ਜਸ਼ਨ ਏ ਈਦ ਮਿਲਾਦ-ਉਨ-ਨਬੀ ਸੰਬੰਧੀ ਸ਼ੋਭਾ ਯਾਤਰਾ ਅੱਜ
ਜਲੰਧਰ, 25 ਅਗਸਤ (ਐੱਮ. ਐੱਸ.
ਜਲੰਧਰ, 25 ਅਗਸਤ (ਐੱਮ. ਐੱਸ. ਲੋਹੀਆ) - ਸੁੰਨੀ ਸ਼ਾਹੀ ਜਾਮਾ ਮਸਜਿਦ, ਗੁਲਾਬ ਦੇਵੀ ਹਸਪਤਾਲ ਰੋਡ, ਜਲੰਧਰ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੈਗੰਬਰ ਮੁਹੰਮਦ ਸਾਹਿਬ ਦੇ ਜਨਮ ਦਿਹਾੜੇ ਦੇ ਮੌਕੇ ਜਸ਼ਨ ਏ ਈਦ ਮਿਲਾਦ-ਉਨ-ਨਬੀ ਸੰਬੰਧੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਹ ਸ਼ੋਭਾ ਯਾਤਰਾ 26 ਅਗਸਤ, ਦਿਨ ਬੁੱਧਵਾਰ, ਦੁਪਹਿਰ 2 ਵਜੇ ਈਦਗਾਹ ਮਸਜਿਦ, ਗੁਲਾਬ ਦੇਵੀ ਹਸਪਤਾਲ ਰੋਡ ਤੋਂ ਸੁੰਨੀ ਮਰਕਜ਼ ਈਦਗਾਹ ਸੁੰਨੀ ਸ਼ਾਹੀ ਜਾਮਾ ਮਸਜਿਦ ਕਮੇਟੀ ਵਲੋਂ ਕੱਢੀ ਜਾਵੇਗੀ। ਇਸ ’ਚ ਪੰਜਾਬ ਦੇ ਪ੍ਰਮੁੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂ ਸ਼ਾਮਲ ਹੋਣਗੇ।