19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਫੋਰਟਿਸ ਹਸਪਤਾਲ ਜਲੰਧਰ ਵਿਖੇ ਗਦੂਦਾਂ ਦੀ ਬਿਮਾਰੀ ਤੋਂ ਪੀੜਤ 62 ਸਾਲਾ ਮਰੀਜ਼ ਦਾ ਸਫਲ ਇਲਾਜ

ਜਲੰਧਰ, 18 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 19-08-2026
ਜਲੰਧਰ, 18 ਅਗਸਤ (ਐੱਮ. ਐੱਸ. ਲੋਹੀਆ) - ਫੋਰਟਿਸ ਹਸਪਤਾਲ ਜਲੰਧਰ ਦੇ ਡਾਕਟਰਾਂ ਨੇ ‘ਰੇਜ਼ੂਮ ਵਾਟਰ ਵੇਪਰ ਥੈਰੇਪੀ’ ਨਾਮਕ ਇਕ ਆਧੁਨਿਕ ਅਤੇ ਆਸਾਨ ਇਲਾਜ ਨਾਲ 62 ਸਾਲਾ ਇਕ ਮਰੀਜ਼ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਹੈ। ਇਹ ਮਰੀਜ਼ ਗਦੂਦਾਂ (ਪ੍ਰੋਸਟੇਟ) ਦੇ ਬਹੁਤ ਜ਼ਿਆਦਾ ਵਧਣ ਕਾਰਨ ਪਿਸ਼ਾਬ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਇਸ ਮਰੀਜ਼ ਦਾ ਇਲਾਜ ਕਰਨ ਵਾਲੀ ਟੀਮ ਦੀ ਅਗਵਾਈ ਯੂਰੋਲੋਜੀ ਵਿਭਾਗ ਦੇ ਐਸੋਸੀਏਟ ਕਨਸਲਟੈਂਟ ਡਾ. ਹਰਪ੍ਰੀਤ ਸਿੰਘ ਨੇ ਕੀਤੀ। ਮਰੀਜ਼ ਦੀ ਸ਼ਿਕਾਇਤ ਸੀ ਕਿ ਪੇਸ਼ਾਬ ਕਰਨ ਦੇ ਬਾਵਜੂਦ ਬਲੈਡਰ ਪੂਰੀ ਤਰ੍ਹਾਂ ਖਾਲੀ ਨਹੀਂ ਹੋ ਰਿਹਾ ਸੀ, ਜਿਸ ਦੀ ਜਾਂਚ ਅਤੇ ਅਲਟਰਾਸਾਊਂਡ ਸਕੈਨ ਤੋਂ ਪੁਸ਼ਟੀ ਹੋਈ ਕਿ ਉਸ ਦੇ ਗਦੂਦ ਵਧ ਗਏ ਹਨ। ਇਸ ਕਾਰਨ ਗੰਭੀਰ ਰੁਕਾਵਟ ਪੈਦਾ ਹੋ ਰਹੀ ਸੀ ਅਤੇ ਪਿਸ਼ਾਬ ਦਾ ਵਹਾਅ ਬਹੁਤ ਹੌਲੀ ਹੋ ਗਿਆ ਸੀ। ਯੂਰੋਲੋਜੀ ਟੀਮ ਨੇ ‘ਰੇਜ਼ੂਮ ਥੈਰੇਪੀ’ ਨਾਲ ਉਸ ਦਾ ਸਫ਼ਲ ਇਲਾਜ ਕੀਤਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਮਰੀਜ਼ ਦੇ ਇਲਾਜ ਦੀ ਪੂਰੀ ਪ੍ਰਕਿਰਿਆ 10 ਮਿੰਟ ਦੇ ਅੰਦਰ ਪੂਰੀ ਹੋ ਗਈ ਅਤੇ ਮਰੀਜ਼ ਉਸੇ ਦਿਨ ਆਪਣੇ ਘਰ ਚਲਾ ਗਿਆ। ਠੀਕ ਹੋਣ ਦੀ ਪ੍ਰਕਿਰਿਆ ਦੌਰਾਨ ਪਿਸ਼ਾਬ ਕੱਢਣ ਲਈ ਲਗਭਗ ਇਕ ਹਫ਼ਤੇ ਤੱਕ ਇਕ ਪਤਲੀ ਟਿਊਬ (ਕੈਥੇਟਰ) ਲੱਗੀ ਰਹੀ। ਕੁਝ ਹੀ ਹਫ਼ਤਿਆਂ ’ਚ ਉਹ ਮੁੜ ਆਮ ਤਰੀਕੇ ਨਾਲ ਪਿਸ਼ਾਬ ਕਰਨ ਲੱਗ ਪਿਆ, ਚੰਗੀ ਨੀਂਦ ਲੈਣ ਲੱਗ ਪਿਆ ਅਤੇ ਉਸ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਰਹੀ।
Ad Position 22
No active advertisement
ਪਿਛਲੀ ਖ਼ਬਰ ਐੱਸ . ਐੱਸ . ਐੱਮ . ਟੀ . ਆਈ ., ਕਪੂਰਥਲਾ ਰੋਡ , ਜਲੰਧਰ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਮਸ਼ਾਲ 21 ਨੂੰ ਜਲੰਧਰ ’ ਚ ਪੁੱਜੇਗੀ
Ad Position 24