27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਡੀ . ਏ . ਵੀ ਕਾਲਜ ਨਕੋਦਰ ਵਿਖੇ ਮਨਾਇਆ ‘ ਤੀਜ ਮੇਲਾ ’

ਨਕੋਦਰ, 26 ਅਗਸਤ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)- ਕੇ. ਆਰ.

Ad Position 21
No active advertisement
ਅਜੀਤ ਡੈਸਕ 27-08-2026
ਨਕੋਦਰ, 26 ਅਗਸਤ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)- ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਅਤੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਸੋਨੀਆ ਅਰੋੜਾ ਦੀ ਦੇਖ-ਰੇਖ ਹੇਠ ‘ਤੀਜ ਮੇਲਾ’ ਚਾਵਾਂ ਤੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬ ਇੰਨਫੋਟੈਕ ਦੇ ਡਾਇਰੈਕਟਰ ਰਣਜੀਤ ਕੌਰ ਕਾਕੜ ਕਲਾਂ ਅਤੇ ਨੀਮਾ ਵਿਮੈਨ ਫੌਰਮ ਪੰਜਾਬ ਦੇ ਪ੍ਰਧਾਨ ਡਾ. ਵੀਨਾ ਗੁੰਬਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਕੌਂਸਲਰ ਸਰਬਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮਹਿਮਾਨਾਂ ਤੇ ਪ੍ਰਿੰਸੀਪਲ ਵਲੋਂ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ । ਪ੍ਰੋ. (ਡਾ.) ਤੇਜਿੰਦਰ ਵਿਰਲੀ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਪ੍ਰੋ. ਰਾਜਨ ਕਪੂਰ ਨੇ ਮਹਿਮਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਿੰਸੀਪਲ ਡਾ. ਸਲਿਲ ਕੁਮਾਰ ਨੇ ਕਿਹਾ ਕਿ ਸਾਡਾ ਮੰਤਵ ਸਿਰਫ਼ ਕਿਤਾਬੀ ਪੜ੍ਹਾਈ ਹੀ ਨਹੀਂ, ਸਗੋਂ ਵਿਦਿਆਰਥੀਆਂ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਨਾ ਵੀ ਹੈ। ਤੀਜ ਮੇਲੇ ਦੌਰਾਨ ਵਿਦਿਆਰਥਣਾਂ ਵਲੋਂ ਪੰਜਾਬੀ ਪਹਿਰਾਵਾ, ਫੁਲਕਾਰੀ, ਪੱਖੀਆਂ, ਪੰਜੇਬਾਂ, ਚਰਖੇ ਨਾਲ ਪੰਜਾਬੀ ਵਿਰਸੇ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਡਾਇਰੈਕਟਰ ਰਣਜੀਤ ਕੌਰ ਕਾਕੜ ਕਲਾਂ ਨੇ ਕਿਹਾ ਅੱਜ ਦੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਵੱਲ ਜਾ ਰਹੀ ਹੈ, ਅਜਿਹੇ ਸਮਾਗਮ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ । ਡਾ. ਵੀਨਾ ਗੁੰਬਰ ਨੇ ਕਿਹਾ ਤੀਜ ਦਾ ਮੇਲਾ ਸਿਰਫ਼ ਇੱਕ ਤਿਉਹਾਰ ਨਹੀਂ, ਇਹ ਸਾਡੀਆਂ ਧੀਆਂ-ਭੈਣ ਦੀ ਸਾਂਝ ਦੀ ਖੁਸ਼ਬੂ ਹੈ। ਇਸ ਮੌਕੇ ਵਿਦਿਆਰਥਣਾ ਨੇ ਗਿੱਧਾ, ਭੰਗੜਾ, ਮਾਡਲਿੰਗ ਦੀ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ। ਇਸ ਮੌਕੇ ਮਹਿਮਾਨਾਂ, ਕਾਲਜ ਦੇ ਸਟਾਫ਼ ਤੇ ਵਿਦਿਆਰਥਣਾ ਨੇ ਇਕੱਠਿਆਂ ਮਿਲ ਕੇ ਬੋਲੀਆਂ ਪਾਈਆਂ ਤੇ ਨੱਚ-ਟੱਪ ਕੇ ਖੂਬ ਰੌਣਕਾਂ ਲਗਾਈਆਂ। ਪ੍ਰਿੰਸੀਪਲ ਤੇ ਸਟਾਫ਼ ਵੱਲੋਂ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰੋ. ਸੋਨੀਆ ਅਰੋੜਾ ਨੇ ਤੀਜ ਮੇਲੇ ਅਤੇ ਪੰਜਾਬੀ ਵਿਰਸੇ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਵਿਦਿਆਰਥਣ ਗਾਰਵੀ ਤੇ ਅੰਮ੍ਰਿਤ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ । ਇਸ ਮੌਕੇ ਐਲ.ਐਮ.ਸੀ. ਮੈਂਬਰ ਪ੍ਰੇਮ ਸਾਗਰ ਸ਼ਰਮਾ, ਪ੍ਰਮੋਦ ਭਾਰਦਵਾਜ, ਵਿਪਨ ਗੁਪਤਾ, ਮਨਦੀਪ ਸਿੰਘ ਝੀਤਾ ਪੀ.ਏ., ਬਲਵਿੰਦਰ ਕੌਰ ਹੰਸ ਸਮੇਤ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਸੰਤ ਸੰਮੇਲਨ ਵਿਚ ਸੰਗਤ ਨੂੰ ਹੁੰਮ - ਹੁਮਾ ਕੇ ਪੁੱਜਣ ਦੀ ਅਪੀਲ ਅਗਲੀ ਖ਼ਬਰ ਸ਼ਾਹਕੋਟ ਦੀ ਐੱਮ . ਸੀ ਪਰਮਜੀਤ ਕੌਰ ਬਜਾਜ ਦੇ ਗ੍ਰਹਿ ਸਾਬਕਾ ਮੁੱਖ ਮੰਤਰੀ ਚੰਨੀ ਦੀ ਪਤਨੀ ਪਹੁੰਚੀ ਕਾਂਗਰਸ ਦੀ ਮਜ਼ਬੂਤੀ ਲਈ...
Ad Position 24