15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੁਖਬੀਰ ਸਿੰਘ ਬਾਦਲ ’ ਤੇ ਦੂਸਰੀ ਵਾਰ ਹੋਇਆ ਜਾਨਲੇਵਾ ਹਮਲਾ ਵੱਡੀ ਸਾਜਿਸ਼ ਦੇ ਸੰਕੇਤ - ਅਕਾਲੀ ਆਗੂ

ਕਰਤਾਰਪੁਰ, 14 ਅਗਸਤ (ਜਨਕ ਰਾਜ ਗਿੱਲ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਤੇ ਦੂਸਰੀ ਵਾਰ ਹੋਇਆ ਜਾਨ ਲੇਵਾ ਇੱਕ ਸੋਚੀ ਸਮਝੀ ਸਾਜਿਸ਼ ਦਾ ਹੀ ਨਤੀਜਾ ਹੋ ਸਕਦਾ ਹੈ ਅਤੇ ਜੋ ਇਕ ਸਿੱਖ ਸ਼ਰਧਾਲੂ ਤੇ ਵੀ ਹਮਲਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਰਕਲ ਪ੍ਰਧਾਨ ਕਰਤਾਰਪੁਰ ਜਥੇ: ਰਣਜੀਤ ਸਿੰਘ ਕਾਹਲੋਂ,ਹਲਕਾ ਇੰਚਾਰਜ ਸਰਦਾਰ ਮਹਿੰਦਰ ਸਿੰਘ ਕੇ.

Ad Position 21
No active advertisement
ਅਜੀਤ ਡੈਸਕ 15-08-2026
ਕਰਤਾਰਪੁਰ, 14 ਅਗਸਤ (ਜਨਕ ਰਾਜ ਗਿੱਲ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਤੇ ਦੂਸਰੀ ਵਾਰ ਹੋਇਆ ਜਾਨ ਲੇਵਾ ਇੱਕ ਸੋਚੀ ਸਮਝੀ ਸਾਜਿਸ਼ ਦਾ ਹੀ ਨਤੀਜਾ ਹੋ ਸਕਦਾ ਹੈ ਅਤੇ ਜੋ ਇਕ ਸਿੱਖ ਸ਼ਰਧਾਲੂ ਤੇ ਵੀ ਹਮਲਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਰਕਲ ਪ੍ਰਧਾਨ ਕਰਤਾਰਪੁਰ ਜਥੇ: ਰਣਜੀਤ ਸਿੰਘ ਕਾਹਲੋਂ,ਹਲਕਾ ਇੰਚਾਰਜ ਸਰਦਾਰ ਮਹਿੰਦਰ ਸਿੰਘ ਕੇ.ਪੀ,ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ,ਜਿਲ੍ਹਾ ਮੀਤ ਪ੍ਰਧਾਨ ਜਥੇ: ਸੇਵਾ ਸਿੰਘ,ਸਰਕਲ ਪ੍ਰਧਾਨ ਸਰਦੂਲ ਸਿੰਘ ਬੂਟਾ,ਸਰਕਲ ਪ੍ਰਧਾਨ ਲਾਂਬੜਾ ਸੁਰਿੰਦਰ ਸਿੰਘ ਸ਼ਿੰਦਾ ਅਤੇ ਸਰਗਰਮ ਅਕਾਲੀ ਆਗੂ ਸਤਨਾਮ ਸਿੰਘ ਸੱਤੀ ਭਾਈ ਬਲਵਿੰਦਰ ਸਿੰਘ ਤਿੰਮੋਵਾਲ ਅਤੇ ਗੁਰਪੀ੍ਰਤ ਸਿੰਘ ਗੋਪੀ ਸ਼ਿਵਦਾਸ ਪੁਰ ਵਲੋਂ ‘ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਏ ਜਾਨ ਲੇਵਾ ਹਮਲੇ ਦੀ ਨਿਖੇਦੀ ਕਰਦਿਆਂ ‘ਅਜੀਤ’ ਨਾਲ ਕੀਤੀ ਗਈ ਗੱਲਬਾਤ ਦੌਰਾਣ ਕੀਤਾ ਗਿਆ। ਇਸ ਮੌਕੇ ਤੇ ਅਕਾਲੀ ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦੂਸਰੀ ਵਾਰ ਹੋਇਆ ਇਹ ਹਮਲਾ ਗੁਰੂਘਰਾਂ ਦੀ ਹਦੂਦ ਅੰਦਰ ਕਿਤੇ ਸੂਬੇ ਅੰਦਰ ਮਹੌਲ ਨੂੰ ਤਨਾਅ ਪੂਰਣ ਬਣਾਉਣ ਦੀ ਸਾਜਿਸ਼ ਤਾਂ ਨਹੀ ਹੈ ਕਿਉਕਿ ਪਾਰਟੀ ਵਿਰੋਧੀ ਸ਼ਕਤੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੂਬੇ ਅੰਦਰ ਲਗਤਾਰ ਵੱਧ ਰਹੀ ਸ਼ਕਤੀ ਤੋਂ ਤਾਂ ਨਹੀ ਸਹਿਮੀਆਂ ਪਈਆਂ ਹਨ ਦੂਜੇ ਪਾਸੇ ਪਾਰਟੀ ਪ੍ਰਧਾਨ ਨੂੰ ਜੈਡ ਪਲਸ ਸੁਰੱਖਿਆ ਹੋਣ ਦੇ ਬਾਬਜੂਦ ਵੀ ਪਾਰਟੀ ਪ੍ਰਦਾਨ ਅਤੇ ਉਨਾਂ ਵਲੋਂ ਉਲੀਕੀਆਂ ਜਾ ਰਹੀ ਪਾਰਟੀ ਗਤੀਵਿਦੀਆਂ ਤੇ ਰੈਕੀ ਹੋ ਰਹੀ ਹੈ ਜਿਸਦਾ ਅਸਰ ਅੱਜ ਮੁੜ ਦੇਖਣ ਨੂੰ ਮਿਲਿਆ ਹੈ ਅਤੇ ਜਿਥੇ ਇਸ ਜਾਨ ਲੇਵਾ ਹਮਲੇ ਦੀ ਉੱਚ ਪਧਰੀ ਜਾਂਚ ਯਕੀਨੀ ਬਣਾਉਣੀ ਲਾਜ਼ਮੀ ਹੈ ਉਥੇ ਇਸ ਹਮਲੇ ਪਿਛੇ ਬੈਠੀਆਂ ਤਾਕਤਾ ਨੂੰ ਵੀ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਥਾਣੇ ਅੱਗੇ ਨੌਜਵਾਨ ਭਾਰਤ ਸਭਾ ਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਧਰਨਾ ਅਗਲੀ ਖ਼ਬਰ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਮੌਕੇ ਭੰਡਾਰਾ ਕੱਲ੍ਹ
Ad Position 24