13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਟ੍ਰੀਟ ਲਾਈਟਾਂ ਦੀ ਘਾਟ ਨੂੰ ਲੈ ਕੇ ਸੂਰੀਆ ਐਨਕਲੇਵ ਦੇ ਵਸਨੀਕ ਪ੍ਰੇਸ਼ਾਨ

ਚੁਗਿੱਟੀ/ ਜੰਡੂ ਸਿੰਘਾ, 12 ਅਗਸਤ (ਨਰਿੰਦਰ ਲਾਗੂ) ਸਟ੍ਰੀਟ ਲਾਈਟਾਂ ਦੀ ਘਾਟ ਕਾਰਨ ਸੂਰੀਆ ਐਨਕਲੇਵ ਦੇ ਵਸਨੀਕ ਪ੍ਰੇਸ਼ਾਨ ਹਨ। ਅੱਜ ਮੌਕੇ ‘ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਪਹੁੰਚੇ ਤਾਂ ਕਲੋਨੀ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਡੀ ਕਾਲੋਨੀ ਸੂਰੀਆ ਐਨਕਲੇਵ ਚਾਰ ਮਰਲੇ ਦੀਆਂ ਸਟ੍ਰੀਟ ਲਾਈਟਾਂ ਜੋ ਕਿ ਨਗਰ ਨਿਗਮ ਦਾ ਠੇਕੇਦਾਰ ਮੁਰੰਮਤ ਕਰਨ ਲਈ ਪਿਛਲੇ ਇੱਕ ਸਾਲ ਪਹਿਲਾਂ ਉਤਾਰ ਕੇ ਲੈ ਗਿਆ ਸੀ।

Ad Position 21
No active advertisement
ਸੂਰੀਆ ਐਨਕਲੇਵ ਵਿਖੇ ਸਟ੍ਰੀਟ ਲਾਈਟਾਂ ਦੀ ਸਮੱਸਿਆਂ ਸਬੰਧੀ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੂੰ ਦੱਸਦੇ ਹੋਏ ਇਲਾਕਾ ਨਿਵਾਸੀ। 13-08-2026
ਚੁਗਿੱਟੀ/ ਜੰਡੂ ਸਿੰਘਾ, 12 ਅਗਸਤ (ਨਰਿੰਦਰ ਲਾਗੂ) ਸਟ੍ਰੀਟ ਲਾਈਟਾਂ ਦੀ ਘਾਟ ਕਾਰਨ ਸੂਰੀਆ ਐਨਕਲੇਵ ਦੇ ਵਸਨੀਕ ਪ੍ਰੇਸ਼ਾਨ ਹਨ। ਅੱਜ ਮੌਕੇ ‘ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਪਹੁੰਚੇ ਤਾਂ ਕਲੋਨੀ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਡੀ ਕਾਲੋਨੀ ਸੂਰੀਆ ਐਨਕਲੇਵ ਚਾਰ ਮਰਲੇ ਦੀਆਂ ਸਟ੍ਰੀਟ ਲਾਈਟਾਂ ਜੋ ਕਿ ਨਗਰ ਨਿਗਮ ਦਾ ਠੇਕੇਦਾਰ ਮੁਰੰਮਤ ਕਰਨ ਲਈ ਪਿਛਲੇ ਇੱਕ ਸਾਲ ਪਹਿਲਾਂ ਉਤਾਰ ਕੇ ਲੈ ਗਿਆ ਸੀ।ਪਰ ਅੱਜ ਤੱਕ ਉਹ ਲਾਈਟਾਂ ਮੁਰੰਮਤ ਕਰਕੇ ਦੋਬਾਰਾ ਨਹੀਂ ਲਗਾਈਆਂ ਗਈਆਂ । ਜਿਸ ਕਾਰਨ ਸਾਰੀ ਕਲੋਨੀ ਵਿਚ ਰਾਤ ਦੇ ਸਮੇਂ ਹਨੇਰਾ ਛਾਇਆ ਰਹਿੰਦਾ ਹੈ। ਹੁਣ ਤੱਕ ਚੋਰੀ ਅਤੇ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਇਸ ਮੌਕੇ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਫੇਲ੍ਹ ਸਾਬਤ ਹੋ ਚੁੱਕੀ ਹੈ। ਸ਼ਹਿਰ ਦਾ ਬੁਰਾ ਹਾਲ ਹੈ, ਕਿਤੇ ਸੀਵਰੇਜ਼ ਬੰਦ ਹੈ, ਕਿਤੇ ਪਾਣੀ ਗੰਦਾ ਆ ਰਿਹਾ ਹੈ, ਕਿਤੇ ਲਾਈਟਾਂ ਬੰਦ ਹਨ। ਆਮ ਆਦਮੀ ਪਾਰਟੀ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅੱਜ ਲੋਕ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਬਲਜੀਤ ਸਿੰਘ, ਨਰੇਸ਼ ਸ਼ਰਮਾ, ਸੁਰਿੰਦਰ ਸ਼ਰਮਾਂ,ਗੌਰਾ, ਪੂਜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਮੁੱਖ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ - ਸੁਦੇਸ਼ ਧਵਨ ਅਗਲੀ ਖ਼ਬਰ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਬਣਾਏ ਗਏ ਰਣਜੀਤ ਸਿੰਘ ਰਾਣਾ ਨੂੰ ਸਨਮਾਨਿਤ ਕਰਨ ਦੌਰਾਨ ਹਲਕਾ ਉਤਰੀ ਦੇ ਇੰਚਾ...
Ad Position 24