19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮਾਮਲਾ ਲੋਹੇ ਦੇ ਕਾਰੋਬਾਰੀ ਨਾਲ ਹੋਈ ਲੁੱਟ ਦਾ ਲੁਟੇਰਿਆਂ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ - ਪੁਲਿਸ ਅਧਿਕਾਰੀ

ਚੁਗਿੱਟੀ/ ਜੰਡੂਸਿੰਘਾ, 18 ਅਗਸਤ (ਨਰਿੰਦਰ ਲਾਗੂ)- ਬੀਤੀ ਰਾਤ ਸਥਾਨਕ ਸੂਰੀਆ ਐਨਕਲੇਵ ਦੇ ਲਾਗੇ ਕਾਰ ਸਵਾਰ ਲੁਟੇਰਿਆਂ ਵਲੋਂ ਲੋਹੇ ਦਾ ਕਾਰੋਬਾਰ ਕਰਨ ਵਾਲੇ ਸੂਰੀਆ ਐਨਕਲੇਵ ਦੇ ਵਸਨੀਕ ਇਕ ਵਿਅਕਤੀ ਕੋਲੋਂ ਲੱਖਾਂ ਦੀ ਕੀਤੀ ਗਈ ਲੁੱਟ ਦੇ ਮਾਮਲੇ ਵਿੱਚ ਸ਼ਾਮਿਲ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਏ.

Ad Position 21
No active advertisement
ਅਜੀਤ ਡੈਸਕ 19-08-2026
ਚੁਗਿੱਟੀ/ ਜੰਡੂਸਿੰਘਾ, 18 ਅਗਸਤ (ਨਰਿੰਦਰ ਲਾਗੂ)- ਬੀਤੀ ਰਾਤ ਸਥਾਨਕ ਸੂਰੀਆ ਐਨਕਲੇਵ ਦੇ ਲਾਗੇ ਕਾਰ ਸਵਾਰ ਲੁਟੇਰਿਆਂ ਵਲੋਂ ਲੋਹੇ ਦਾ ਕਾਰੋਬਾਰ ਕਰਨ ਵਾਲੇ ਸੂਰੀਆ ਐਨਕਲੇਵ ਦੇ ਵਸਨੀਕ ਇਕ ਵਿਅਕਤੀ ਕੋਲੋਂ ਲੱਖਾਂ ਦੀ ਕੀਤੀ ਗਈ ਲੁੱਟ ਦੇ ਮਾਮਲੇ ਵਿੱਚ ਸ਼ਾਮਿਲ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਏ.ਐਸ.ਆਈ. ਸੇਵਾ ਸਿੰਘ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਉਮੀਦ ਹੈ ਕਿ ਗੁਨਾਹਗਾਰ ਜਲਦੀ ਪੁਲਿਸ ਦੇ ਅੜਿੱਕੇ ਚੜ੍ਹ ਜਾਣਗੇ। ਵਰਣਨਯੋਗ ਹੈ ਕਿ ਲੋਹੇ ਦਾ ਕਾਰੋਬਾਰ ਕਰਨ ਵਾਲੇ ਸੂਰੀਆ ਐਨਕਲੇਵ ਦੇ ਵਸਨੀਕ ਲਲਿਤ ਮਿੱਤਲ ਨੂੰ ਬੀਤੇ ਸੋਮਵਾਰ ਦੀ ਦੇਰ ਰਾਤ ਲੁਟੇਰਿਆਂ ਵਲੋਂ ਘੇਰ ਕੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਲੋਹੇ ਦੀ ਰਾਡ ਨਾਲ ਬੰਨ੍ਹ ਕੇ ਕਾਰ ਵਿੱਚ ਪਏ 2 ਬੈਗ ਲੁੱਟ ਲਏ ਗਏ ਸਨ, ਜਿਨ੍ਹਾਂ ਵਿੱਚ ਲੱਖਾਂ ਦੀ ਨਕਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਵਲੋਂ ਲੁੱਟ ਦੀ ਇਸ ਵਾਰਦਾਤ ਸਬੰਧੀ ਥਾਣਾ ਰਾਮਾ ਮੰਡੀ ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ । ਯਾਦ ਰਹੇ ਇਸ ਵਾਰਦਾਤ ਸਮੇਂ ਉਕਤ ਵਿਅਕਤੀ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਕਿ ਰਾਹ ਵਿੱਚ ਉਸ ਨਾਲ ਇਹ ਭਾਣਾ ਵਰਤ ਗਿਆ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਦਫ਼ਤਰ ਮੁਲਾਜ਼ਮਾਂ ਤੋਂ ਬਾਅਦ ਹੁਣ ਪੀ. ਐੱਸ. ਐੱਮ. ਐੱਸ. ਯੂ. ਵਲੋਂ ਵੀ ਜਿਮਖਾਨਾ ਕਲੱਬ ਚੋਣਾਂ ਦਾ ਬਾਈਕਾਟ ਅਗਲੀ ਖ਼ਬਰ ਚੰਡੀਗੜ੍ਹ ’ਚ ਮੌਨਸੂਨ ਰੁੱਤ ਦਾ ਜ਼ੋਰਦਾਰ ਅਤੇ ਰਿਕਾਰਡ ਤੋੜ 72.7 ਮਿਲੀਮੀਟਰ ਮੀਂਹ ਪਿਆ
Ad Position 24