ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਦਾ ਸਮੈਸਟਰ ਪ੍ਰੀਖਿਆਵਾਂ ’ ਚ ਸ਼ਾਨਦਾਰ ਪ੍ਰਦਰਸ਼ਨ
ਜਲੰਧਰ, 19 ਅਗਸਤ (ਪਵਨ ਖਰਬੰਦਾ)– ਸੇਂਟ ਸੋਲਜਰ ਇੰਸਟੀਚਿਊਟ ਆਫ ਬਿਜ਼ਨਸ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਮਈ-ਜੂਨ-2026 ਸਮੈਸਟਰ ਪ੍ਰੀਖਿਆ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੋਸ਼ਨ ਕੀਤਾ। ਵੱਖ-ਵੱਖ ਵਿਭਾਗਾਂ, ਜਿਨ੍ਹਾਂ ’ਚ ਬੀਬੀਏ, ਬੀਸੀਏ, ਬੀ.
ਜਲੰਧਰ, 19 ਅਗਸਤ (ਪਵਨ ਖਰਬੰਦਾ)– ਸੇਂਟ ਸੋਲਜਰ ਇੰਸਟੀਚਿਊਟ ਆਫ ਬਿਜ਼ਨਸ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਮਈ-ਜੂਨ-2026 ਸਮੈਸਟਰ ਪ੍ਰੀਖਿਆ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੋਸ਼ਨ ਕੀਤਾ। ਵੱਖ-ਵੱਖ ਵਿਭਾਗਾਂ, ਜਿਨ੍ਹਾਂ ’ਚ ਬੀਬੀਏ, ਬੀਸੀਏ, ਬੀ.ਐੱਸਸੀ. ਐੱਫ.ਡੀ., ਬੀ.ਐੱਸਸੀ. ਐੱਮ.ਐੱਲ.ਐੱਸ. ਅਤੇ ਪੀਜੀਡੀਸੀਏ ਸ਼ਾਮਲ ਹਨ, ਦੇ ਵਿਦਿਆਰਥੀਆਂ ਨੇ ਸ਼ਾਨਦਾਰ ਐੱਸਜੀਪੀਏ ਹਾਸਲ ਕੀਤੇ। ਇਨ੍ਹਾਂ ਨਤੀਜਿਆਂ ’ਚ ਲਵਪ੍ਰੀਤ ਨੇ 8.86 ਐੱਸਜੀਪੀਏ, ਸਿਮਰਨ ਨੇ 8.62, ਦਿਲਪ੍ਰੀਤ ਨੇ 8.24, ਕਿਰਨਦੀਪ ਕੌਰ ਨੇ 7.95, ਮਨਜੋਤ ਕੌਰ ਨੇ 8.19, ਗੁਲਰਾਗੀਆ ਨੇ 8.38, ਪਿੰਕੀ ਨੇ 8.19, ਜੋਤੀ ਨੇ 7.57, ਸੁਨੇਹਾ ਨੇ 8.00, ਨਵਜੋਤ ਕੌਰ ਨੇ 8.25, ਰਜਨੀਤ ਨੇ 8.54, ਅਨੀਸ਼ਾ ਨੇ 7.35, ਹਰਮਨਜੋਤ ਨੇ 7.76, ਸੁਮਨ ਨੇ 8.28, ਨਿਤਿਨ ਨੇ 7.56, ਰੁਪਿੰਦਰ ਕੌਰ ਨੇ 7.28, ਸੋਨੀਆ ਨੇ 7.35, ਮੁਸਕਾਨ ਨੇ 8.04, ਮਨਦੀਪ ਕੌਰ ਨੇ 7.88, ਮਨਜਿੰਦਰ ਕੌਰ ਨੇ 8.32, ਅੰਜਲੀ ਨੇ 8.04, ਦੀਪਿਕਾ ਨੇ 8.52, ਜਸਵੀਰ ਜੰਜੂ ਨੇ 7.88, ਮਨਪ੍ਰੀਤ ਕੌਰ ਨੇ 8.04, ਪਰਵੀਨ ਨੇ 7.76, ਵੰਸ਼ਿਕਾ ਨੇ 7.75 ਅਤੇ ਗੁਰਲੀਨ ਕੌਰ ਨੇ 7.28 ਐੱਸਜੀਪੀਏ ਪ੍ਰਾਪਤ ਕੀਤੇ। ਇਸ ਮੌਕੇ ’ਤੇ ਕਾਲਜ ਪ੍ਰਿੰਸੀਪਲ ਡਾ. ਇੰਦਰਪਾਲ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਪੜ੍ਹਾਈ ਪ੍ਰਤੀ ਨਿਰੰਤਰ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ। ਚੇਅਰਪਰਸਨ ਸੰਗੀਤਾ ਚੋਪੜਾ ਨੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਅਕਾਦਮਿਕ ਅਤੇ ਪੇਸ਼ੇਵਰ ਭਵਿੱਖ ਦੀ ਕਾਮਨਾ ਵੀ ਕੀਤੀ ।