02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਇਮਾਨਦਾਰੀ ਦੀ ਮਿਸਾਲ ਬਣਿਆ ਸਬਜ਼ੀ ਵਿਕਰੇਤਾ ਪ੍ਰਵਾਸੀ ਗਾਹਕ ਨੂੰ 40 ਹਜ਼ਾਰ ਰੁਪਏ ਤੇ ਮੋਬਾਈਲ ਫੋਨ ਵਾਪਸ ਕਰਕੇ ਕੀਤੀ ਵੱਡੀ ਮਿਸਾਲ ਕਾਇਮ

ਅੱਪਰਾ, 1 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਵਿਖੇ ਸਬਜ਼ੀ ਦਾ ਕੰਮ ਕਰਨ ਵਾਲੇ ਪ੍ਰਵਾਸੀ ਵਲੋਂ ਇਮਾਨਦਾਰੀ ਦਿਖਾਉਂਦਿਆਂ ਇੱਕ ਗਾਹਕ ਨੂੰ ਉਸਦੇ 40 ਹਜ਼ਾਰ ਰੁਪਏ ਨਕਦ ਤੇ ਇੱਕ ਮੋਬਾਈਲ ਫੋਨ ਵਾਪਿਸ ਕਰਕੇ ਵੱਡੀ ਮਿਸਾਲ ਕਾਇਮ ਕੀਤੀ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਮਹਿੰਦਰ ਪਾਲ ਪੁੱਤਰ ਚੰਪਤ ਲਾਲ ਮੂਲ ਨਿਵਾਸੀ ਪਿੰਡ ਪਰਸਰਾਮਪੁਰ ਜ਼ਿਲ੍ਹਾ ਬਰੇਲੀ ਯੂ.

Ad Position 21
No active advertisement
ਸਬਜੀ ਵਿਕਰੇਤਾ ਮਹਿੰਦਰ ਪਾਲ ਵਲੋਂ ਚਰਨਜੀਤ ਕੌਰ ਨੂੰ ਉਨ੍ਹਾਂ ਦੀ ਅਮਾਨਤ ਵਾਪਸ ਕਰਨ ਮੌਕੇ ਦਾ ਦ੍ਰਿਸ਼। ਤਸਵੀਰ : ਦਲਵਿੰਦਰ ਸਿੰਘ ਅੱਪਰਾ 02-11-2026
ਅੱਪਰਾ, 1 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਵਿਖੇ ਸਬਜ਼ੀ ਦਾ ਕੰਮ ਕਰਨ ਵਾਲੇ ਪ੍ਰਵਾਸੀ ਵਲੋਂ ਇਮਾਨਦਾਰੀ ਦਿਖਾਉਂਦਿਆਂ ਇੱਕ ਗਾਹਕ ਨੂੰ ਉਸਦੇ 40 ਹਜ਼ਾਰ ਰੁਪਏ ਨਕਦ ਤੇ ਇੱਕ ਮੋਬਾਈਲ ਫੋਨ ਵਾਪਿਸ ਕਰਕੇ ਵੱਡੀ ਮਿਸਾਲ ਕਾਇਮ ਕੀਤੀ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਮਹਿੰਦਰ ਪਾਲ ਪੁੱਤਰ ਚੰਪਤ ਲਾਲ ਮੂਲ ਨਿਵਾਸੀ ਪਿੰਡ ਪਰਸਰਾਮਪੁਰ ਜ਼ਿਲ੍ਹਾ ਬਰੇਲੀ ਯੂ.ਪੀ. ਹਾਲ ਵਾਸੀ ਅੱਪਰਾ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ਉਹ ਪਿਛਲੇ ਲਗਭਗ 17 ਸਾਲਾਂ ਤੋਂ ਕਸਬਾ ਅੱਪਰਾ ਵਿਖੇ ਹੀ ਰਹਿ ਰਿਹਾ ਹੈ। ਮਹਿੰਦਰ ਪਾਲ ਸਾਰਾ ਦਿਨ ਆਸ-ਪਾਸ ਦੇ ਪਿੰਡਾਂ ’ਚ ਸਬਜ਼ੀ ਵੇਚਣ ਉਪਰੰਤ ਸ਼ਾਮ ਦੇ ਸਮੇਂ ਮੁਖਤਿਆਰ ਸਾਈਕਲ ਵਰਕਸ ਦੇ ਨਜ਼ਦੀਕ ਬੰਗਾ ਰੋਡ ਅੱਪਰਾ ਵਿਖੇ ਆਪਣੀ ਟਾਟਾ ਏਸ (ਛੋਟਾ ਹਾਥੀ) ’ਚ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਬੀਤੇ ਦਿਨ ਚਰਨਜੀਤ ਕੌਰ ਵਾਸੀ ਪਿੰਡ ਚਾਹਲ ਕਲਾਂ ਜੋ ਕਿ ਅੱਪਰੇ ਵਿਖੇ ਖਰੀਦਦਾਰੀ ਕਰਨ ਆਏ ਸਨ, ਨੇ ਮਹਿੰਦਰ ਪਾਲ ਪਾਸੋਂ ਵੀ ਕੁੱਝ ਖਰੀਦਦਾਰੀ ਕੀਤੀ। ਪਰ ਸਬਜ਼ੀ ਖਰੀਦਣ ਉਪਰੰਤ ਉਹ ਆਪਣਾ ਇੱਕ ਲਿਫਾਫਾ ਸਬਜ਼ੀ ਵਾਲੇ ਦੀ ਉਕਤ ਦੁਕਾਨ ’ਤੇ ਹੀ ਭੁੱਲ ਗਈ। ਮਹਿੰਦਰ ਪਾਲ ਨੇ ਦੱਸਿਆ ਕਿ ਜਦੋਂ ਉਸਨੇ ਉਕਤ ਲਿਫਾਫਾ ਖੋਲ੍ਹ ਕੇ ਦੇਖਿਆ ਤਾਂ ਉਸ ’ਚ 40 ਹਜ਼ਾਰ ਰੁਪਏ ਨਗਦ, ਇੱਕ ਮੋਬਾਈਲ ਫੋਨ, ਬੈਂਕ ਦੀ ਕਾਪੀ ਤੇ ਹੋਰ ਸਾਮਾਨ ਵੀ ਸੀ। ਮਹਿੰਦਰ ਪਾਲ ਨੇ ਉਕਤ ਲਿਫਾਫੇ ਨੂੰ ਸਾਂਭ ਕੇ ਰੱਖ ਲਿਆ। ਅੱਜ ਉਕਤ ਮਹਿਲਾ ਆਪਣੇ ਗੁਆਚੇ ਹੋਏ ਸਾਮਾਨ ਦੀ ਭਾਲ ਕਰਦੇ ਹੋਏ ਦੁਬਾਰਾ ਸਬਜ਼ੀ ਵਾਲੇ ਕੋਲ ਆਈ ਤਾਂ ਮਹਿੰਦਰ ਪਾਲ ਵਲੋਂ ਇਮਾਨਦਾਰੀ ਦਿਖਾਉਂਦਿਆਂ ਉਕਤ ਲਿਫਾਫਾ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ। ਚਰਨਜੀਤ ਕੌਰ ਵਲੋਂ ਇਸ ਪ੍ਰਵਾਸੀ ਨੌਜਵਾਨ ਮਹਿੰਦਰ ਪਾਲ ਦਾ ਧੰਨਵਾਦ ਕਰਦਿਆਂ ਉਸਦੀ ਇਮਾਨਦਾਰੀ ਤੇ ਨੇਕ ਦਿਲੀ ਦੀ ਪ੍ਰਸ਼ੰਸਾ ਕੀਤੀ ਗਈ। ਬੰਗਾ ਰੋਡ ਦੇ ਸਮੂਹ ਦੁਕਾਨਦਾਰਾਂ ਵਲੋਂ ਵੀ ਮਹਿੰਦਰ ਪਾਲ ਵਲੋਂ ਇਮਾਨਦਾਰੀ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨੰਗਲ ਅੰਬੀਆਂ ’ਚ ਆਮ ਆਦਮੀ ਪਾਰਟੀ ਨੂੰ ਝਟਕਾ ਅਗਲੀ ਖ਼ਬਰ ਪਿੰਡ ਕੋਟ ਗਰੇਵਾਲ ਵਿਖੇ ਮੁਫ਼ਤ ਅੱਖਾਂ ਤੇ ਦੰਦਾਂ ਦਾ ਜਾਂਚ ਕੈਂਪ
Ad Position 24