06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸਟੇਟ ਪਬਲਿਕ ਸਕੂਲ ਨਕੋਦਰ ’ਚ ਦੀਵਾਲੀ ਦਾ ਤਿਉਹਾਰ ਮਨਾਇਆ

ਨਕੋਦਰ, 6 ਨਵੰਬਰ (ਗੁਰਵਿੰਦਰ ਸਿੰਘ)-ਸਟੇਟ ਪਬਲਿਕ ਸਕੂਲ ਨਕੋਦਰ ’ਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ’ਚ ਵਿਦਿਆਰਥੀਆਂ ਦੁਆਰਾ ਦੀਵਾਲੀ ਤੇ ਬੰਦੀ ਛੋੜ ਦਿਵਸ ‘ਤੇ ਭਾਸ਼ਣ ਦਿੱਤੇ ਗਏ।

Ad Position 21
No active advertisement
ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਇੰਚਾਰਜ ਜਥੇਦਾਰ ਸੁਲੱਖਣ ਸਿੰਘ, ਜਥੇਦਾਰ ਗੁਰਦਿਆਲ ਸਿੰਘ, ਦਇਆ ਸਿੰਘ ਗਿੱਦੜ ਪਿੰਡੀ, ਪ੍ਰਿਤਪਾਲ ਸਿੰਘ ਗਿੱਦੜ ਪਿੰਡੀ ‘ਅਮਰੀਕਾ’| 07-11-2026
ਨਕੋਦਰ, 6 ਨਵੰਬਰ (ਗੁਰਵਿੰਦਰ ਸਿੰਘ)-ਸਟੇਟ ਪਬਲਿਕ ਸਕੂਲ ਨਕੋਦਰ ’ਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ’ਚ ਵਿਦਿਆਰਥੀਆਂ ਦੁਆਰਾ ਦੀਵਾਲੀ ਤੇ ਬੰਦੀ ਛੋੜ ਦਿਵਸ ‘ਤੇ ਭਾਸ਼ਣ ਦਿੱਤੇ ਗਏ। ਵਿਦਿਆਰਥੀਆਂ ਦੁਆਰਾ ਕਵਿਤਾ, ਗੀਤ ਤੇ ਨਾਚ ਪੇਸ਼ ਕੀਤੇ ਗਏ ।ਵਿਦਿਆਰਥੀਆਂ ਦੀ ਇਸ ਪੇਸ਼ਕਾਰੀ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ‘ਤੇ ਸਕੂਲ ਦੀ ਪਹਿਲੀ ਤੇ ਦੂਸਰੀ ਜਮਾਤ ’ਚ ਵਿਦਿਆਰਥੀਆਂ ਨੇ ‘ਔਰੀਗੈਮੀ ਪੇਪਰ ਦੀਵਾ ਮੇਕਿੰਗ’ , ਤੀਸਰੀ ਤੇ ਚੌਥੀ ਜਮਾਤ ’ਚ ਵਿਦਿਆਰਥੀਆਂ ਨੇ ‘ਕਾਰਡ ਮੇਕਿੰਗ ਤੇ ਪੇਪਰ ਰੰਗੋਲੀ ਮੇਕਿੰਗ, ਪੰਜਵੀਂ ਜਮਾਤ ’ ਚ ਲੈਟ੍ਰਨ ਮੇਕਿੰਗ ਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਲਾਸ ਡੈਕੋਰੇਸ਼ਨ ਗਤੀਵਿਧੀਆਂ ਵਿੱਚ ਭਾਗ ਲਿਆ। ਇਸ ਮੌਕੇ ‘ਤੇ ਸਕੂਲ ਨੂੰ ਰੰਗੋਲੀ ਤੇ ਦੀਵਿਆਂ ਆਦਿ ਨਾਲ ਸਜਾਇਆ ਗਿਆ । ਨਰਸਰੀ ਦੇ ਨੰਨ੍ਹੇ- ਮੁੰਨੇ ਵਿਦਿਆਰਥੀਆਂ ਦੁਆਰਾ ਰਾਮਾਇਣ ‘ਤੇ ਅਧਾਰਤ ਨਾਟਕ ਪੇਸ਼ ਕੀਤਾ ਗਿਆ। ਰਮਾਇਣ ਦੇ ਪਾਤਰਾਂ ਦੇ ਪਹਿਰਾਵੇ ਵਿੱਚ ਨੰਨ੍ਹੇ- ਮੁੰਨੇ ਬੱਚੇ ਬਹੁਤ ਹੀ ਆਕਰਸ਼ਕ ਲੱਗ ਰਹੇ ਸਨ। ਯੂ ਕੇ ਜੀ ਜਮਾਤ ਦੇ ਵਿਦਿਆਰਥੀਆਂ ਨੇ ਨਾਚ ਪੇਸ਼ ਕਰਕੇ ਪ੍ਰੇਮ, ਭਾਈਚਾਰੇ ਤੇ ਏਕਤਾ ਦਾ ਸੰਦੇਸ਼ ਦਿੱਤਾ। ਇਸੇ ਤਰ੍ਹਾਂ ਵੱਖ -ਵੱਖ ਗਤੀਵਿਧੀਆਂ ਦੁਆਰਾ ਵਿਦਿਆਰਥੀਆਂ ਨੂੰ ਦਿਵਾਲੀ ਦੇ ਤਿਉਹਾਰ ਦੇ ਮਹੱਤਵ, ਸੰਸਕ੍ਰਿਤਿਕ ਅਤੇ ਨੈਤਿਕ ਮੁੱਲਾਂ, ਪ੍ਰੇਮ, ਭਾਈਚਾਰੇ ਤੇ ਏਕਤਾ ਦਾ ਸੰਦੇਸ਼ ਦਿੱਤਾ ਗਿਆ । ਸਕੂਲ ਦੇ ਪ੍ਰਿੰਸੀਪਲ ਰੋਹਿਤ ਠਾਕਰ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਤਿਉਹਾਰ ਦਾ ਇਤਿਹਾਸ ਤੇ ਧਾਰਮਿਕ ਮਹੱਤਵ ਦੱਸਦੇ ਹੋਏ ਪ੍ਰਦੂਸ਼ਣ ਰਹਿਤ ਸੁਰੱਖਿਆਤ ਤੇ ਵਾਤਾਵਰਨ ਅਨੁਕੂਲ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ , ਉਪ- ਪ੍ਰਧਾਨ ਡਾ. ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟ ਡਾ. ਰਿਤੂ ਭਨੋਟ ਤੇ ਪ੍ਰਿੰਸੀਪਲ ਰੋਹਿਤ ਠਾਕੁਰ ਨੇ ਵਿਦਿਆਰਥੀਆਂ ਨੂੰ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਸਿੱਖਿਆ ਲੈਣ ਤੇ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਤੇ ਸਾਰਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਤਿੰਨ ਜੀ ਰਾਸ਼ਟਰੀ ਸੀ.ਐਮ.ਈ. ਦਾ ਆਯੋਜਨ ਅਗਲੀ ਖ਼ਬਰ ਲਾਇਨਜ਼ ਕਲੱਬ ਆਦਮਪੁਰ ਵਲੋਂ 49ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 9 ਨੂੰ
Ad Position 24