14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਦੋਹਰੇ ਹੱਤਿਆਕਾਂਡ ਦੇ ਮ੍ਰਿਤਕ ਸਹੁਰੇ ਤੇ ਨੂੰਹ ਦਾ ਕੀਤਾ ਗਿਆ ਅੰਤਿਮ ਸੰਸਕਾਰ

ਜਲੰਧਰ, 13 ਅਗਸਤ (ਜਤਿੰਦਰ ਪੰਮੀ)–ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਅਵਤਾਰ ਨਗਰ ਦੀ ਗਲੀ ਨੰਬਰ-7 ਵਿੱਚ ਬੀਤੇ ਦਿਨ ਵਾਪਰੇ ਦੋਹਰੇ ਹੱਤਿਆਕਾਂਡ ਦੇ ਮ੍ਰਿਤਕਾਂ, ਜਿਨ੍ਹਾਂ ’ਚ ਮੁਲਜ਼ਮ ਦੀ ਪਤਨੀ ਤੇ ਪਿਤਾ ਸ਼ਾਮਲ ਸਨ, ਦੀਆਂ ਮ੍ਰਿਤਕ ਦੇਹਾਂ ਦਾ ਵੀਰਵਾਰ ਸ਼ਾਮ ਨੂੰ ਮਾਡਲ ਹਾਊਸ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਅਯੁੱਧਿਆ ਪ੍ਰਸ਼ਾਦ ਤੇ ਉਸ ਦੀ ਨੂੰਹ ਸਵਿਤਾ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਦੁਪਹਿਰੋਂ ਬਾਅਦ ਕਰੀਬ ਸਾਢੇ ਤਿੰਨ ਵਜੇ ਪੁਲਿਸ ਨੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ।

Ad Position 21
No active advertisement
ਅਵਤਾਰ ਨਗਰ ਦੀ ਗਲੀ ਨੰਬਰ-7 ਵਿੱਚ ਹੋਏ ਦੋਹਰੇ ਹੱਤਿਆਕਾਂਡ ਦੇ ਮ੍ਰਿਤਕਾਂ ਦਾ ਮਾਡਲ ਹਾਊਸ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰਨ ਮੌਕੇ ਮ੍ਰਿਤਕ ਦੇਹ ਨੂੰ ਅਗਨੀ ਦਿੰਦੇ ਹੋਏ 14 ਸਾਲਾ ਬੱਚਾ ਤਨਵਯ। ਤਸਵੀਰ-ਮੁਨੀਸ਼ 14-08-2026
ਜਲੰਧਰ, 13 ਅਗਸਤ (ਜਤਿੰਦਰ ਪੰਮੀ)–ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਅਵਤਾਰ ਨਗਰ ਦੀ ਗਲੀ ਨੰਬਰ-7 ਵਿੱਚ ਬੀਤੇ ਦਿਨ ਵਾਪਰੇ ਦੋਹਰੇ ਹੱਤਿਆਕਾਂਡ ਦੇ ਮ੍ਰਿਤਕਾਂ, ਜਿਨ੍ਹਾਂ ’ਚ ਮੁਲਜ਼ਮ ਦੀ ਪਤਨੀ ਤੇ ਪਿਤਾ ਸ਼ਾਮਲ ਸਨ, ਦੀਆਂ ਮ੍ਰਿਤਕ ਦੇਹਾਂ ਦਾ ਵੀਰਵਾਰ ਸ਼ਾਮ ਨੂੰ ਮਾਡਲ ਹਾਊਸ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਅਯੁੱਧਿਆ ਪ੍ਰਸ਼ਾਦ ਤੇ ਉਸ ਦੀ ਨੂੰਹ ਸਵਿਤਾ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਦੁਪਹਿਰੋਂ ਬਾਅਦ ਕਰੀਬ ਸਾਢੇ ਤਿੰਨ ਵਜੇ ਪੁਲਿਸ ਨੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ। ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਦੋਵਾਂ ਦੀਆਂ ਲਾਸ਼ਾਂ ਪਹਿਲਾਂ ਘਰ ਲਿਆਂਦੀਆਂ ਅਤੇ ਉਥੋਂ ਧਾਰਮਿਕ ਰਸਮਾਂ ਉਪਰੰਤ ਮਾਡਲ ਹਾਊਸ ਦੇ ਸ਼ਮਸ਼ਾਨਘਾਟ ਵਿੱਚ ਲਿਜਾਈਆਂ ਗਈਆਂ। ਪਰਿਵਾਰ ਦੇ ਸਭ ਤੋਂ ਵੱਡੇ 14 ਸਾਲਾ ਬੱਚੇ ਤਨਵਯ ਨੇ ਆਪਣੀ ਮਾਂ ਤੇ ਦਾਦੇ ਦੀਆਂ ਮ੍ਰਿਤਕ ਦੇਹਾਂ ਨੂੰ ਅਗਨੀ ਦਿੱਤੀ। ਦੱਸਣਯੋਗ ਹੈ ਕਿ ਅਵਤਾਰ ਨਗਰ ਦੀ ਗਲੀ ਨੰਬਰ-7 ਵਿੱਚ ਹੀਰਾ ਲਾਲ ਨਾਂ ਦੇ ਵਿਅਕਤੀ ਨੇ ਆਪਣੇ ਪਿਤਾ ਅਯੁੱਧਿਆ ਪ੍ਰਸ਼ਾਦ ਤੇ ਪਤਨੀ ਸਵਿਤਾ ਦੀ ਬੀਤੇ ਦਿਨ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਘਰੋਂ ਫਰਾਰ ਹੋ ਗਿਆ। ਸੀ. ਸੀ. ਟੀ. ਵੀ. ਦੀ ਸਾਹਮਣੇ ਆਈ ਫੁਟੇਜ ਵਿਚ ਮੁਲਜ਼ਮ ਹੱਤਿਆ ਕਰਨ ਉਪਰੰਤ ਸਾਈਕਲ ’ਤੇ ਘਰੋਂ ਬਾਹਰ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਮ੍ਰਿਤਕ ਅਯੁੱਧਿਆ ਪ੍ਰਸ਼ਾਦ ਦੇ ਛੋਟੇ ਭਰਾ ਲਲਨ ਪ੍ਰਸ਼ਾਦ ਦੇ ਬਿਆਨਾਂ ’ਤੇ ਮੁਲਜ਼ਮ ਹੀਰਾ ਲਾਲ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਸੰਬੰਧੀ ਸੰਪਰਕ ਕਰਨ ’ਤੇ ਥਾਣਾ ਮੁਖੀ ਸਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਲੱਭਣ ਲਈ ਉੱਚ ਅਧਿਕਾਰੀਆਂ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵਲੋਂ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਨੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ , ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਸੰਧਵਾਂ ਵਲੋਂ ਘਟਨਾ ਦੀ ਸਖ਼ਤ ਨਿੰਦਾ
Ad Position 24