02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਿੰਡ ਨੰਗਲ ਅੰਬੀਆਂ ’ਚ ਆਮ ਆਦਮੀ ਪਾਰਟੀ ਨੂੰ ਝਟਕਾ

ਸ਼ਾਹਕੋਟ, 1 ਨਵੰਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਹਲਕੇ ਦੇ ਪਿੰਡ ਨੰਗਲ ਅੰਬੀਆਂ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਦੀ ਪ੍ਰੇਰਨਾ ਸਦਕਾ ਸੇਵਾ ਮੁਕਤ ਥਾਣੇਦਾਰ ਵਿਜੇ ਕੁਮਾਰ ਤੇ ਬਲਜੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ੍ਹਿਆ। ਇਸ ਤੋਂ ਇਲਾਵਾ ਮਨਜੀਤ ਪਾਲ (ਐੱਮ.

Ad Position 21
No active advertisement
ਅਜੀਤ ਡੈਸਕ 02-11-2026
ਸ਼ਾਹਕੋਟ, 1 ਨਵੰਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਹਲਕੇ ਦੇ ਪਿੰਡ ਨੰਗਲ ਅੰਬੀਆਂ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਦੀ ਪ੍ਰੇਰਨਾ ਸਦਕਾ ਸੇਵਾ ਮੁਕਤ ਥਾਣੇਦਾਰ ਵਿਜੇ ਕੁਮਾਰ ਤੇ ਬਲਜੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ੍ਹਿਆ। ਇਸ ਤੋਂ ਇਲਾਵਾ ਮਨਜੀਤ ਪਾਲ (ਐੱਮ.ਪੀ) ਨੇ ਵੀ ਕਾਂਗਰਸ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਲਾਡੀ ਸ਼ੇਰੋਵਾਲੀਆ ਨੇ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਉਕਤ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ’ਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ। ਸੂਬੇ ਦੇ ਲੋਕ ਹੁਣ ਬਦਲਾਅ ਵਜੋਂ ਕਾਂਗਰਸ ਪਾਰਟੀ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਸ਼ਾਹਕੋਟ ਹਲਕੇ ਦੇ ਲੋਕਾਂ ਦਾ ਉਨ੍ਹਾਂ ਨੂੰ ਲਗਾਤਾਰ ਪਿਆਰ ਤੇ ਸਮਰਥਨ ਮਿਲ ਰਿਹਾ ਹੈ। ਹਲਕੇ ਦੇ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਨ ਤੇ ਚੋਣਾਂ ’ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਦਰਜ ਕਰੇਗੀ। ਇਸ ਮੌਕੇ ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ ਕਾਂਗਰਸ, ਸੋਨੂੰ ਕੰਗ ਪੀ.ਏ, ਸੁਖਦੇਵ ਸਿੰਘ ਸੁੱਖਾ ਵਾਈਸ ਚੇਅਰਮੈਨ ਬਲਾਕ ਸੰਮਤੀ, ਬਲਜਿੰਦਰ ਸਿੰਘ ਭੋਲਾ, ਸੇਵਾ ਮੁਕਤ ਪ੍ਰਿੰਸੀਪਲ ਧਰਮਪਾਲ, ਬਾਊ ਮੋਹਣ ਲਾਲ, ਸੋਮ ਨਾਥ, ਗੁਰਪ੍ਰੀਤ ਸਿੰਘ ਸੰਧੂ, ਜਸਪਾਲ ਸਿੰਘ ਸਰਪੰਚ ਨੰਗਲ ਅੰਬੀਆਂ ਖੁਰਦ, ਰੁਪਿੰਦਰ ਸਿੰਘ ਸੇਵਾ ਮੁਕਤ ਇੰਸਪੈਕਟਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੇਰੋਵਾਲੀਆ ਦੀ ਅਗਵਾਈ ’ਚ ਵੱਡਾ ਕਾਫ਼ਲਾ ਸੰਗਰੂਰ ਰੈਲੀ ’ਚ ਹੋਵੇਗਾ ਸ਼ਾਮਿਲ-ਨੀਟੂ, ਬਹੁਗੁਣ ਅਗਲੀ ਖ਼ਬਰ ਇਮਾਨਦਾਰੀ ਦੀ ਮਿਸਾਲ ਬਣਿਆ ਸਬਜ਼ੀ ਵਿਕਰੇਤਾ ਪ੍ਰਵਾਸੀ ਗਾਹਕ ਨੂੰ 40 ਹਜ਼ਾਰ ਰੁਪਏ ਤੇ ਮੋਬਾਈਲ ਫੋਨ ਵਾਪਸ ਕਰਕੇ ਕੀਤੀ ਵੱਡੀ...
Ad Position 24