02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਦਰਬਾਰ ਸ੍ਰੀ ਛਿੰਨਮਸਤਿਕਾ ਧਾਮ ਵਿਖੇ ਨਤਮਸਤਕ ਹੋਏ ‘ਆਪ’ ਇੰਚਾਰਜ ਪਾਲਾ ਜਲਾਲਪੁਰ * ਮੰਦਰ ਦੀ ਨਵੀਂ ਉਸਾਰੀ ਲਈ 2 ਲੱਖ ਰੁਪਏ ਦੀ ਸੇਵਾ ਭੇਟ

ਸ਼ਾਹਕੋਟ, 1 ਨਵੰਬਰ (ਸੁਖਦੀਪ ਸਿੰਘ)- ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਅੱਜ ਪਿੰਡ ਮੀਏਂਵਾਲ ਮੌਲਵੀਆਂ (ਈਨੋਵਾਲ) ਵਿਖੇ ਦਰਬਾਰ ਸ਼੍ਰੀ ਛਿੰਨਮਸਤਿਕਾ ਧਾਮ ਮਾਂ ਚਿੰਤਪੁਰਨੀ ਮੰਦਰ ਵਿਖੇ ਉਚੇਚ ਤੌਰ ‘ਤੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਉਨ੍ਹਾਂ ਨੇ ਗੱਦੀ ਨਸ਼ੀਨ ਮਾਂ ਸੋਨੂੰ ਦੇਵਾ ਤੇ ਬੇਟਾ ਅਨਮੋਲ ਨਾਹਰ ਤੋਂ ਆਸ਼ੀਰਵਾਦ ਲਿਆ ਤੇ ਮੱਥਾ ਟੇਕ ਕੇ ਸਾਰਿਆਂ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ।

Ad Position 21
No active advertisement
ਅਜੀਤ ਡੈਸਕ 02-11-2026
ਸ਼ਾਹਕੋਟ, 1 ਨਵੰਬਰ (ਸੁਖਦੀਪ ਸਿੰਘ)- ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਅੱਜ ਪਿੰਡ ਮੀਏਂਵਾਲ ਮੌਲਵੀਆਂ (ਈਨੋਵਾਲ) ਵਿਖੇ ਦਰਬਾਰ ਸ਼੍ਰੀ ਛਿੰਨਮਸਤਿਕਾ ਧਾਮ ਮਾਂ ਚਿੰਤਪੁਰਨੀ ਮੰਦਰ ਵਿਖੇ ਉਚੇਚ ਤੌਰ ‘ਤੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਉਨ੍ਹਾਂ ਨੇ ਗੱਦੀ ਨਸ਼ੀਨ ਮਾਂ ਸੋਨੂੰ ਦੇਵਾ ਤੇ ਬੇਟਾ ਅਨਮੋਲ ਨਾਹਰ ਤੋਂ ਆਸ਼ੀਰਵਾਦ ਲਿਆ ਤੇ ਮੱਥਾ ਟੇਕ ਕੇ ਸਾਰਿਆਂ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਵਿੰਦਰ ਸਿੰਘ ਸੋਨੂੰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਦਰਬਾਰ ‘ਚ ਪੁੱਜਣ ‘ਤੇ ਸੰਗਤਾਂ ਵਲੋਂ ਪਾਲਾ ਜਲਾਲਪੁਰ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਾਲਾ ਜਲਾਲਪੁਰ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਮਕਸਦ ਰਾਜਨੀਤੀ ਨਹੀਂ, ਸਗੋਂ ਸੇਵਾ ਹੈ। ਇਸ ਦੌਰਾਨ ਪਾਲਾ ਜਲਾਲਪੁਰ ਨੇ ਦਰਬਾਰ ਦੀ ਸੇਵਾ ਤੇ ਮੰਦਰ ਦੀ ਨਵੀਂ ਉਸਾਰੀ ਦੇ ਚੱਲ ਰਹੇ ਕਾਰਜਾਂ ਲਈ 2 ਲੱਖ ਰੁਪਏ ਦੀ ਵਿਸ਼ੇਸ਼ ਰਾਸ਼ੀ ਸੇਵਾ ਵਜੋਂ ਭੇਟ ਕੀਤੀ। ਗੱਦੀ ਨਸ਼ੀਨ ਮਾਂ ਸੋਨੂੰ ਦੇਵਾ ਨੇ ਪਾਲਾ ਜਲਾਲਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਤੇ ਉਨ੍ਹਾਂ ਦੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ। ਧਾਰਮਿਕ ਸਮਾਗਮ ‘ਚ ਸਰਪੰਚ ਰਾਜਨਵੀਰ ਕੌਰ, ਬਾਬਾ ਮਾਣੇ ਸ਼ਾਹ ਕਾਦਰੀ, ਰਵੀਮਾਨ, ਹਰਮਨ ਨਾਹਰ, ਜਸਵਿੰਦਰ ਕੁਮਾਰ, ਵਿਨੇ ਕੋਟਲੀ, ਸੁਲਤਾਨ, ਵਿਜੇ ਤਲਵੰਡੀ, ਅਰਵਿੰਦਰ, ਗੁਰਵਿੰਦਰ ਸਮੇਤ ਇਲਾਕੇ ਦੀਆਂ ਸਖ਼ਸ਼ੀਅਤਾਂ ਅਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਟ ਗਰੇਵਾਲ ਵਿਖੇ ਮੁਫ਼ਤ ਅੱਖਾਂ ਤੇ ਦੰਦਾਂ ਦਾ ਜਾਂਚ ਕੈਂਪ ਅਗਲੀ ਖ਼ਬਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੇ ਗ੍ਰਹਿ ਫਿਲੌਰ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕੱਲ੍ਹ
Ad Position 24