20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੰਤੋਖਪੁਰਾ ਵਿਖੇ ਪ੍ਰਾਧੀਨਤਾ ਦਾ ਅੰਤ ਤੇ ਬੇਗ਼ਮਪੁਰਾ ਸੰਕਲਪ ਯਾਤਰਾ ਦਾ ਸਵਾਗਤ

ਚੁਗਿੱਟੀ/ ਜੰਡੂਸਿੰਘਾ, 19 ਅਗਸਤ (ਨਰਿੰਦਰ ਲਾਗੂ)-ਗੁਲਾਮੀ ਦੇ ਖਾਤਮੇ ਤੇ ਆਪਣੇ ਰਾਜ ਦੀ ਸਥਾਪਨਾ ਦਾ ਸੰਕਲਪ ਲੈਂਦੇ ਹੋਏ 2027 ‘ਚ ਬਸਪਾ ਦੀ ਸਰਕਾਰ ਬਣਾ ਕੇ ਤੁਗਲਕਾਬਾਦ ਦਿੱਲੀ ’ਚ ਗੁਰੂਘਰ ਦੀ ਉਸੇ ਥਾਂ ਸਥਾਪਨਾ ਕੀਤੀ ਜਾਵੇਗੀ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਾਧੀਨਤਾ ਦਾ ਅੰਤ ਤੇ ਬੇਗ਼ਮਪੁਰਾ ਯਾਤਰਾ ਦੀ ਅਗਵਾਈ ਕਰ ਰਹੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 20-08-2026
ਚੁਗਿੱਟੀ/ ਜੰਡੂਸਿੰਘਾ, 19 ਅਗਸਤ (ਨਰਿੰਦਰ ਲਾਗੂ)-ਗੁਲਾਮੀ ਦੇ ਖਾਤਮੇ ਤੇ ਆਪਣੇ ਰਾਜ ਦੀ ਸਥਾਪਨਾ ਦਾ ਸੰਕਲਪ ਲੈਂਦੇ ਹੋਏ 2027 ‘ਚ ਬਸਪਾ ਦੀ ਸਰਕਾਰ ਬਣਾ ਕੇ ਤੁਗਲਕਾਬਾਦ ਦਿੱਲੀ ’ਚ ਗੁਰੂਘਰ ਦੀ ਉਸੇ ਥਾਂ ਸਥਾਪਨਾ ਕੀਤੀ ਜਾਵੇਗੀ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਾਧੀਨਤਾ ਦਾ ਅੰਤ ਤੇ ਬੇਗ਼ਮਪੁਰਾ ਯਾਤਰਾ ਦੀ ਅਗਵਾਈ ਕਰ ਰਹੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸੰਤੋਖਪੁਰਾ ਵਿਖੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਪਹੁੰਚ ਕੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਮੌਕੇ ਕੀਤਾ। ਸ੍ਰੀ ਗੁਰੂ ਰਵਿਦਾਸ ਮਹਾਰਾਜ ਸਨਮਾਨ ਯਾਤਰਾ ਦਾ ਇਥੇ ਅਨੇਕਾਂ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਜੋਨਲ ਇੰਚਾਰਜ, ਜ਼ਿਲਾ ਪ੍ਰਧਾਨ ਸਲਵਿੰਦਰ ਕੁਮਾਰ, ਅਸ਼ੋਕ ਸਈਪੁਰ, ਅਮਰ ਨਾਥ, ਮਦਨ ਬਿੱਲਾ, ਅਸ਼ਵਨੀ ਚੌਕੜੀਆ, ਸੋਨੂੰ ਮਹੇ, ਅਮਰਜੀਤ ਸਿੱਧੂ, ਸਤਪਾਲ ਬੱਧਣ, ਵਿਜੇ ਜੱਸਲ, ਐਕਸੀਅਨ ਜਸਵੰਤ ਰਾਏ, ਐਕਸੀਅਨ ਰਮੇਸ਼ ਚੰਦਰ, ਹਰਵਿੰਦਰ ਨਿੱਕਾ, ਗਰੀਬ ਦਾਸ, ਵਿਜੇ ਚੋਪੜਾ ਰੇਰੂ, ਰਾਜ ਕਰਿਆਨੇ ਵਾਲਾ, ਰਾਮ ਦਾਸ ਵਾਲੀਆ ਰੇਰੂ, ਧਨੀ ਰਾਮ, ਧਰਮਪਾਲ, ਰੇਸ਼ਮ ਕੁਮਾਰ, ਸਮੇਤ ਵੀਰਾਂ ਭੈਣਾਂ ਨੂੰ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਮਿੱਟੀ ਦੇ ਦਰਸ਼ਨ ਕਰਵਾ ਕੇ ਸੰਕਲਪ ਲਿਆ ਕਿ ਕਸਮ ਮਿੱਟੀ ਦੀ ਖਾਂਦੇ ਹਾਂ ਗੁਰੂ ਘਰ ਉਥੇ ਹੀ ਬਣਾਏਗੇ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਕੈਂਟ ਦੇ ਮੁੱਖ ਡਾਕਘਰ ’ ਚ ਬੂਟੇ ਲਾਏ ਅਗਲੀ ਖ਼ਬਰ ਸ੍ਰੀ ਹਰਿਨਾਮ ਸੰਕੀਰਤਨ ਭਵਨ ਸ਼ਾਹਕੋਟ ਵਿਖੇ ਸ਼ਰਧਾ ਨਾਲ ਮਨਾਇਆ ‘ ਹਰਿਆਲੀ ਤੀਜ ’ ਉਤਸਵ
Ad Position 24