ਵਾਲਮੀਕਿ ਭਾਈਚਾਰੇ ਵਲੋਂ
ਮਦਨ ਲਾਲ ਅਰੋੜਾ ਦਾ ਸਨਮਾਨ
ਸ਼ਾਹਕੋਟ, 27 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਵਾਲਮੀਕਿ ਭਾਈਚਾਰੇ ਨੇ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਵਾਲਮੀਕਿ ਚੌਕ ’ਚ ਵਿਸ਼ਾਲ ਲੰਗਰ ਲਗਾਉਣ ’ਤੇ ਸਭਾ ਦੇ ਪ੍ਰਧਾਨ ਮਦਨ ਲਾਲ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸੰਗਤਾਂ ਨੂੰ ਪਹਿਲਾਂ ਚਾਹ-ਬਿਸਕੁਟ ਵਰਤਾਏ ਗਏ ਤੇ ਬਾਅਦ ’ਚ ਦਾਲ, ਸਬਜ਼ੀ ਤੇ ਰੋਟੀ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਸ਼ਾਹਕੋਟ, 27 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਵਾਲਮੀਕਿ ਭਾਈਚਾਰੇ ਨੇ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਵਾਲਮੀਕਿ ਚੌਕ ’ਚ ਵਿਸ਼ਾਲ ਲੰਗਰ ਲਗਾਉਣ ’ਤੇ ਸਭਾ ਦੇ ਪ੍ਰਧਾਨ ਮਦਨ ਲਾਲ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸੰਗਤਾਂ ਨੂੰ ਪਹਿਲਾਂ ਚਾਹ-ਬਿਸਕੁਟ ਵਰਤਾਏ ਗਏ ਤੇ ਬਾਅਦ ’ਚ ਦਾਲ, ਸਬਜ਼ੀ ਤੇ ਰੋਟੀ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਧਾਨ ਮਦਨ ਲਾਲ ਅਰੋੜਾ ਤੇ ਚੇਅਰਮੈਨ ਹੈਪੀ ਡਾਬਰ ਨੇ ਕਿਹਾ ਕਿ ਅਰੋੜਾ ਮਹਾਂ ਸਭਾ ਹਰ ਧਰਮ ਦਾ ਸਤਿਕਾਰ ਕਰਦੀ ਹੈ ਅਤੇ ਸਾਰੇ ਧਰਮਾਂ ਦੇ ਤਿਉਹਾਰਾਂ ਤੇ ਧਾਰਮਿਕ ਸਮਾਗਮਾਂ ਮੌਕੇ ਸੇਵਾ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਂਦੀ ਹੈ। ਵਾਲਮੀਕਿ ਭਾਈਚਾਰੇ ਦੇ ਆਗੂਆਂ ਰੋਮੀ ਗਿੱਲ ਸਾਬਕਾ ਐੱਮ.ਸੀ, ਸੁਨੀਲ ਕੁਮਾਰ, ਮੰਗਤ ਰਾਮ, ਮਨੀ ਭਾਰਦਵਾਜ, ਵਿੱਕੀ ਨਾਹਰ, ਅਜੇ ਨਾਹਰ, ਰਾਜ ਕੁਮਾਰ, ਤਰਸੇਮ ਲਾਲ, ਪਵਨ ਕੁਮਾਰ ਤੇ ਨਰੇਸ਼ ਕੁਮਾਰ ਵਲੋਂ ਮਦਨ ਲਾਲ ਅਰੋੜਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬੰਟੀ ਬੱਠਲਾ ਵਾਈਸ ਚੇਅਰਮੈਨ, ਡਾ: ਗੁਰਪ੍ਰੀਤ ਸਿੰਘ ਪ੍ਰਿੰਸ ਪ੍ਰਧਾਨ ਯੂਥ ਵਿੰਗ, ਅਮਰਜੀਤ ਕੌਰ ਸਚਦੇਵਾ ਪ੍ਰਧਾਨ ਮਹਿਲਾ ਵਿੰਗ, ਡਿੰਪਲ ਬੱਠਲਾ, ਹਰਜੋਤ ਕੌਰ ਸਚਦੇਵਾ, ਪ੍ਰੋ: ਕਰਤਾਰ ਸਿੰਘ ਸਚਦੇਵਾ, ਪਵਨ ਜੁਨੇਜਾ, ਭੂਸ਼ਣ ਸਚਦੇਵਾ, ਪ੍ਰੇਮ ਗਾਬਾ, ਮਹਿੰਦਰਪਾਲ ਆਦਿ ਹਾਜ਼ਰ ਸਨ।