02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਲੋਹੀਆਂ ਦੇ ਫੁਲਵਾੜੀ ਸਕੂਲ ’ਚ ‘36ਵੀਂ ਸਾਲਾਨਾ ਖੇਡ ਮਿਲਣੀ’ ਸ਼ਾਨਦਾਰ ਹੋ ਨਿਬੜੀ

ਲੋਹੀਆਂ ਖਾਸ, 1 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਉੱਤਮ ਸਿੱਖਿਆ ਦੇ ਨਾਲ ਨਾਲ ਖੇਡਾਂ ਦੀ ਫੁਲਵਾੜੀ ਵਜੋਂ ਜਾਣੇ ਜਾਂਦੇ ‘ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲੋਹੀਆਂ ਖ਼ਾਸ ਵਿਖੇ 36ਵੀਂ ਸਾਲਾਨਾ ਖੇਡ ਮਿਲਣੀ ਬੜੇ ਹੀ ਉਤਸ਼ਾਹ, ਜੋਸ਼ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ| ਸਕੂਲ ਦੇ ਸੀਨੀਅਰ ਪ੍ਰਿੰਸੀਪਲ ਲਖਬੀਰ ਸਿੰਘ ਤੇ ਸਕੂਲ ਮੈਨੇਜਰ ਜਗੀਰ ਜੋਸਨ ਦੀ ਅਗਵਾਈ ਹੇਠ ਆਰੰਭ ਹੋਏ ਦੋ ਰੋਜ਼ਾ ਖੇਡ ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਡਾ. ਬਲਦੇਵ ਰਾਜ, ਸ੍ਰੀ ਪ੍ਰੇਮ ਕੁਮਾਰ ਸੱਦੀ, ਸ੍ਰੀ ਲਖਵੀਰ ਸਿੰਘ ਕੰਗ, ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮਨਾਥ ਭੱਟੀ, ਕੌਂਸਲਰ ਸਾਹਿਬ ਸਿੰਘ ਕੰਗ, ਕੌਂਸਲਰ ਸਰਬਜੀਤ ਸਿੰਘ ਚਤਰੱਥ (ਸਾ.

Ad Position 21
No active advertisement
ਫੁਲਵਾੜੀ ਸਕੂੁਲ ਲੋਹੀਆਂ ਦੇ ਖੇਡ ਮੇਲੇ ਦੇ ਦੌਰਾਨ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦੇ ਸਕੂਲ ਦੇ ਐਮ.ਡੀ. ਸ੍ਰੀਮਤੀ ਗੁਰਬਖ਼ਸ਼ ਕੌਰ, ਐਡਵੋਕੇਟ ਰਾਜਬੀਰ ਜੋਸਨ ਅਤੇ ਅਧਿਆਪਕ| ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ 02-11-2026
ਲੋਹੀਆਂ ਖਾਸ, 1 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਉੱਤਮ ਸਿੱਖਿਆ ਦੇ ਨਾਲ ਨਾਲ ਖੇਡਾਂ ਦੀ ਫੁਲਵਾੜੀ ਵਜੋਂ ਜਾਣੇ ਜਾਂਦੇ ‘ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲੋਹੀਆਂ ਖ਼ਾਸ ਵਿਖੇ 36ਵੀਂ ਸਾਲਾਨਾ ਖੇਡ ਮਿਲਣੀ ਬੜੇ ਹੀ ਉਤਸ਼ਾਹ, ਜੋਸ਼ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ| ਸਕੂਲ ਦੇ ਸੀਨੀਅਰ ਪ੍ਰਿੰਸੀਪਲ ਲਖਬੀਰ ਸਿੰਘ ਤੇ ਸਕੂਲ ਮੈਨੇਜਰ ਜਗੀਰ ਜੋਸਨ ਦੀ ਅਗਵਾਈ ਹੇਠ ਆਰੰਭ ਹੋਏ ਦੋ ਰੋਜ਼ਾ ਖੇਡ ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਡਾ. ਬਲਦੇਵ ਰਾਜ, ਸ੍ਰੀ ਪ੍ਰੇਮ ਕੁਮਾਰ ਸੱਦੀ, ਸ੍ਰੀ ਲਖਵੀਰ ਸਿੰਘ ਕੰਗ, ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮਨਾਥ ਭੱਟੀ, ਕੌਂਸਲਰ ਸਾਹਿਬ ਸਿੰਘ ਕੰਗ, ਕੌਂਸਲਰ ਸਰਬਜੀਤ ਸਿੰਘ ਚਤਰੱਥ (ਸਾ. ਚੇਅਰਮੈਨ, ਮਾਰਕੀਟ ਕਮੇਟੀ ਲੋਹੀਆਂ ਖ਼ਾਸ) ਕੌਂਸਲਰ ਮੱਖਣ ਸਿੰਘ ਠੇਕੇਦਾਰ ਅਤੇ ਆਪ ਆਗੂ ਸੁਖਬੀਰ ਸਿੰਘ ਤਲਵਾੜ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ| ਦੂਜੇ ਦਿਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਸ਼ਾਹਕੋਟ ਦੇ ਵਿਧਾਇਕ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸ਼ਿਰਕਤ ਕੀਤੀ| ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਚਰਨ ਸਿੰਘ ਚਾਹਲ, ਜਸਪਾਲ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ ਅਲੀਵਾਲ ਕਿਸਾਨ ਸੰਘਰਸ਼ ਕਮੇਟੀ (ਸੂਬਾ ਆਗੂ ਕੋਟ ਬੁੱਢਾ), ਬਾਲ ਲੇਖਕ ਰਵੀ ਕੁਮਾਰ ਖੇੜਾ ਦੋਨਾ, ਸ਼ਾਹਕੋਟ ਤੋਂ ‘ਅਜੀਤ’ ਦੇ ਪ੍ਰਤੀਨਿਧ ਨਗਿੰਦਰ ਬਾਂਸਲ, ‘ਨਵਾਂ ਜ਼ਮਾਨਾ’ ਦੇ ਟਰੱਸਟੀ ਗਿਆਨ ਸੈਦਪੁਰੀ ਤੇ ਸੁਰਜੀਤ ਸਿੰਘ ਸੈਂਬੀ ਵਿਸ਼ੇਸ਼ ਮਹਿਮਾਨਾਂ ਦੇ ਤੌਰ ’ਤੇ ਹਾਜਰ ਸਨ| ਸਕੂਲ ਦੇ ਐਮ.ਡੀ. ਸ੍ਰੀਮਤੀ ਗੁਰਬਖ਼ਸ਼ ਕੌਰ, ਸ੍ਰੀਮਤੀ ਮਨੀਸ਼ਾ ਸਿੰਘ ਅਤੇ ਐਡਵੋਕੇਟ ਰਾਜਬੀਰ ਜੋਸਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ| ਸਕੂਲ ਦੇ ਸਪੋਰਟਸ ਕੋਚ ਸ. ਰਣਜੀਤ ਸਿੰਘ, ਸ੍ਰੀਮਤੀ ਹਰਮੀਤ ਕੌਰ ਅਤੇ ਸ੍ਰੀਮਤੀ ਮਨਜਿੰਦਰ ਕੌਰ ਨੇ ਖੇਡ ਮੇਲੇ ਲਈ ਅਹਿਮ ਭੂਮਿਕਾ ਨਿਭਾਈ| ਸਮਾਗਮ ਦੌਰਾਨ ਮੰਚ ਸੰਚਾਲਨ ਅਧਿਆਪਕਾ ਮਾਨਸੀ ਅਤੇ ਵਰਤਿਕਾ ਵੱਲੋਂ ਬਾਖੂਬੀ ਕੀਤਾ ਗਿਆ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ, ਕੋਆਰਡੀਨੇਟਰ ਸ੍ਰੀਮਤੀ ਰਮਿੰਦਰ ਕੌਰ, ਮਾ. ਰਮੇਸ਼ ਸ਼ਰਮਾ, ਰਣਜੀਤ ਸਿੰਘ, ਨਿਸ਼ਾਨ ਸਿੰਘ, ਅਮਰਜੀਤ ਸਿੰਘ, ਮੈਡਮ ਰੀਟਾ ਵਿੱਜ, ਇੰਦੂ ਬਾਲਾ, ਸਿਮਰਨ, ਨਿੰਦਰ, ਕੋਮਲ, ਅਮਨਦੀਪ ਕੌਰ, ਸਵਿਤਾ, ਕਮਲਦੀਪ, ਜਸ ਵਿੰਦਰ, ਕਵਿਤਾ, ਨਤਾਸ਼ਾ, ਸੰਦੀ ਪ, ਕਿਰਨ ਬਾਲਾ, ਜਸਪ੍ਰੀਤ, ਗੁਰਸ਼ਰਨ, ਤਜਿੰਦਰ, ਮੁਕੇਸ਼, ਮਨਦੀਪ, ਹਰਵਿੰਦਰ ਅਤੇ ਅੰਜਲੀ, ਮਨਪ੍ਰੀਤ, ਨਵਪ੍ਰੀਤ, ਰੀਟਾ ਸ਼ਰਮਾ, ਪ੍ਰਵੀਨ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਮਹਿਤਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਤ ਸੰਮੇਲਨ ਕੱਲ੍ਹ ਪੰਜਾਬ ਦੇ ਵੱਖ-... ਅਗਲੀ ਖ਼ਬਰ ਭੋਗਪੁਰ ਵਿਖੇ 846 ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ’ਚ ਲਿਆ ਹਿੱਸਾ
Ad Position 24