ਲੋਹੀਆਂ ਦੇ ਅਧਿਆਪਕ ਵੀ ‘ ਕੱਲ੍ਹ ਦੇ ਪੰਜਾਬ ਬੰਦ ’ ਮੌਕੇ ਜਾਣਗੇ ਸਮੂਹਿਕ ਛੁੱਟੀ ’ ਤੇ
ਲੋਹੀਆਂ ਖਾਸ, 25 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ‘27 ਅਗਸਤ ਦੇ ਪੰਜਾਬ ਬੰਦ’ ਲਈ ਗਏ ਫ਼ੈਸਲੇ ਅਨੁਸਾਰ ਲੋਹੀਆਂ ਬਲਾਕ ਦੇ ਸਮੂਹ ਅਧਿਆਪਕ ਸਾਥੀਆਂ ਵਲੋਂ ਸਮੂਹਿਕ ਛੁੱਟੀ ਲੈ ਕੇ ਆਪਣੇ-ਆਪਣੇ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ ’ਤੇ ਨਿਰਧਾਰਤ ਸਮੇਂ ਅਨੁਸਾਰ ਕੀਤੇ ਜਾਣ ਵਾਲੇ ਰੋਸ ਮੁਜ਼ਾਹਰਿਆਂ ਵਿਚ ਸ਼ਾਮਲ ਹੋਣ ਦਾ ਤਹੱਈਆ ਕੀਤਾ ਗਿਆ| ਜਿਸ ਤਹਿਤ ਜਲੰਧਰ ਵਿਖੇ ਡੀ. ਸੀ.
ਅ
ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਵੱਲੋਂ ਅੱਖਾਂ ਦੀ ਜਾਂਚ ਲਈ ਮੁਫ਼ਤ ਕੈਂਪ ਦੌਰਾਨ ਡਾਕਟਰਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਸ਼ਾਲੂ ਗੁਪਤਾ ਤੇ ਹੋਰ। ਤਸਵੀਰ ਗੁਰਵਿੰਦਰ ਸਿੰਘ
26-08-2026
ਲੋਹੀਆਂ ਖਾਸ, 25 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ‘27 ਅਗਸਤ ਦੇ ਪੰਜਾਬ ਬੰਦ’ ਲਈ ਗਏ ਫ਼ੈਸਲੇ ਅਨੁਸਾਰ ਲੋਹੀਆਂ ਬਲਾਕ ਦੇ ਸਮੂਹ ਅਧਿਆਪਕ ਸਾਥੀਆਂ ਵਲੋਂ ਸਮੂਹਿਕ ਛੁੱਟੀ ਲੈ ਕੇ ਆਪਣੇ-ਆਪਣੇ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ ’ਤੇ ਨਿਰਧਾਰਤ ਸਮੇਂ ਅਨੁਸਾਰ ਕੀਤੇ ਜਾਣ ਵਾਲੇ ਰੋਸ ਮੁਜ਼ਾਹਰਿਆਂ ਵਿਚ ਸ਼ਾਮਲ ਹੋਣ ਦਾ ਤਹੱਈਆ ਕੀਤਾ ਗਿਆ| ਜਿਸ ਤਹਿਤ ਜਲੰਧਰ ਵਿਖੇ ਡੀ.ਸੀ. ਦਫ਼ਤਰ ਦੇ ਸਾਹਮਣੇ 27 ਅਗਸਤ ਨੂੰ ਸਵੇਰੇ 11 ਵਜੇ ਬਲਾਕ ਲੋਹੀਆਂ ਖਾਸ ਦੇ ਸਮੂਹ ਅਧਿਆਪਕ ਸਾਥੀ ਸਮੂਹਿਕ ਛੁੱਟੀ ਲੈ ਕੇ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਣਗੇ| ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੋਹੀਆਂ ਖਾਸ (ਲੜਕੀਆਂ) ਦੇ ਵਿਹੜੇ ਵਿੱਚ ਹੋਈ ਭਰਵੀਂ ਮੀਟਿੰਗ ਦੌਰਾਨ ਇਕੱਤਰ ਹੋਏ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਮੁੱਖ ਬੁਲਾਰਿਆਂ ਨੇ ਹਾਜਰੀਨ ਨੂੰ ਸੰਬੋਧਨ ਹੁੰਦਿਆਂ ਪੰਜਾਬ ਸਰਕਾਰ ਦੀ ਮੁਲਾਜ਼ਮ ਨੀਤੀ ਦੀ ਜੰਮ ਕੇ ਆਲੋਚਨ ਕੀਤੀ| ਇਸ ਮੌਕੇ ਡੀ.ਟੀ.ਐੱਫ. ਜ਼ਿਲਾ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ, ਡੀ.ਟੀ.ਐੱਫ. ਬਲਾਕ ਪ੍ਰਧਾਨ ਜਸਵੀਰ ਸਿੰਘ, ਬੀ.ਐੱਡ.ਫਰੰਟ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪਨੇਸਰ, ਕਲੈਰੀਕਲ ਯੂਨੀਅਨ ਵਲੋਂ ਸੁਖਮੰਦਰ ਸਿੰਘ, ਈ.ਟੀ.ਟੀ. ਅਧਿਆਪਕ ਯੂਨੀਅਨ ਬਲਾਕ ਪ੍ਰਧਾਨ ਰਾਮ ਲੁਭਾਇਆ, ਪ੍ਰਦੀਪ ਕੁਮਾਰ, ਅੰਕੁਸ਼ ਕੁਮਾਰ, ਸੁਖਦੇਵ ਸਿੰਘ, ਕੁਲਵਿੰਦਰ ਕੌਰ, ਪ੍ਰੀਆ, ਨੀਰਜ ਕੁਮਾਰ, ਮਨੀਸ਼ ਚੰਦਰ, ਖੁਸ਼ਹਾਲ, ਸੁਰਿੰਦਰ ਸਿੰਘ, ਰਾਮਜੀ ਲਾਲ, ਜਤਿੰਦਰ ਸਿੰਘ ਸੈਂਹਬੀ, ਭੂਪਿੰਦਰ ਸਿੰਘ, ਪਾਠਕ, ਜਸਵੀਰ ਸਿੰਘ , ਪਰਮਜੀਤ ਕੌਰ , ਗੁਰਦੇਵ ਸਿੰਘ, ਪ੍ਰਭਜਿੰਦਰ ਸਿੰਘ ਅਤੇ 6635 ਈ.ਟੀ.ਟੀ. ਯੂਨੀਅਨ ਵੱਲੋਂ ਅਰਸ਼ਦੀਪ ਸਿੰਘ (ਮੀਤ ਪ੍ਰਧਾਨ), ਵੰਸ਼ ਕੁੱਕੜ, ਕਰਨ ਗਾਵੜੀ, ਸੁਰਿੰਦਰ ਕੁਮਾਰ, ਅਕਾਸ਼ਦੀਪ, ਜਤਿੰਦਰ, ਛਮਿੰਦਰ ਕੁਮਾਰ, ਹਰਮੇਸ਼ ਲਾਲ, ਲਵਪ੍ਰੀਤ ਸਿੰਘ, ਜੀਨਤ ਰਾਣੀ, ਸ਼ਿਲਪਾ ਰਾਣੀ, ਬੇਅੰਤ ਕੌਰ, ਵੀਰਪਾਲ ਕੌਰ, ਰੀਆ, ਜਸਕਰਨਪ੍ਰੀਤ ਕੌਰ ਸਮੇਤ ਹੋਰ ਮੁਲਾਜਮ ਵੀ ਹਾਜ਼ਰ ਸਨ|