21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕਾਂਗਰਸ ਭਵਨ ’ ਚ ਸਵ . ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ

ਜਲੰਧਰ, 20 ਅਗਸਤ (ਪਵਨ ਖਰਬੰਦਾ)-ਕਾਂਗਰਸ ਭਵਨ ਜਲੰਧਰ ਵਿਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਮੌਜੂਦ ਕਾਂਗਰਸੀ ਆਗੂਆਂ ਵਲੋ ਸਵ ਰਾਜੀਵ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।

Ad Position 21
No active advertisement
ਅਜੀਤ ਡੈਸਕ 21-08-2026
ਜਲੰਧਰ, 20 ਅਗਸਤ (ਪਵਨ ਖਰਬੰਦਾ)-ਕਾਂਗਰਸ ਭਵਨ ਜਲੰਧਰ ਵਿਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ.ਰਾਜੀਵ ਗਾਂਧੀ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਮੌਜੂਦ ਕਾਂਗਰਸੀ ਆਗੂਆਂ ਵਲੋ ਸਵ ਰਾਜੀਵ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਕਾਂਗਰਸੀ ਆਗੂਆਂ ਨੇ ਦੱਸਿਆ ਕਿ 20 ਅਗਸਤ 1944 ਨੂੰ ਰਾਜੀਵ ਗਾਂਧੀ ਜੀ ਦਾ ਜਨਮ ਹੋਇਆ, ਆਪਣੀ ਪੜਾਈ ਪੂਰੀ ਕਰਨ ਤੋ ਬਾਅਦ ਉਨਾਂ ਨੇ ਕਮਰਸ਼ੀਅਲ ਪਾਇਲਟ ਦੇ ਤੌਰ ’ਤੇ ਵੀ ਸੇਵਾਵਾਂ ਨਿਭਾਈਆਂ । ਸੰਨ 1980 ਵਿੱਚ ਉਨਾਂ ਨੇ ਰਾਜਨੀਤੀ ਵਿੱਚ ਕਦਮ ਰੱਖਿਆ , 1981 ਵਿੱਚ ਉਨਾਂ ਨੇ ਅਮੇਠੀ ਸੀਟ ਤੋ ਆਪਣੀ ਪਹਿਲੀ ਲੋਕ ਸਭਾ ਦੀ ਚੋਣ ਜਿੱਤੀ । ਉਨਾਂ ਨੂੰ ਕੰਪਿਊਟਰ ਅਤੇ ਦੂਰਸੰਚਾਰ ਕ੍ਰਾਂਤੀ ਦਾ ਜਨਕ ਵੀ ਮੰਨਿਆ ਜਾਂਦਾ ਹੈ । ਸਵ.ਰਾਜੀਵ ਗਾਂਧੀ ਦੇਸ਼ ਦੇ ਸਭ ਤੋ ਘੱਟ ਉਮਰ ਦੇ ( 40 ਸਾਲ ਦੀ ਉਮਰ ਵਿੱਚ) ਦੇਸ਼ ਦੇ ਪ੍ਰਧਾਨ ਮੰਤਰੀ ਬਣੇ । ਅੱਜ ਦੇ ਇਸ ਮੌਕੇ ’ਤੇ ਮੈਡਮ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਅਨੁਰਾਧਾ ਬੰਗਾ ਪ੍ਰਧਾਨ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ, ਅੰਜਲੀ ਸਹੋਤਾ, ਬਲਰਾਜ ਠਾਕੁਰ ਸਾਬਕਾ ਪ੍ਰਧਾਨ ਜਿਲਾ ਕਾਂਗਰਸ, ਸੁਦੇਸ਼ ਭਗਤ, ਅਸ਼ਵਨੀ ਸੋਂਧੀ , ਜਗਦੀਸ਼ ਕੁਮਾਰ ਦਕੋਹਾ , ਨਰੇਸ਼ ਵਰਮਾ, ਨਿਸ਼ਾਂਤ ਘਈ , ਯਸ਼ ਪਾਲ ਸਫਰੀ , ਪ੍ਰੇਮ ਪਾਲ ਡੁਮੇਲੀ , ਅਰੁਣ ਰਤਨ , ਹਾਮਿਦ ਮਸੀਹ , ਅਸ਼ੋਕ ਹੰਸ , ਵਿਪਨ ਕੁਮਾਰ , ਜਗਦੀਪ ਸੋਨੂੰ ਸੰਧਰ ਸਪੋਕਸਪਰਸਨ, ਰਸ਼ਪਾਲ ਜੱਖੂ , ਕੀਮਤੀ ਸੈਣੀ , ਯਸ਼ ਪਾਲ , ਰਜਨੀਸ਼ ਸੈਣੀ , ਰਮੇਸ਼ ਕੁਮਾਰ , ਪ੍ਰੇਮ ਸੈਣੀ , ਸੁਭਾਸ਼ ਢੱਲ , ਆਨੰਦ ਬਿੱਟੂ , ਅਸ਼ਵਨੀ ਮਲਹੋਤਰਾ , ਸੁਧੀਰ ਘੁੱਗੀ , ਸਤਨਾਮ ਸਿੰਘ ਮੰਨਾ , ਮੁਖਤਿਆਰ ਅਹਿਮਦ ਅੰਸਾਰੀ , ਸਮੀਰ ਚਿਸ਼ਤੀ, ਸੋਹਣ ਲਾਲ ਬਾਵਾ ਇੰਟਕ ਪ੍ਰਧਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਬੱਸ ਅੱਡੇ ’ ਤੇ ਦੁਕਾਨਾਂ ਦੀ ਕੀਤੀ ਜਾਂਚ , 3 ਸੈਂਪਲ ਭਰੇ ਅਗਲੀ ਖ਼ਬਰ ਅਮਿਤ ਸੱਭਰਵਾਲ , ਅਮਨ ਗਿੱਲ ਨੇ ਬਾਬਾ ਪ੍ਰਗਟ ਨਾਥ ਤੋਂ ਲਿਆ ਆਸ਼ੀਰਵਾਦ
Ad Position 24