14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੀ . ਟੀ . ਯੂਨੀਵਰਸਿਟੀ ਵਿਖੇ ਧੂਮ - ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

ਜਲੰਧਰ, 13 ਅਗਸਤ (ਜਸਪਾਲ ਸਿੰਘ)-ਸੀ. ਟੀ.

Ad Position 21
No active advertisement
ਅਜੀਤ ਡੈਸਕ 14-08-2026
ਜਲੰਧਰ, 13 ਅਗਸਤ (ਜਸਪਾਲ ਸਿੰਘ)-ਸੀ. ਟੀ. ਯੂਨੀਵਰਸਿਟੀ ਵਿਖੇ ਤੀਆਂ-2026 ਦਾ ਤਿਉਹਾਰ ਪੰਜਾਬੀ ਸੱਭਿਆਚਾਰ, ਰੰਗਾਂ, ਸੰਗੀਤ ਅਤੇ ਰਵਾਇਤੀ ਰੀਤੀ-ਰਿਵਾਜਾਂ ਦੀ ਖੂਬਸੂਰਤ ਝਲਕ ਨਾਲ ਮਨਾਇਆ ਗਿਆ । ਡਿਵੀਜ਼ਨ ਆਫ਼ ਸਟੂਡੈਂਟ ਵੈਲਫੇਅਰ ਵੱਲੋਂ ਮਲਟੀਪਰਪਜ਼ ਹਾਲ ਵਿਖੇ ਕਰਵਾਏ ਗਏ ਇਸ ਸ਼ਾਨਦਾਰ ਸਮਾਗਮ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੰਜਾਬੀ ਸੱਭਿਆਚਾਰ ਤੇ ਆਪਸੀ ਮਿਲਵਰਤਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ । ਤੀਆਂ ਦੇ ਜਸ਼ਨ ਲਈ ਮਲਟੀਪਰਪਜ਼ ਹਾਲ ਨੂੰ ਰੰਗ-ਬਿਰੰਗੇ ਸਜਾਵਟੀ ਸਮਾਨ ਨਾਲ ਸਜਾਇਆ ਗਿਆ, ਜਿਸ ਨੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਖੂਬਸੂਰਤ ਤਸਵੀਰ ਪੇਸ਼ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਸੱਭਿਆਚਾਰਕ ਪੇਸ਼ਕਾਰੀਆਂ ਰਹੀਆਂ। ਪੰਜਾਬੀ ਲੋਕ ਨਾਚ, ਗਿੱਧਾ, ਸੰਗੀਤ ਅਤੇ ਹੋਰ ਰਵਾਇਤੀ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਪੇਸ਼ ਕੀਤਾ। ਰਵਾਇਤੀ ਪਹਿਰਾਵੇ ਅਤੇ ਤਿਉਹਾਰੀ ਸਜਾਵਟ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਇਸ ਤੋਂ ਇਲਾਵਾ ਤੀਆਂ ਨਾਲ ਸਬੰਧਤ ਵਿਸ਼ੇਸ਼ ਸਟਾਲ ਵੀ ਲਗਾਏ ਗਏ ਤੇ ਖਾਣ-ਪੀਣ ਦੇ ਸਟਾਲਾਂ ’ਤੇ ਵੱਖ-ਵੱਖ ਸੁਆਦੀ ਪਕਵਾਨ ਉਪਲਬਧ ਸਨ, ਜਦਕਿ ਮਹਿੰਦੀ ਦੇ ਸਟਾਲਾਂ ’ਤੇ ਵਿਦਿਆਰਥੀਆਂ ਨੇ ਆਪਣੇ ਹੱਥਾਂ ’ਤੇ ਖੂਬਸੂਰਤ ਰਵਾਇਤੀ ਡਿਜ਼ਾਈਨ ਬਣਵਾਏ। ਰੰਗ-ਬਿਰੰਗੀਆਂ ਚੂੜੀਆਂ ਦੇ ਸਟਾਲ ਨੇ ਵੀ ਤੀਆਂ ਦੀ ਰਵਾਇਤੀ ਰੌਣਕ ਨੂੰ ਹੋਰ ਵਧਾਇਆ। ਡਾ. ਨਿਤਿਨ ਟੰਡਨ, ਵਾਈਸ ਚਾਂਸਲਰ, ਸੀ ਟੀ ਯੂਨੀਵਰਸਿਟੀ ਤੇ ਇੰਜੀ. ਦਵਿੰਦਰ ਸਿੰਘ, ਡਾਇਰੈਕਟਰ, ਡਿਵੀਜ਼ਨ ਆਫ਼ ਸਟੂਡੈਂਟ ਵੈਲਫੇਅਰ ਨੇ ਕਿਹਾ, “ਤੀਆਂ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਸਾਡੀ ਸੱਭਿਆਚਾਰਕ ਵਿਰਾਸਤ, ਰਿਸ਼ਤਿਆਂ ਅਤੇ ਸਾਂਝੀ ਖੁਸ਼ੀ ਦਾ ਸੁੰਦਰ ਜਸ਼ਨ ਹੈ ਤੇ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੀਆਂ ਰਵਾਇਤਾਂ ਨੂੰ ਜਾਣਨ ਅਤੇ ਉਨ੍ਹਾਂ ਦੀ ਕਦਰ ਕਰਨ ਦਾ ਮੌਕਾ ਦਿੰਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਤੇ ਖੁਫ਼ੀਆ ਤੰਤਰ ਦੀ ਵੱਡੀ ਨਾਕਾਮੀ-ਡਾ. ਚੀਮਾ ਅਗਲੀ ਖ਼ਬਰ ਪੀ . ਏ . ਪੀ . ਚੌਕ ਤੋਂ ਬਿਧੀਪੁਰ ਫਾਟਕ ਤੱਕ ਹਾਈਵੇ , ਸਰਵਿਸ ਰੋਡ ਦਾ ਫ਼ੌਰੀ ਕੀਤਾ ਜਾਵੇ ਸੁਧਾਰ ਮੇਅਰ ਨੇ ਗ਼ਡਕਰੀ ਨੂੰ ਲ...
Ad Position 24