18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮੁਲਾਜ਼ਮਾਂ ਦੇ ਵਾਰ - ਵਾਰ ਹੜਤਾਲ ’ ਤੇ ਜਾਣ ਨਾਲ ਆਮ ਲੋਕਾਂ ਦੇ ਕੰਮ ਲਟਕੇ , ਈ - ਸੇਵਾ ਦੀ ਪੈਂਡੈਂਸੀ 1 ਲੱਖ ਤੋਂ ਟੱਪੀ ਮਨਿਸਟਰੀਅਲ ਮੁਲਾਜ਼ਮਾਂ ਨੇ ਕੀਤੀ ਕਲਮ/ਕੰਪਿਊਟਰ ਛੋੜ ਹੜਤਾਲ, ਦਫ਼ਤਰੀ ਕੰਮਕਾਜ ਹੋਇਆ ਪ੍ਰਭਾਵਿਤ

ਜਲੰਧਰ, 17 ਅਗਸਤ (ਜਤਿੰਦਰ ਪੰਮੀ)–ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵਜੋਂ ਮੁੜ ਦੋ ਦਿਨ ਦੀ ਹੜਤਾਲ ਕੀਤੀ ਗਈ ਹੈ। ਸੋਮਵਾਰ ਨੂੰ ਮੁਲਾਜ਼ਮਾਂ ਦੇ ਹੜਤਾਲ ’ਤੇ ਜਾਣ ਨਾਲ ਸਰਕਾਰੀ ਦਫ਼ਤਰਾਂ ’ਚ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।

Ad Position 21
No active advertisement
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਡੀ. ਸੀ. ਦਫਤਰ ਦੇ ਮੁਲਾਜ਼ਮਾਂ ਵਲੋਂ ਕੀਤੀ ਗਈ ਕਲਮ/ਕੰਪਿਊਟਰ ਛੋੜ ਹੜਤਾਲ ਦੌਰਾਨ ਦਫ਼ਤਰ ’ਚ ਕੰਮ ਬੰਦ ਕਰਕੇ ਬੈਠੀਆਂ ਮਨਿਸਟੀਰੀਅਲ ਮੁਲਾਜ਼ਮ। ਤਸਵੀਰ-ਮੁਨੀਸ਼। 18-08-2026
ਜਲੰਧਰ, 17 ਅਗਸਤ (ਜਤਿੰਦਰ ਪੰਮੀ)–ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵਜੋਂ ਮੁੜ ਦੋ ਦਿਨ ਦੀ ਹੜਤਾਲ ਕੀਤੀ ਗਈ ਹੈ। ਸੋਮਵਾਰ ਨੂੰ ਮੁਲਾਜ਼ਮਾਂ ਦੇ ਹੜਤਾਲ ’ਤੇ ਜਾਣ ਨਾਲ ਸਰਕਾਰੀ ਦਫ਼ਤਰਾਂ ’ਚ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਛੁੱਟੀਆਂ ਤੋਂ ਬਾਅਦ ਲੋਕ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ’ਚ ਆਏ ਤਾਂ ਪਤਾ ਲੱਗਾ ਕਿ ਬਾਬੂ ਅੱਜ ਹੜਤਾਲ ’ਤੇ ਹਨ, ਜਿਸ ਕਾਰਨ ਕੰਮ ਨਹੀਂ ਹੋ ਸਕੇਗਾ। ਲੋਕਾਂ ਨੇ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ, ਜਿਸ ਕਰਕੇ ਲੋਕਾਂ ਵਿੱਚ ਸਰਕਾਰ ਤੇ ਮੁਲਾਜ਼ਮਾਂ ਪ੍ਰਤੀ ਨਾਰਾਜ਼ਗੀ ਪਾਈ ਗਈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਵਲੋਂ ਵਾਰ-ਵਾਰ ਹੜਤਾਲ ’ਤੇ ਜਾਣ ਨਾਲ ਉਨ੍ਹਾਂ ਦੇ ਜ਼ਰੂਰੀ ਕੰਮ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਓਧਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਦਫਤਰਾਂ ਵਿੱਚ ਤਾਇਨਾਤ ਮਨਿਸਟੀਰੀਅਲ ਮੁਲਾਜ਼ਮਾਂ ਵਲੋਂ ਕਲਮ/ਕੰਪਿਊਟਰ ਛੋੜ ਹੜਾਤਲ ਕੀਤੇ ਜਾਣ ਨਾਲ ਈ-ਸੇਵਾ ਪੰਜਾਬ ਰਾਹੀਂ ਵੱਖ-ਵੱਖ ਦਸਤਾਵੇਜ਼ ਤਿਆਰ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚਾਲੇ ਸੁਵਿਧਾ ਕੇਂਦਰ ਤੋਂ ਇਲਾਵਾ ਜ਼ਿਲ੍ਹੇ ਦੇ ਬਾਕੀ ਸੇਵਾ ਕੇਂਦਰਾਂ ਵਿਚ ਲੋਕਾਂ ਵਲੋਂ ਆਪਣੇ ਦਸਤਾਵੇਜ਼ ਤਿਆਰ ਕਰਵਾਉਣ ਲਈ ਅਰਜ਼ੀਆਂ ਦੇਣ ਦੇ ਸਿਲਾਸਿਲਾ ਲਗਾਤਾਰ ਜਾਰੀ ਹੈ ਪਰ ਦਸਤਾਵੇਜ਼ ਤਿਆਰ ਹੋਣ ਵਿੱਚ ਕਾਫੀ ਸਮਾਂ ਲੱਗ ਰਿਹਾ ਹੈ। ਈ-ਸੇਵਾ ਪੰਜਾਬ ਦੇ ਪੋਰਟਲ ’ਤੇ ਦਰਸਾਈ ਜਾ ਰਹੀ ਪੈਂਡੈਂਸੀ ਮੁਤਾਬਕ ਜ਼ਿਲ੍ਹੇ ਵਿੱਚ 1,05,677 ਅਰਜ਼ੀਆਂ ’ਤੇ ਕਾਰਵਾਈ ਪੈਂਡਿੰਗ ਚੱਲ ਰਹੀ ਹੈ, ਜਿਸ ਨਾਲ ਲੋਕਾਂ ਦੇ ਸਰਟੀਫਿਕੇਟ ਤਿਆਰ ਹੋਣ ਵਿਚ ਮਹੀਨੇ ਤੋਂ ਵੱਧ ਦਾ ਸਮਾਂ ਲੱਗ ਰਿਹਾ ਹੈ। ਇਨ੍ਹਾਂ ਦਸਤਾਵੇਜ਼ਾਂ ਵਿਚ ਪੰਜਾਬ ਸਰਕਾਰ ਵਲੋਂ ਚਲਾਈ ਗਈ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤੋਂ ਇਲਾਵਾ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵਲੋਂ ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਅਤੇ ਰਿਹਾਇਸ਼ੀ ਸਰਟੀਫਿਕੇਟ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਹਨ ਪਰ ਸਮੇਂ ਸਿਰ ਸਰਟੀਫਿਕੇਟ ਨਾ ਮਿਲਣ ਕਾਰਨ ਉਨ੍ਹਾਂ ਨੂੰ ਦਾਖਲੇ ਦੀ ਮਿਤੀ ਲੰਘ ਜਾਣ ਦੀ ਚਿੰਤਾ ਸਤਾਅ ਰਹੀ ਹੈ। ਮੁਲਾਜ਼ਮਾਂ ਦੀ ਅੱਜ ਵੀ ਰਹੇਗੀ ਹੜਤਾਲ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਮੁਲਾਜ਼ਮ ਵਲੋਂ ਕੀਤੀ ਗਈ ਦੋ ਦਿਨ ਦੀ ਹੜਤਾਲ 18 ਅਗਸਤ ਨੂੰ ਵੀ ਰਹੇਗੀ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਯੂਨੀਅਨ ਆਗੂਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਲਾਗੂ ਕਰਨ ਵੱਲ ਧਿਆਨ ਨਹੀਂ ਦਿੱਤਾ ਹੈ। ਇਸ ਕਰਕੇ ਮਜਬੂਰਨ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਚੰਡੀਗੜ੍ਹ ਵਿਖੇ ਬੀਤੇ ਦਿਨੀਂ ਕੀਤੀ ਗਈ ਮਹਾਰੈਲੀ ਨੂੰ ਸੂਬੇ ਦੇ ਵਿੱਤ ਮੰਤਰੀ ਵਲੋਂ ਐਂਟੀ ਸਟੇਟ ਕਹਿਣ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਗੁੱਸਾ ਹੋਰ ਭੜਕ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨੀਵੇਂ ਮੈਨਹੋਲ ਬਣੇ ਜਾਨਲੇਵਾ , ਲਾਡੋਵਾਲੀ ਰੋਡ ਹਾਦਸੇ ਤੋਂ ਬਾਅਦ ਮੈਨਹੋਲ ਉੱਚੇ ਕਰਨ ਦੀ ਉੱਠੀ ਮੰਗ ਸੜਕਾਂ ’ਤੇ ਨੀਵੇਂ ਮ... ਅਗਲੀ ਖ਼ਬਰ ਪੰਜਾਬ ’ ਚ 6 ਪੇਪਰ ਲੀਕ ਹੋਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਸਿੱਖਿਆ ਮੰਤਰੀ ਬੈਂਸ ਅਸਤੀਫ਼ਾ ਦੇਣ - ਸ਼ੁਭਮ ਸ਼ਰਮਾ
Ad Position 24