27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪਤੀ ਉਮੰਗ ਬੱਸੀ , ਸੱਸ ਕੁਸੂਮ ਬੱਸੀ ਪੁਲਿਸ ਵਲੋਂ ਉਜੈਨ ਤੋਂ ਗ੍ਰਿਫ਼ਤਾਰ ਲੈਕਚਰਾਰ ਨੇਹਾ ਤੇ ਆੜ੍ਹਤੀ ਉਮੰਗ ਬੱਸੀ ਦੀ ਬੇਟੀ ਵੀ ਮਿਲੀ

“ਨੇਹਾ ਹਾਰਪਿਕ ਹੱਤਿਆ ਕਾਂਡ ਮਾਮਲਾ’’ ਕਰਤਾਰਪੁਰ, 26 ਅਗਸਤ (ਭਜਨ ਸਿੰਘ)-ਨੇਹਾ ਹੱਤਿਆ ਕਾਂਡ ਮਾਮਲੇ ਵਿਚ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦ ਪੁਲਿਸ ਵਲੋਂ ਟੈਕਨੀਕਲ ਤਰੀਕੇ ਨਾਲ ਅਤੇ ਪੁਲਿਸ ਦੇ ਗੁਪਤ ਸੂਤਰਾਂ ਰਾਹੀਂ ਇੰਸਪੈਕਟਰ ਰਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਨੇਹਾ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਪਤੀ ਉਮੰਗ ਬੱਸੀ ਤੇ ਸੱਸ ਕੁਸੂਮ ਬੱਸੀ ਨੂੰ ਮੱਧ ਪ੍ਰਦੇਸ਼ ਦੇ ਸ਼ਹਿਰ ਉਜੈਨ ਤੋਂ ਗ੍ਰਿਫਤਾਰ ਕਰਕੇ ਕੋਰਟ ਵਿਚ ਪੇਸ਼ ਕਰਕੇ 48 ਘੰਟੇ ਦਾ ਟਰਾਂਜਿਟ ਰਿਮਾਂਡ ਹਾਸਲ ਕਰਕੇ ਪੁਲਿਸ ਪਾਰਟੀ ਵਲੋਂ ਪੰਜਾਬ ਲਿਆਉਣ ਲਈ ਲੀਗਲ ਕਾਰਵਾਈ ਕੀਤੇ ਜਾਣ ਸਬੰਧੀ ਜਾਣਕਾਰੀ ਮਿਲੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੈਕਚਰਾਰ ਨੇਹਾ ਭਗਰੀਆ ਤੇ ਉਮੰਗ ਬੱਸੀ ਦੀ 6 ਸਾਲਾ ਬੇਟੀ ਵੀ ਆਪਣੇ ਪਿਤਾ ਉਮੰਗ ਬੱਸੀ ਦੇ ਨਾਲ ਹੀ ਉਜੈਨ ਵਿੱਚ ਸੀ ।

Ad Position 21
No active advertisement
ਆੜ੍ਹਤੀ ਉਮੰਗ ਬੱਸੀ ਤੇ ਸੱਸ ਕੁਸੂਮ ਬੱਸੀ ਦੀ ਫਾਈਲ ਫੋਟੋ ਜਿਨ੍ਹਾਂ ਨੂੰ ਪੁਲਿਸ ਵਲੋਂ ਅੱਜ ਗ੍ਰਿਫਤਾਰ ਕਰਨ ਸੰਬੰਧੀ ਜਾਣਕਾਰੀ ਮਿਲੀ ਹੈ । ਤਸਵੀਰ- ਧੀਰਪੁਰ 27-08-2026
“ਨੇਹਾ ਹਾਰਪਿਕ ਹੱਤਿਆ ਕਾਂਡ ਮਾਮਲਾ’’
ਕਰਤਾਰਪੁਰ, 26 ਅਗਸਤ (ਭਜਨ ਸਿੰਘ)-ਨੇਹਾ ਹੱਤਿਆ ਕਾਂਡ ਮਾਮਲੇ ਵਿਚ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦ ਪੁਲਿਸ ਵਲੋਂ ਟੈਕਨੀਕਲ ਤਰੀਕੇ ਨਾਲ ਅਤੇ ਪੁਲਿਸ ਦੇ ਗੁਪਤ ਸੂਤਰਾਂ ਰਾਹੀਂ ਇੰਸਪੈਕਟਰ ਰਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਨੇਹਾ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਪਤੀ ਉਮੰਗ ਬੱਸੀ ਤੇ ਸੱਸ ਕੁਸੂਮ ਬੱਸੀ ਨੂੰ ਮੱਧ ਪ੍ਰਦੇਸ਼ ਦੇ ਸ਼ਹਿਰ ਉਜੈਨ ਤੋਂ ਗ੍ਰਿਫਤਾਰ ਕਰਕੇ ਕੋਰਟ ਵਿਚ ਪੇਸ਼ ਕਰਕੇ 48 ਘੰਟੇ ਦਾ ਟਰਾਂਜਿਟ ਰਿਮਾਂਡ ਹਾਸਲ ਕਰਕੇ ਪੁਲਿਸ ਪਾਰਟੀ ਵਲੋਂ ਪੰਜਾਬ ਲਿਆਉਣ ਲਈ ਲੀਗਲ ਕਾਰਵਾਈ ਕੀਤੇ ਜਾਣ ਸਬੰਧੀ ਜਾਣਕਾਰੀ ਮਿਲੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੈਕਚਰਾਰ ਨੇਹਾ ਭਗਰੀਆ ਤੇ ਉਮੰਗ ਬੱਸੀ ਦੀ 6 ਸਾਲਾ ਬੇਟੀ ਵੀ ਆਪਣੇ ਪਿਤਾ ਉਮੰਗ ਬੱਸੀ ਦੇ ਨਾਲ ਹੀ ਉਜੈਨ ਵਿੱਚ ਸੀ । ਜਿਸ ਨੂੰ ਵੀ ਨਾਲ ਹੀ ਪੰਜਾਬ ਲਿਆਂਦਾ ਜਾ ਰਿਹਾ। ਇਸ ਸਬੰਧੀ ਜਦ ਥਾਣਾ ਮੁਖੀ ਤੇ ਡੀ ਐੱਸ ਪੀ ਨਰਿੰਦਰ ਸਿੰਘ ਔਜਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਸੂਤਰਾਂ ਅਨੁਸਾਰ ਉੱਧਰ ਨੇਹਾ ਦੇ ਪਰਿਵਾਰਕ ਮੈਂਬਰਾਂ ਵਲੋਂ ਵੀ ਕੱਲ੍ਹ ਲੋਕ ਮਿਲਣੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੇਹਾ ਕਤਲ ਮਾਮਲੇ ਵਿੱਚ ਇਨਸਾਫ਼ ਲੈਣ ਲਈ ਕਰਤਾਰਪੁਰ ਮਿਲਣ ਦੀਆਂ ਕੰਨਸੋਹਾ ਵੀ ਮਿਲ ਰਹੀਆਂ ਹਨ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਨੇਹਾ ਦੇ ਪਰਿਵਾਰ ਨਾਲ ਰਾਬਤਾ ਕਰਨ ਸਬੰਧੀ ਵੀ ਜਾਣਕਾਰੀ ਮਿਲ ਰਹੀ ਹੈ । ਥਾਣਾ ਮੁਖੀ ਦੀ ਬਦਲੀ ਤੇ ਏ. ਐੱਸ. ਆਈ. ਸਸਪੈਂਡ ਆੜ੍ਹਤੀ ਦੀ ਪਤਨੀ ਨੇਹਾ ਭਗਰੀਆ ਹੱਤਿਆ ਕਾਂਡ ਦੀ ਆਖ਼ਰ ਅੱਜ ਗਾਜ ਸਥਾਨਕ ਪੁਲਿਸ ’ਤੇ ਝਾੜਦਿਆਂ ਸੀਨੀਅਰ ਅਫ਼ਸਰਾਂ ਵਲੋਂ ਥਾਣਾ ਕਰਤਾਰਪੁਰ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਦੀ ਬਦਲੀ ਥਾਣਾ ਮਕਸੂਦਾਂ ਵਿਖੇ ਕਰ ਦਿੱਤੀ ਗਈ ਜਦ ਕਿ ਤਫਤੀਸ਼ੀ ਅਫਸਰ ਏ ਐੱਸ ਆਈ ਬੋਧ ਰਾਜ ਨੂੰ ਸਸਪੈਂਡ ਕਰ ਦਿੱਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਬਿਨਾਂ ਜੀ . ਪੀ . ਐੱਸ . ਤੋਂ ਚੱਲ ਰਹੀਆਂ ਨਗਰ ਨਿਗਮ ਦੀਆਂ 39 ਟਰੈਕਟਰ - ਟਰਾਲੀਆਂ ਅਗਲੀ ਖ਼ਬਰ ਧਮਕੀਆਂ ਤੇ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਸੁਭਾਨਾ ਵਾਸੀ ਵਿਅਕਤੀ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ
Ad Position 24