26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਾਵਣ ਸ਼ਿਵਰਾਤਰੀ ਮੌਕੇ ਮੰਦਰ ਸ੍ਰੀ ਬਾਬਾ ਭੂਤਨਾਥ ਵਿਖੇ ਲਗਾਇਆ ਵਿਸ਼ਾਲ ਭੰਡਾਰਾ ਤੇ ਮੁਫ਼ਤ ਮੈਡੀਕਲ ਕੈਂਪ

ਨੂਰਮਹਿਲ, 25 ਅਗਸਤ (ਤਜਿੰਦਰ ਕੁਮਾਰ )- ਸਾਵਣ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਮੰਦਰ ਸ਼੍ਰੀ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ ਰਜਿ, ਨੂਰਮਹਿਲ ਵੱਲੋਂ ਮੰਦਰ ਕੰਪਲੈਕਸ ਵਿਖੇ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਪੂਜਾ-ਅਰਚਨਾ, ਵਿਸ਼ਾਲ ਭੰਡਾਰੇ ਅਤੇ ਬਹੁ-ਮੰਤਵੀ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਧਾਰਮਿਕ ਆਸਥਾ ਨਾਲ ਮਾਨਵ ਸੇਵਾ ਨੂੰ ਸਮਰਪਿਤ ਇਸ ਸਮਾਗਮ ਵਿੱਚ ਨੂਰਮਹਿਲ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 26-08-2026
ਨੂਰਮਹਿਲ, 25 ਅਗਸਤ (ਤਜਿੰਦਰ ਕੁਮਾਰ )- ਸਾਵਣ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਮੰਦਰ ਸ਼੍ਰੀ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ ਰਜਿ, ਨੂਰਮਹਿਲ ਵੱਲੋਂ ਮੰਦਰ ਕੰਪਲੈਕਸ ਵਿਖੇ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਪੂਜਾ-ਅਰਚਨਾ, ਵਿਸ਼ਾਲ ਭੰਡਾਰੇ ਅਤੇ ਬਹੁ-ਮੰਤਵੀ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਧਾਰਮਿਕ ਆਸਥਾ ਨਾਲ ਮਾਨਵ ਸੇਵਾ ਨੂੰ ਸਮਰਪਿਤ ਇਸ ਸਮਾਗਮ ਵਿੱਚ ਨੂਰਮਹਿਲ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਮੇਹਨ ਨੇ ਦੱਸਿਆ ਕਿ ਕਮੇਟੀ ਵਲੋਂ ਧਾਰਮਿਕ ਪ੍ਰੋਗਰਾਮਾਂ ਦੇ ਨਾਲ-ਨਾਲ ਸਮਾਜ ਸੇਵੀ ਕਾਰਜਾਂ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ। ਦੁਆਬਾ ਹਸਪਤਾਲ ਬਲੱਡ ਬੈਂਕ ਜਲੰਧਰ ਦੀ ਟੀਮ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਨੌਜਵਾਨਾਂ ਅਤੇ ਸਮਾਜ ਸੇਵਕਾਂ ਨੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ। ਐੱਮ.ਆਈ.ਈ. ਗੁਰੂਕੁਲ ਯੋਗਾ ਅਤੇ ਵੈੱਲਨੈੱਸ ਸੈਂਟਰ, ਨਕੋਦਰ ਵਲੋਂ ਯੋਗ ਆਚਾਰਿਆ ਸੁਧੀਰ ਸਕਸੈਨਾ ਦੀ ਅਗਵਾਈ ਹੇਠ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਯੋਗਾ ਅਭਿਆਸ ਕਰਵਾਇਆ ਗਿਆ। ਮੰਦਰ ਸ਼੍ਰੀ ਬਾਬਾ ਭੂਤਨਾਥ ਫ਼ਿਜ਼ੀਓਥੈਰੇਪੀ ਸੈਂਟਰ ਵਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਤੇ ਫ਼ਿਜ਼ੀਓਥੈਰੇਪੀ ਦੀ ਸਹੂਲਤ ਦਿੱਤੀ ਗਈ। ਮੰਦਰ ਚੈਰੀਟੇਬਲ ਲੈਬਾਰਟਰੀ ਵੱਲੋਂ ਕਈ ਤਰ੍ਹਾਂ ਦੇ ਜ਼ਰੂਰੀ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ। ਇਸ ਮੌਕੇ ਐੱਮ.ਆਈ.ਈ. ਗੁਰੂਕੁਲ ਦੇ ਐੱਮ.ਡੀ. ਯੁਧਵੀਰ ਸਿੰਘ ਨੇ ਕਿਹਾ ਕਿ ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ । ਉਹਨਾਂ ਮੰਦਰ ਕਮੇਟੀ ਦਾ ਟੀਮ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ। ਇਸ ਸਮਾਗਮ ਦੌਰਾਨ ਯੋਗ ਆਚਾਰਿਆ ਸੁਧੀਰ ਸਕਸੈਨਾ, ਜਤਿੰਦਰ ਸਿੰਘ, ਕੋਮਲ, ਮਨਪ੍ਰੀਤ ਅਤੇ ਜੋਤੀ ਨੇ ਵੀ ਸੇਵਾਵਾਂ ਨਿਭਾਈਆਂ। ਸਮਾਗਮ ਵਿੱਚ ਮੰਦਰ ਸ਼੍ਰੀ ਬਾਬਾ ਭੂਤਨਾਥ ਭਗਤੀ ਪ੍ਰਸਾਰ ਮੰਡਲ ਦੇ ਚੇਅਰਮੈਨ ਸ਼੍ਰੀ ਰਜਿੰਦਰ ਸੰਧੀਰ, ਉਪ-ਪ੍ਰਧਾਨ ਸ਼੍ਰੀ ਪਵਨ ਕੁਮਾਰ ਤਕਿਆਰ, ਕੈਸ਼ੀਅਰ ਸ਼੍ਰੀ ਹਰੀਸ਼ ਕੁਮਾਰ ਮੇਹਨ, ਸਕੱਤਰ ਸ਼੍ਰੀ ਅਨਿਲ ਕੁਮਾਰ ਸ਼ਰਮਾ, ਸ਼੍ਰੀ ਰਾਮੇਸ਼ਵਰ ਚੰਦਰ, ਸ਼੍ਰੀ ਕ੍ਰਿਸ਼ਨ ਸੰਧੀਰ, ਸ਼੍ਰੀ ਰਾਮ ਮੂਰਤੀ, ਸ਼੍ਰੀ ਇੰਦਰਜੀਤ ਜੀ ਅਤੇ ਸ਼੍ਰੀ ਸ਼ਰਨਜੀਤ ਸਿੰਘ ਜੀ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਨੂਮਤ ਇੰਸਟੀਚਿਊਟ ਵਿਖੇ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ - ਡਾ. ਪਲਵਿੰਦਰ ਕੁਮਾਰ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਦੀ ਫੁੱਟਬਾਲ ਟੀਮ ਨੇ ਜਿੱਤਿਆ ਸੋਨ ਤਗਮਾ
Ad Position 24