ਸ਼ਾਹਕੋਟ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਆਏ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰਾਹ ’ਚ ਰੋਕਿਆ, ਮੰਗ ਪੱਤਰ ਲੈ ਕੇ ਵਾਪਸ ਮੋੜਿਆ
ਜਲੰਧਰ, 22 ਅਗਸਤ (ਜਤਿੰਦਰ ਪੰਮੀ)–ਸ਼ਾਹਕੋਟ ਇਲਾਕੇ ’ਚ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਬਾਰਾਂਦਰੀ ਸਥਿਤ ਰਿਹਾਇਸ਼ ਘੇਰਨ ਲਈ ਆਏ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰਾਹ ਵਿੱਚ ਰੋਕ ਲਿਆ ਅਤੇ ਉਨ੍ਹਾਂ ਕੋਲੋਂ ਮੰਗ ਪੱਤਰ ਲੈ ਕੇ ਕਾਰਵਾਈ ਦਾ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ। ਇਹ ਪ੍ਰਦਰਸ਼ਨਕਾਰੀ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਨ ਲਈ ਆਏ ਸਨ, ਜਿਨ੍ਹਾਂ ਵਿੱਚ ਡੇਰਾ ਬਾਬਾ ਮਸਤ ਦਾਨੇਵਾਲ ਦੀਆਂ ਸੰਗਤਾਂ ਵੀ ਮੌਜੂਦ ਸਨ।
ਮ
ਮੁੱਖ ਮੰਤਰੀ ਦੀ ਬਾਰਾਂਦਰੀ ਸਥਿਤ ਰਿਹਾਇਸ਼ ਦੇ ਘਿਰਾਓ ਕਰਨ ਪੁੱਜੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ। ਤਸਵੀਰ-ਜੀਪੀ ਸਿੰਘ।
23-08-2026
ਜਲੰਧਰ, 22 ਅਗਸਤ (ਜਤਿੰਦਰ ਪੰਮੀ)–ਸ਼ਾਹਕੋਟ ਇਲਾਕੇ ’ਚ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਬਾਰਾਂਦਰੀ ਸਥਿਤ ਰਿਹਾਇਸ਼ ਘੇਰਨ ਲਈ ਆਏ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰਾਹ ਵਿੱਚ ਰੋਕ ਲਿਆ ਅਤੇ ਉਨ੍ਹਾਂ ਕੋਲੋਂ ਮੰਗ ਪੱਤਰ ਲੈ ਕੇ ਕਾਰਵਾਈ ਦਾ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ। ਇਹ ਪ੍ਰਦਰਸ਼ਨਕਾਰੀ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਨ ਲਈ ਆਏ ਸਨ, ਜਿਨ੍ਹਾਂ ਵਿੱਚ ਡੇਰਾ ਬਾਬਾ ਮਸਤ ਦਾਨੇਵਾਲ ਦੀਆਂ ਸੰਗਤਾਂ ਵੀ ਮੌਜੂਦ ਸਨ। ਪੁਲਿਸ ਨੂੰ ਜਦੋਂ ਪ੍ਰਦਰਸ਼ਨਕਾਰੀਆਂ ਦੇ ਘੇਰਾਉ ਕਰਨ ਬਾਰੇ ਜਾਣਕਾਰੀ ਮਿਲੀ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਾਣ ਵਾਲੇ ਮੁੱਖ ਰਸਤੇ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤੀ ਅਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਇਸ ਸੰਬੰਧੀ ਗੱਲਬਾਤ ਕਰਦਿਆਂ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਨੇ ਦੱਸਿਆ ਕਿ ਸ਼ਾਹੋਕਟ ਇਲਾਕੇ ਵਿੱਚ ਸਿਆਸੀ ਪਹੁੰਚ ਵਾਲੇ ਲੋਕਾਂ ਦੇ ਇਸ਼ਾਰੇ ’ਤੇ ਪੁਲਿਸ ਵਲੋਂ ਗਰੀਬ ਲੋਕਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਆਮ ਲੋਕਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਲੋਕਾਂ ਨੂੰ ਥਾਣਿਆਂ ਵਿੱਚ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਾਹਕੋਟ ਇਲਾਕੇ ’ਚ ਪੈਂਦੇ ਡੇਰਾ ਮਸਤ ਬਾਬਾ ਦਾਨੇਵਾਲ ਦਰਗਾਹ ਦੇ ਗੱਦੀਨਸ਼ੀਨ ਬਾਬਾ ਭਜਨ ਸ਼ਾਹ ਖ਼ਿਲਾਫ਼ ਕੁਝ ਵਿਅਕਤੀਆਂ ਵਲੋਂ ਗਲਤ ਟਿੱਪਣੀਆਂ ਕਰਨ ਤੋਂ ਇਲਾਵਾ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਧਾਨ ਹਮੀਰਾ ਨੇ ਕਿਹਾ ਕਿ ਸੁਣਵਾਈ ਨਾ ਹੋਣ ਕਾਰਨ ਉਹ ਸਮੂਹ ਸਾਥੀਆਂ ਤੇ ਡੇਰੇ ਦੀਆਂ ਸੰਗਤਾਂ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰਨ ਆਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇਕੱਠ ਕੀਤਾ ਤੇ ਫਿਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕੱਢਿਆ। ਉਨ੍ਹਾਂ ਦੱਸਿਆ ਕਿ ਬਾਰਾਂਦਰੀ ਦੇ ਨੇੜੇ ਪੁਲਿਸ ਵਲੋਂ ਕੀਤੀ ਗਈ ਬੈਰੀਕੇਡਿੰਗ ਵਿਖੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ’ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਤਹਿਸੀਲਦਾਰ ਰਵਨੀਤ ਕੌਰ ਨੇ ਪ੍ਰਦਰਸ਼ਨਕਾਰੀਆਂ ਕੋਲੋਂ ਮੰਗ ਪੱਤਰ ਲੈ ਕੇ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ’ਚ ਡਾ. ਸਰਵਨ ਸਿੰਘ ਰੋਮੀ ਯੂਥ ਵਿੰਗ ਪੰਜਾਬ, ਅਨਿਲ ਚੌਗਿੱਟੀ, ਬਾਬਾ ਦਿਲਬਾਗ ਸਿੰਘ, ਬਾਬਾ ਭੁਪਿੰਦਰ ਸਿੰਘ, ਤਰਲੋਕ ਵਿੰਡਲ, ਇੰਦਰਪਾਲ ਸਿੰਘ ਹੋਠੀਆ, ਗੁਰਦੇਵ ਸਿੰਘ ਨੂਰਪੁਰ, ਗੁਰਮੀਤ ਗਿੱਲ, ਗੁਰਦੇਵ ਸਿੰਘ ਖੈੜਾ, ਰਣਜੀਤ ਸਿੰਘ ਦਕੋਹਾ, ਤਿਲਕ ਰਾਜ ਭੁਲੱਥ, ਬਾਬਾ ਇੰਦਰਜੀਤ ਸਿੰਘ ਮਾਣਾ ਤਲਵੰਡੀ, ਬਾਬਾ ਮਨਜੀਤ ਸਿੰਘ ਸੈਣੀ, ਕਮਲਜੀਤ ਸਿੰਘ ਹੈਪੀ ਦਾਨੇਵਾਲ ਅਤੇ ਹੋਰ ਸ਼ਾਮਲ ਸਨ।