06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮੌਕਾਪ੍ਰਸਤ ਤੇ ਖੁਦਗਰਜ ਸਿੱਖ ਆਗੂਆਂ ਨੇ ਸਿੱਖੀ ਨੂੰ ਹਮੇਸ਼ਾ ਢਾਹ ਲਗਾਈ-ਸਿੱਖ ਤਾਲਮੇਲ ਕਮੇਟੀ

ਜਲੰਧਰ, 6 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 07-11-2026
ਜਲੰਧਰ, 6 ਨਵੰਬਰ (ਐੱਮ. ਐੱਸ. ਲੋਹੀਆ)-ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ ਤੇ ਹਰਵਿੰਦਰ ਸਿੰਘ ਚਿੱਤਕਾਰਾ ਨੇ ਕਿਹਾ ਕਿ ਮੌਕਾ ਪ੍ਰਸਤ ਤੇ ਖੁਦਗਰਜ ਸਿੱਖ ਆਗੂਆਂ ਨੇ ਸਿੱਖੀ ਨੂੰ ਹਮੇਸ਼ਾ ਢਾਹ ਲਗਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ’ਚ ਸਿੱਖੀ ਦੀ ਚੜ੍ਹਦੀਕਲਾ ਲਈ ਤਿਆਗ ਕਰਨ ਵਾਲਿਆਂ ਦਾ ਇਤਿਹਾਸ ਭਰਿਆ ਪਿਆ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਸਿੱਖੀ ਦੀ ਸ਼ਾਨ ਖ਼ਾਤਰ ਆਗੂ ਵੱਡੀਆਂ-ਵੱਡੀਆਂ ਨਵਾਬੀਆਂ ਨੂੰ ਠੋਕਰ ਮਾਰ ਦਿੰਦੇ, ਆਪਾ ਕੁਰਬਾਨ ਕਰ ਦਿੰਦੇ ਸਨ, ਤਾਂ ਜੋ ਹਮੇਸ਼ਾਂ ਸਿੱਖ ਕੌਮ ਚੜ੍ਹਦੀਕਲਾ ’ਚ ਰਹੇ। ਉਨ੍ਹਾਂ ਕਿਹਾ ਕਿ ਪੁਰਾਤਨ ਸਿੱਖਾਂ ਦੀਆਂ ਲਾਸਾਨੀ ਕੁਰਬਾਨੀਆਂ ਦੇ ਮੁਕਾਬਲੇ ਅਜੋਕੇ ਸਿੱਖਾਂ ’ਚ ਕੁਝ ਐਸੇ ਆਗੂ ਬਣ ਗਏ ਹਨ, ਜਿਨ੍ਹਾਂ ਦੀਆਂ ਖ਼ੁਦਗਰਜੀਆਂ, ਮੌਕਾਪ੍ਰਸਤੀ ਤੇ ਦਲਬਦਲੀਆਂ ਨੇ ਨਵੇਂ ਰਿਕਾਰਡ ਬਣਾਏ ਹਨ। ਆਗੂਆਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਕੇਵਲ ਚੌਧਰ ਚਾਹੀਦੀ ਹੈ, ਭਾਵੇਂ ਸਿੱਖੀ ਨੂੰ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ। ਚਾਹੇ ਇਨ੍ਹਾਂ ਦੀ ਚੌਧਰ ਦੀ ਭੁੱਖ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲੱਗੇ ਅਜਿਹੇ ਲੋਕਾਂ ਨੂੰ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਸਿੱਖ ਕੌਮ ਨੂੰ ਬੇਨਤੀ ਕੀਤੀ ਕਿ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਇਆ ਜਾਵੇ ਅਤੇ ਅਜਿਹੇ ਲੋਕਾਂ ਦਾ ਡੱਟ ਕਾ ਵਿਰੋਧ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪੀ.ਸੀ.ਐੱਸ. ਭਰਤੀ ਵਿਵਾਦ ਦੀ ਨਿਰਪੱਖ ਜਾਂਚ ਕਰਵਾਈ ਜਾਵੇ - ਭਾਟੀਆ, ਜੌਲੀ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਤਿੰਨ ਜੀ ਰਾਸ਼ਟਰੀ ਸੀ.ਐਮ.ਈ. ਦਾ ਆਯੋਜਨ
Ad Position 24