15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਹਰਜੋਤ ਕੌਰ ਲੋਟੀਆਂ ਨੇ ਇਲਾਕੇ ਦੀਆਂ ਧੀਆਂ - ਭੈਣਾ ਤੇ ਮਾਤਾਵਾਂ ਨਾਲ ਤੀਆਂ ਦਾ ਤਿਉਹਾਰ ਮਨਾਇਆ ਡਾ. ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਵੱਡੀ ਗਿਣਤੀ ’ਚ ਪੁੱਜੀਆਂ ਔਰਤਾਂ ਨੂੰ ਦਿੱਤੀ ਵਧਾਈ

ਫਿਲੌਰ , 14 ਅਗਸਤ ( ਵਿਪਨ ਗੈਰੀ )- ਹਲਕਾ ਇੰਚਾਰਜ ਹਰਜੋਤ ਕੌਰ ਲੋਟੀਆਂ ਵਲੋਂ ਸਥਾਨਕ ਪ੍ਰਿਥਵੀ ਰਿਜ਼ੋਰਟ ਵਿਖੇ ਇਲਾਕੇ ਦੀਆਂ ਧੀਆਂ , ਭੈਣਾਂ ਤੇ ਮਾਤਾਵਾਂ ਨਾਲ ਸਾਂਝੇ ਤੌਰ ’ ਤੇ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ । ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ .

Ad Position 21
No active advertisement
ਹਲਕਾ ਇੰਚਾਰਜ ਨੂੰ ਸੱਭਿਆਚਾਰਕ ਨਿਸ਼ਾਨੀ ਦੇ ਕੇ ਸਨਮਾਨਿਤ ਕਰ ਰਹੇ ਤਹਿਸੀਲਦਾਰ ਮੈਡਮ। ਤਸਵੀਰ : ਗੈਰੀ ਫਿਲੌਰ 15-08-2026
ਫਿਲੌਰ , 14 ਅਗਸਤ ( ਵਿਪਨ ਗੈਰੀ )- ਹਲਕਾ ਇੰਚਾਰਜ ਹਰਜੋਤ ਕੌਰ ਲੋਟੀਆਂ ਵਲੋਂ ਸਥਾਨਕ ਪ੍ਰਿਥਵੀ ਰਿਜ਼ੋਰਟ ਵਿਖੇ ਇਲਾਕੇ ਦੀਆਂ ਧੀਆਂ , ਭੈਣਾਂ ਤੇ ਮਾਤਾਵਾਂ ਨਾਲ ਸਾਂਝੇ ਤੌਰ ’ ਤੇ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ । ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ . ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਲਾਲੀ ਰਾਜ ਗਿੱਲ ਅਤੇ ਪੰਜਾਬ ਪ੍ਰਭਾਰੀ ਮੈਡਮ ਗਾਇਤਰੀ ਵਿਸ਼ਨੋਈ ਵੀ ਵਿਸ਼ੇਸ਼ ਤੌਰ ’ ਤੇ ਹਾਜ਼ਰ ਰਹੇ । ਸਮਾਗਮ ਦੌਰਾਨ ਹਲਕਾ ਇੰਚਾਰਜ ਹਰਜੋਤ ਕੌਰ ਲੋਟੀਆਂ ਵਲੋਂ ਡਾ . ਗੁਰਪ੍ਰੀਤ ਕੌਰ ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ । ਸੰਬੋਧਨ ਕਰਦਿਆਂ ਡਾ . ਗੁਰਪ੍ਰੀਤ ਕੌਰ ਮਾਨ ਨੇ ਤੀਆਂ ਦੇ ਇਸ ਵਿਸ਼ੇਸ਼ ਸਮਾਗਮ ਦੇ ਆਯੋਜਨ ਲਈ ਹਰਜੋਤ ਕੌਰ ਲੋਟੀਆਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਮਹਿਲਾਵਾਂ ਦਾ ਇਸ ਤਿਉਹਾਰ ਵਿੱਚ ਸ਼ਾਮਲ ਹੋਣਾ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਪ੍ਰਤੀ ਪਿਆਰ ਦਾ ਪ੍ਰਗਟਾਵਾ ਹੈ । ਇਸ ਮੌਕੇ ਮਹਿਲਾਵਾਂ ਵੱਲੋਂ ਗਿੱਧਾ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਅਤੇ ਤੀਆਂ ਦੇ ਰਵਾਇਤੀ ਰੰਗ ਨੂੰ ਪੂਰੀ ਤਰ੍ਹਾਂ ਜੀਵੰਤ ਕੀਤਾ ਗਿਆ । ਡਾ . ਗੁਰਪ੍ਰੀਤ ਕੌਰ ਮਾਨ ਨੇ ਵੀ ਮਹਿਲਾਵਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਖੁਸ਼ੀ ਅਤੇ ਉਤਸ਼ਾਹ ਨਾਲ ਇਸ ਤਿਉਹਾਰ ਨੂੰ ਮਨਾਉਣ ਦੀ ਗੱਲ ਆਖੀ । ਇਸ ਦੌਰਾਨ ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਤੇ ਪਾਰਟੀ ਦੀਆਂ ਨੀਤੀਆਂ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ । ਉਨ੍ਹਾਂ ਕਿਹਾ ਕਿ ਅੱਜ ਉਹ ਤੀਆਂ ਦੇ ਸਮਾਗਮ ਵਿੱਚ ਇਲਾਕੇ ਦੀ ਸੰਗਤ ਦੇ ਰੂਬਰੂ ਹੋਣ ਲਈ ਪੁੱਜੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ , ਵੋਟਾਂ ਨੇੜੇ ਹੋਣ ’ ਤੇ , ਉਹ ਮੁੜ ਫਿਲੌਰ ਦੀ ਸੰਗਤ ਨਾਲ ਰੂਬਰੂ ਹੋਣਗੇ । ਅੰਤ ਵਿੱਚ ਮੈਡਮ ਲੋਹਟੀਆ ਨੇ ਡਾ . ਗੁਰਪ੍ਰੀਤ ਕੌ੍ਰ ਅਤੇ ਇਲੱਕੇ ਵਿੱਚੋ ਵੱਡੀ ਗਿਣਤੀ ‘ ਚ ਨਾਲ ਜੁੜ ਰਹੀਆਂ ਮਹਿਲਾ ਸ਼ਕਤੀ ਦਾ ਧੰਨਵਾਦ ਕੀਤਾ । ਸਮਾਗਮ ਵਿੱਚ ਹਲਕੇ ਦੇ ਵੱਖ - ਵੱਖ ਪਿੰਡਾਂ ਅਤੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਖ - ਵੱਖ ਅਹੁਦੇਦਾਰ , ਵਰਕਰਾਂ ਸਮੇਤ ਫਿਲੌ੍ਰ ਗੁਰਾਇਆ ਦੇ ਕੌਂਸਲਰ ਵੀ ਹਾਜ਼ਰ ਸਨ । ਇਸ ਮੌਕੇ ਪ੍ਰਸ਼ਾਸਨ ਦੇ ਅਧਿਕਾਰੀ ਐਸ ਡੀ ਐਮ ਫਿਲੌ੍ਰ ਸ਼੍ਰੀ ਦੀਪਕ ਭਾਟੀਆ , ਤਹਿਸੀਲਦਾਰ ਫਿਲੌਰ ਅਨੂਦੀਪ ਸ਼ਰਮਾ , ਡੀਐਸਪੀ ਫਿਲੌਰ ਭਾਰਤ ਮਸੀਹ ਲੱਧੜ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ ।
Ad Position 22
No active advertisement
ਪਿਛਲੀ ਖ਼ਬਰ ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿਹਾਤੀ ਪੁਲਿਸ ਵਲੋਂ ਜ਼ਿਲ੍ਹੇ ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਨਿਗਰਾਨੀ, 700 ਮੁ... ਅਗਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਲਹਿਰਾਉਣਗੇ ਤਿਰੰਗਾ, ਸ਼ਹਿਰ ’ਚ ਸੁਰੱਖਿਆ ਪ੍ਰਬੰਧ ਸਖ਼ਤ
Ad Position 24