19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁਰਦੁਆਰਾ ਅਰਬਨ ਅਸਟੇਟ ਫੇਜ਼ -1 ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

ਜਲੰਧਰ, 18 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 19-08-2026
ਜਲੰਧਰ, 18 ਅਗਸਤ (ਐੱਮ. ਐੱਸ. ਲੋਹੀਆ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਵਿਖੇ ਭਾਦੋਂ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਸਹਿਤ ਮਨਾਇਆ ਗਿਆ। ਇਸ ਸੰਬੰਧੀ ਸਵੇਰ ਦੇ ਸਮਾਗਮ ‘ਚ ਭਾਈ ਅਵਤਾਰ ਸਿੰਘ ਖੋਜੀ ਨੇ ਕਥਾ ਅਤੇ ਭਾਈ ਸਰਬਜੀਤ ਸਿੰਘ ਨੇ ਕੀਰਤਨ ਦੁਆਰਾ ਹਾਜ਼ਰੀ ਲਗਾਈ। ਸ਼ਾਮ ਦੇ ਦੀਵਾਨ ‘ਚ ਭਾਈ ਗੁਰਮੀਤ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ । ਬੀਬੀ ਬਲਜਿੰਦਰ ਕੌਰ (ਖਡੂਰ ਸਾਹਿਬ ਵਾਲੇ) ਅਤੇ ਭਾਈ ਸਰਬਜੀਤ ਸਿੰਘ (ਪਟਨਾ ਸਾਹਿਬ) ਦੇ ਜਥਿਆਂ ਨੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ । ਇਸ ਮੌਕੇ ਪ੍ਰਧਾਨ ਹਰਮਿੰਦਰ ਸਿੰਘ, ਮਨਪ੍ਰੀਤ ਸਿੰਘ ਸਚਦੇਵਾ, ਜਸਵੀਰ ਸਿੰਘ ਵਾਲੀਆ, ਕਰਨਲ ਤੇਜਾ ਸਿੰਘ, ਹਰਪ੍ਰੀਤ ਸਿੰਘ ਸਚਦੇਵਾ, ਜਤਿੰਦਰ ਸਿੰਘ, ਸਹਿਜ ਸਿੰਘ, ਰਵਿੰਦਰ ਸਿੰਘ, ਕੈਪਟਨ ਪੀ. ਐੱਸ. ਭੱਲਾ, ਤਲਵਿੰਦਰ ਸਿੰਘ, ਅਮਰਜੀਤ ਸਿੰਘ ਬਜਾਜ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਜਯਾ ਰਹਾਟਕਰ ਨੇ ਐਲ . ਪੀ . ਯੂ . ਵਿਖੇ ‘ ਮਹਿਲਾ ਏ . ਆਈ ਸਸ਼ਕਤੀਕਰਨ ਮੁਹਿੰਮ ’ ਦੀ ਕੀਤੀ ਅਗਵਾਈ ਅਗਲੀ ਖ਼ਬਰ ਆਪੀ ਸੰਸਥਾ ਵਲੋਂ ਆਜ਼ਾਦੀ ਦਿਹਾੜੇ ਮੌਕੇ ਕੌਂਸਲਰਾਂ ਦਾ ਸਨਮਾਨ
Ad Position 24