19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਜਾਬ ਸਰਕਾਰ ਦੀਆਂ ਈ - ਸੇਵਾਵਾਂ ਦਾ ਮੰਦਾ ਹਾਲ , ਦਿਨੋ - ਦਿਨ ਵਧ ਰਹੀ ਬਕਾਇਆ ਅਰਜ਼ੀਆਂ ਦੀ ਗਿਣਤੀ

ਜਲੰਧਰ, 18 ਅਗਸਤ (ਜਤਿੰਦਰ ਪੰਮੀ)-ਪੰਜਾਬ ਸਰਕਾਰ ਵਲੋਂ ਆਮ ਜਨਤਾ ਨੂੰ ਬਿਨਾਂ ਕਿਸੇ ਦੌੜ-ਭੱਜ ਦੇ ਜਲਦ ਤੇ ਆਸਾਨੀ ਨਾਲ ਸੇਵਾਵਾਂ ਦੇਣ ਦੇ ਕੀਤੇ ਜਾਂਦੇ ਦਾਅਵੇ ਫੋਕੇ ਨਜ਼ਰ ਆ ਰਹੇ ਹਨ, ਕਿਉਂਕਿ ਈ-ਸੇਵਾਵਾਂ ਦੇਣ ਲਈ ਚਲਾਏ ਜਾ ਰਹੇ ਈ-ਸੇਵਾ ਕੰਨੈਕਟ ਪੋਰਟਲ ਰਾਹੀਂ ਲੋਕਾਂ ਦੇ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਨਾ ਬਣਨ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਈ-ਸੇਵਾਵਾਂ ਦਾ ਹਾਲ ਏਨਾ ਮੰਦਾ ਹੋ ਚੁੱਕਾ ਹੈ ਕਿ ਲਾਭਪਾਤਰੀਆਂ ਵਲੋਂ ਦਿੱਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਬਕਾਇਆ ਦਰ ਦਿਨੋਂ-ਦਿਨ ਵਧਦੀ ਜਾ ਰਹੀ ਹੈ।

Ad Position 21
No active advertisement
ਜਲੰਧਰ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਸਥਿਤ ਸੁਵਿਧਾ ਕੇਂਦਰ ’ਚ ਆਪਣੇ ਦਸਤਾਵੇਜ਼ ਲੈਣ ਲਈ ਉਡੀਕ ਕਰਦੇ ਹੋਏ ਲੋਕ। ਤਸਵੀਰ: ਮੁਨੀਸ਼ 19-08-2026
ਜਲੰਧਰ, 18 ਅਗਸਤ (ਜਤਿੰਦਰ ਪੰਮੀ)-ਪੰਜਾਬ ਸਰਕਾਰ ਵਲੋਂ ਆਮ ਜਨਤਾ ਨੂੰ ਬਿਨਾਂ ਕਿਸੇ ਦੌੜ-ਭੱਜ ਦੇ ਜਲਦ ਤੇ ਆਸਾਨੀ ਨਾਲ ਸੇਵਾਵਾਂ ਦੇਣ ਦੇ ਕੀਤੇ ਜਾਂਦੇ ਦਾਅਵੇ ਫੋਕੇ ਨਜ਼ਰ ਆ ਰਹੇ ਹਨ, ਕਿਉਂਕਿ ਈ-ਸੇਵਾਵਾਂ ਦੇਣ ਲਈ ਚਲਾਏ ਜਾ ਰਹੇ ਈ-ਸੇਵਾ ਕੰਨੈਕਟ ਪੋਰਟਲ ਰਾਹੀਂ ਲੋਕਾਂ ਦੇ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਨਾ ਬਣਨ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਈ-ਸੇਵਾਵਾਂ ਦਾ ਹਾਲ ਏਨਾ ਮੰਦਾ ਹੋ ਚੁੱਕਾ ਹੈ ਕਿ ਲਾਭਪਾਤਰੀਆਂ ਵਲੋਂ ਦਿੱਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਬਕਾਇਆ ਦਰ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਕਾਰਨ ਲਾਭਪਾਤਰੀਆਂ ਨੂੰ ਆਪਣੇ ਦਸਤਾਵੇਜ਼ ਜਾਂ ਸਰਟੀਫਿਕੇਟ ਲੈਣ ਲਈ ਲੰਮੀਂ ਉਡੀਕ ਕਰਨੀ ਪੈ ਰਹੀ ਹੈ, ਜਿਸ ਕਰਕੇ ਉਨ੍ਹਾਂ ਦੇ ਕਈ ਜ਼ਰੂਰੀ ਕੰਮ ਲਟਕੇ ਪਏ ਹਨ। ਲੋਕਾਂ ਦੇ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਨਾ ਬਣਨ ਕਾਰਨ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਲੈਣ ਦੇ ਚਾਹਵਾਨ ਪ੍ਰੇਸ਼ਾਨ ਹੋ ਰਹੇ ਹਨ। ਸੇਵਾ ਕੇਂਦਰਾਂ ਅੰਦਰ ਤੇ ਬਾਹਰ ਅਰਜ਼ੀਆਂ ਦੇਣ ਤੇ ਦਸਤਾਵੇਜ਼ ਲੈਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਔਰਤਾਂ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਗਰਮੀ ਵਿਚ ਖੜ੍ਹੇ ਹੋਣ ਲਈ ਮਜਬੂਰ ਹੋ ਰਹੀਆਂ ਹਨ। ਈ-ਸੇਵਾ ਪੋਰਟਲ ’ਤੇ ਬਕਾਇਆ ਅਰਜ਼ੀਆਂ ਸੰਬੰਧੀ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ 18 ਅਗਸਤ ਤੱਕ 23 ਜ਼ਿਲ੍ਹਿਆਂ ’ਚ ਕੁੱਲ 83,78,790 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ 10,63,067 ਅਰਜ਼ੀਆਂ ਨਿਰਧਾਰਤ ਸਮਾਂ ਹੱਦ ਤੋਂ ਬਕਾਇਆ ਪਈਆਂ ਹੋਈਆਂ ਹਨ। ਜੇਕਰ ਬਕਾਇਆ ਅਰਜ਼ੀਆਂ ਬਾਰੇ ਜ਼ਿਲ੍ਹਾਵਾਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਵਧੇਰੇ ਬਕਾਇਆ ਦਰ ਮੋਗਾ ਜ਼ਿਲ੍ਹੇ ਦੀ ਹੈ, ਜਿਥੇ ਕੁੱਲ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਗਿਣਤੀ 2,87,219 ਦਰਸਾਈ ਜਾ ਰਹੀ ਹੈ ਅਤੇ ਬਕਾਇਆ ਅਰਜ਼ੀਆਂ ਦੀ ਗਿਣਤੀ 47670 ਹੈ, ਜੋ ਕਿ ਕੁੱਲ ਅਰਜ਼ੀਆਂ ਦਾ 16.6 ਫ਼ੀਸਦੀ ਬਣਦਾ ਹੈ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹਾ ਦੂਜੇ ਨੰਬਰ ’ਤੇ ਹੈ, ਜਿਥੇ ਕੁੱਲ ਅਰਜ਼ੀਆਂ 9,25,750 ਪ੍ਰਾਪਤ ਹੋਈਆਂ ਤੇ ਬਕਾਇਆ 1,51,211 ਹੈ, ਜੋ ਕਿ 16.33 ਫ਼ੀਸਦੀ ਹੈ ਅਤੇ ਤੀਜਾ ਸਥਾਨ ਜਲੰਧਰ ਜ਼ਿਲ੍ਹੇ ਦਾ ਹੈ, ਜਿਥੇ ਕੁੱਲ ਪ੍ਰਾਪਤ ਅਰਜ਼ੀਆਂ ਦੀ ਗਿਣਤੀ 6,70,691 ਹੈ ਅਤੇ ਸਮਾਂ ਹੱਦ ਤੋਂ ਬਾਅਦ ਬਕਾਇਆ ਅਰਜ਼ੀਆਂ ਦੀ ਗਿਣਤੀ 1,06,427 ਹੈ, ਜੋ ਕਿ 15.87 ਫ਼ੀਸਦੀ ਹੈ। ਇਸੇ ਤਰ੍ਹਾਂ ਬਕਾਇਆ ਅਰਜ਼ੀਆਂ ਦੇ ਮਾਮਲੇ ’ਚ ਤਰਨ ਤਾਰਨ ਚੌਥੇ, ਅੰਮ੍ਰਿਤਸਰ ਪੰਜਵੇਂ ਤੇ ਹੁਸ਼ਿਆਰਪੁਰ ਛੇਵੇਂ ਸਥਾਨ ’ਤੇ ਹੈ। ਅਰਜ਼ੀਆਂ ਦੀ ਓਵਲੋਡਿੰਗ ਕਾਰਨ ਹੌਲੀ ਚੱਲ ਰਿਹੈ ਈ-ਸੇਵਾ ਪੋਰਟਲ ਸੁਵਿਧਾ ਕੇਂਦਰ ਤੇ ਸੰਬੰਧਿਤ ਦਫ਼ਤਰਾਂ ਦੇ ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੇ ਈ-ਸੇਵਾ ਕੰਨੈਕਟ ਪੋਰਟਲ ’ਤੇ ਪੰਜਾਬ ਸਰਕਾਰ ਵਲੋਂ ਪਿਛਲੇ ਮਹੀਨਿਆਂ ਦੌਰਾਨ ਸ਼ੁਰੂ ਕੀਤੀਆਂ ਗਈਆਂ ਲੋਕ ਦੇ ਵਿਚਾਰ ਦਿੱਤੇ ਗਏ। ਇਸ ਲਈ ਸੂਬਾ ਲੀਡਰਸ਼ਿਪ ਵੱਲੋਂ ਸਮੂਹ ਅਹੁਦੇਦਾਰਾਂ ਦੇ ਵਿਚਾਰਾਂ ਉਪਰੰਤ ਬਹੁਮਤ ਨਾਲ ਫੈਸਲਾ ਲੈਂਦੇ ਹੋਏ ਕਲਮ ਛੋੜ/ ਕੰਪਿਊਟਰ ਬੰਦ ਹੜਤਾਲ ਨੂੰ 21 ਅਗਸਤ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਇਸ ਹੜਤਾਲ ਦੌਰਾਨ ਸਮੂਹ ਜ਼ਿਲ੍ਹਿਆਂ ਦੇ ਮਨਿਸਟੀਰੀਅਲ ਮੁਲਾਜ਼ਮ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ 17 ਅਗਸਤ ਨੂੰ ਡੀ. ਏ. ’ਤੇ ਰੋਕ ਲਾਉਣ ਵਾਲਾ ਜਾਰੀ ਕੀਤਾ ਗਿਆ ਪੱਤਰ ਫੂਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਅਗਲੀ ਸੂਬਾ ਪੱਧਰੀ ਮੀਟਿੰਗ 22 ਅਗਸਤ ਨੂੰ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਨੇ ਕਲਮ ਛੋੜ / ਕੰਪਿਊਟਰ ਬੰਦ ਹੜਤਾਲ 21 ਤੱਕ ਵਧਾਈ ਅਗਲੀ ਖ਼ਬਰ ਵਾਰਡ ਨੰਬਰ 27 ’ ਚ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ , ਲੋਕਾਂ ’ ਚ ਰੋਸ
Ad Position 24