ਜੇ . ਡੀ . ਸੈਂਟਰਲ ਸਕੂਲ ਵਿਖੇ ‘ ਗ੍ਰੀਨ ਗ੍ਰੋਸਰ ਡੇ ’ ( ਸਬਜ਼ੀ ਵਿਕਰੇਤਾ ਦਿਵਸ ) ਮਨਾਇਆ
ਮਹਿਤਪੁਰ, 25 ਅਗਸਤ (ਲਖਵਿੰਦਰ ਸਿੰਘ)-ਜੇ. ਡੀ.
ਮਹਿਤਪੁਰ, 25 ਅਗਸਤ (ਲਖਵਿੰਦਰ ਸਿੰਘ)-ਜੇ.ਡੀ. ਸੈਂਟਰਲ ਸਕੂਲ ਵਿਖੇ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਅਤੇ ਸਿਹਤਮੰਦ ਖ਼ੁਰਾਕ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ‘ਗ੍ਰੀਨ ਗ੍ਰੋਸਰ ਡੇ’ (ਸਬਜ਼ੀ ਵਿਕਰੇਤਾ ਦਿਵਸ) ਉਤਸ਼ਾਹ ਨਾਲ ਮਨਾਇਆ ਗਿਆ। ਸਵ.ਸਰਦਾਰ ਰਵੀਪਾਲ ਸਿੰਘ ਜੀ ਦੇ ਪਾਏ ਪੂਰਨਿਆਂ ਉਤੇ ਚੱਲਦਿਆਂ ਮੌਜੂਦਾ ਚੇਅਰਮੈਨ ਸਰਦਾਰ ਸਿਮਰਜੀਤ ਸਿੰਘ ਮੋਮੀ ਅਤੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਦੀ ਅਗਵਾਈ ਹੇਠ ਸਾਰਾ ਪ੍ਰੋਗਰਾਮ ਉਲੀਕਿਆ ਗਿਆ ।ਇਸ ਵਿਸ਼ੇਸ਼ ਸਮਾਗਮ ਵਿੱਚ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਸਰਗਰਮੀ ਨਾਲ ਹਿੱਸਾ ਲਿਆ।ਇਸ ਮੌਕੇ ਸਕੂਲ ਦੇ ਇੱਕ ਹਿੱਸੇ ਨੂੰ ਇੱਕ ਸੁੰਦਰ ਅਤੇ ਰੰਗ-ਬਿਰੰਗੀ ਸਬਜ਼ੀ ਮੰਡੀ (ਗ੍ਰੀਨ ਮਾਰਕੀਟ) ਦੇ ਰੂਪ ਵਿੱਚ ਸਜਾਇਆ ਗਿਆ ਸੀ। ਬੱਚੇ ਰਵਾਇਤੀ ਪਹਿਰਾਵੇ ਪਹਿਨ ਕੇ ਸਬਜ਼ੀ ਵਿਕਰੇਤਾ (ਸਬਜ਼ੀ ਵਾਲੇ) ਅਤੇ ਗਾਹਕ ਬਣੇ ਹੋਏ ਸਨ।