ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਦੀ ਫੁੱਟਬਾਲ ਟੀਮ ਨੇ ਜਿੱਤਿਆ ਸੋਨ ਤਗਮਾ
ਆਦਮਪੁਰ, 25 ਅਗਸਤ (ਹਰਪ੍ਰੀਤ ਸਿੰਘ)- ਸੇਕਰਡ ਹਾਰਟਸ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਵਿਚ ਸੰਪੂਰਨ ਹੋਏ ਸੀ. ਬੀ.
ਆਦਮਪੁਰ, 25 ਅਗਸਤ (ਹਰਪ੍ਰੀਤ ਸਿੰਘ)- ਸੇਕਰਡ ਹਾਰਟਸ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਵਿਚ ਸੰਪੂਰਨ ਹੋਏ ਸੀ.ਬੀ.ਐੱਸ.ਈ. ਕਲਸਟਰ 18 ਵਿਚ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਦੀ ਫੁੱਟਬਾਲ ਟੀਮ ਦਾ (19 ਸਾਲਾਂ ਵਰਗ ਵਿੱਚ) ਪ੍ਰਦਰਸ਼ਨ ਸ਼ਾਨਦਾਰ ਰਿਹਾ। ਫਾਈਨਲ ਮੈਚ ਵਿੱਚ ਦੁਆਬਾ ਪਬਲਿਕ ਸਕੂਲ ਪਾਰੋਵਾਲ ਦੀ ਟੀਮ ਨੂੰ ਹਰਾ ਕੇ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਗੋਲਡ ਮੈਡਲ ਜਿੱਤਿਆ। ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਸਕੂਲ ਦੇ ਚੇਅਰ ਪਰਸਨ ਸੰਤ ਬਾਬਾ ਮਨਮੋਹਨ ਸਿੰਘ ਅਤੇ ਸੰਤ ਬਾਬਾ ਜਨਕ ਸਿੰਘ ਨੇ ਪ੍ਰਿੰਸੀਪਲ ਸਾਹਿਬ ਨੂੰ ਖਿਡਾਰੀਆਂ ਨੂੰ ਅਤੇ ਉਨ੍ਹਾਂ ਦੇ ਕੋਚ ਮੋਹਨਪਾਲ ਸਿੰਘ ਪਰਮਾਰ ਅਤੇ ਜੁਗਲ ਕਿਸ਼ੋਰ ਨੂੰ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਰਣਜੀਤ ਸਿੰਘ ਨੇ ਵੀ ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਉਹਨਾਂ ਨੂੰ ਵਧਾਈ ਦਿੱਤੀ।