਾਨ ਵਾਂਗ ਖੜੇ ਰਹੇ ਹਨ । ਜਿਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਜਦੋਂ ਵੀ ਕੋਈ ਪ੍ਰੋਗਰਾਮ ਉਲੀਕਿਆ ਉਸ ਉਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦੇ ਕੇ ਪਾਰਟੀ ਨੂੰ ਤਕੜਾ ਕਰਨ ਲਈ ਮੇਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਜੋ ਮਾਣ ਸਨਮਾਨ ਮਿਲਿਆ ਹੈ ਉਸ ਦੇ ਹੱਕਦਾਰ ਮੇਰੇ ਸਾਥੀ ਤੇ ਵਰਕਰ ਸਹਿਬਾਨ ਹਨ। ਇਸ ਮੌਕੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਜਗਜੀਤ ਸਿੰਘ ਖਾਲਸਾ ਸਰਕਲ ਪ੍ਰਧਾਨ, ਪਰਵਿੰਦਰ ਸਿੰਘ ਭਾਟੀਆ ਸਰਕਲ ਪ੍ਰਧਾਨ, ਸੱਤਪਾਲ ਸਿੰਘ ਨੀਲਾ ਮਹਿਲ, ਸਤਿੰਦਰ ਸਿੰਘ ਪੀਤਾ ਸਰਕਲ ਪ੍ਰਧਾਨ, ਜਗਜੀਤ ਸਿੰਘ ਬਿਰਦੀ, ਮਹਿੰਦਰ ਸਿੰਘ ਜੰਬਾ, ਦਲਜੀਤ ਸਿੰਘ, ਫੁੰਮਣ ਸਿੰਘ,ਰਾਜ ਕੁਮਾਰ ਜਸਵਾਲ, ਪਰਮਜੀਤ ਸਿੰਘ ਠੇਕੇਦਾਰ, ਜਤਿੰਦਰ ਸਿੰਘ ਰਿੰਕਾ, ਸੁਰਿੰਦਰ ਸਿੰਘ ਰਾਜ, ਅਮਨਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਸੁਰਿੰਦਰ ਪਾਲ ਸਿੰਘ ਪੱਪਾ, ਬਲਵੀਰ ਸਿੰਘ ਬਸਰਾ, ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ ਜੱਜ, ਵਿਵੇਕ ਸਿੰਘ, ਜਸਵੀਰ ਸਿੰਘ ਬੱਬੂ, ਹਰਭਜਨ ਸਿੰਘ, ਰਣਬੀਰ ਸਿੰਘ ਬੱਲ, ਹਰਸ਼ਰਨ ਸਿੰਘ ਮੱਕੜ, ਬਹਾਦਰ ਸਿੰਘ, ਪਲਵਿੰਦਰ ਸਿੰਘ ਬਬਲੂ, ਜੋਗਿੰਦਰ ਸਿੰਘ ਜੰਬਾ, ਮਹਿੰਦਰ ਸਿੰਘ,ਲਾਲ ਚੰਦ, ਠੇਕੇਦਾਰ ਉਮਰ ਪ੍ਰਕਾਸ਼, ਸਮੇਤ ਹੋਰ ਸੀਨੀਅਰ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ । ਇਸ ਮੌਕੇ ਰਣਜੀਤ ਸਿੰਘ ਰਾਣਾ ਦੇ ਸਮਰਥਕਾਂ ਵੱਲੋਂ ਲੱਡੂ ਵੰਡੇ ਗਏ।
Ad Position 22
No active advertisement
ਪਿਛਲੀ ਖ਼ਬਰ ਸਟ੍ਰੀਟ ਲਾਈਟਾਂ ਦੀ ਘਾਟ ਨੂੰ ਲੈ ਕੇ ਸੂਰੀਆ ਐਨਕਲੇਵ ਦੇ ਵਸਨੀਕ ਪ੍ਰੇਸ਼ਾਨ ਅਗਲੀ ਖ਼ਬਰ ਐਚ . ਐਮ . ਵੀ . ’ ਚ ‘ ਵਿਪਰੋ ਅਰਥੀਅਨ ਅਵਾਰਡਸ ’ ’ ਤੇ ਵਰਕਸ਼ਾਪ ਕਰਵਾਈ
Ad Position 24