ਭੋਗ ’ ਤੇ ਵਿਸ਼ੇਸ਼ - ਮਾ . ਮਲਕੀਤ ਸਿੰਘ ਸੈਂਹਬੀ
ਭੋਗਪੁਰ- ਨਜ਼ਦੀਕੀ ਪਿੰਡ ਲੁਹਾਰਾਂ (ਚਾਹੜਕੇ) ਵਿਖੇ 1 ਅਪ੍ਰੈਲ 1949 ਨੂੰ ਗੁਰਦਿਆਲ ਸਿੰਘ ਸੈਂਹਬੀ ਤੇ ਅਮਰ ਕੌਰ ਦੇ ਘਰ ਜਨਮੇ ਮਲਕੀਤ ਸਿੰਘ ਸੈਂਹਬੀ ਨੇ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਹਾਸਲ ਕਰਕੇ ਮੈਟ੍ਰਿਕ ਭੋਗਪੁਰ ਤੋਂ ਪਾਸ ਕੀਤੀ। ਉਨ੍ਹਾਂ 1969-70 ਵਿਚ ਸਰਕਾਰੀ ਕਾਲਜ ਲੋਹੀਆਂ ਖਾਸ ਤੋਂ ਜੇ.
ਭੋਗਪੁਰ- ਨਜ਼ਦੀਕੀ ਪਿੰਡ ਲੁਹਾਰਾਂ (ਚਾਹੜਕੇ) ਵਿਖੇ 1 ਅਪ੍ਰੈਲ 1949 ਨੂੰ ਗੁਰਦਿਆਲ ਸਿੰਘ ਸੈਂਹਬੀ ਤੇ ਅਮਰ ਕੌਰ ਦੇ ਘਰ ਜਨਮੇ ਮਲਕੀਤ ਸਿੰਘ ਸੈਂਹਬੀ ਨੇ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਹਾਸਲ ਕਰਕੇ ਮੈਟ੍ਰਿਕ ਭੋਗਪੁਰ ਤੋਂ ਪਾਸ ਕੀਤੀ। ਉਨ੍ਹਾਂ 1969-70 ਵਿਚ ਸਰਕਾਰੀ ਕਾਲਜ ਲੋਹੀਆਂ ਖਾਸ ਤੋਂ ਜੇ.ਬੀ.ਟੀ. ਪਾਸ ਕਰਕੇ ਸੰਨ 1972 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਆਲਮਪੁਰ ਬੱਕਾ ਤੋਂ ਸਰਕਾਰੀ ਨੌਕਰੀ ਦੀ ਸ਼ੁਰੂਆਤ ਕੀਤੀ। ਉਹ ਵੱਖ-ਵੱਖ ਸਮੇਂ ’ਤੇ ਕੁਰਾਲਾ, ਬੁੱਟਰਾਂ, ਲੁਹਾਰਾਂ ਚਾਹੜਕੇ ਵਿਖੇ ਸੇਵਾਵਾਂ ਨਿਭਾਉਣ ਉਪਰੰਤ 31 ਮਾਰਚ 2007 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਲੜੋਈ ਤੋਂ ਹੈੱਡ ਟੀਚਰ ਵੱਜੋਂ ਸੇਵਾ ਮੁਕਤ ਹੋਏ। ਮਿਲਾਪੜੇ ਸੁਭਾਅ, ਸਮਾਜਿਕ ਤੇ ਧਾਰਮਿਕ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਮਲਕੀਤ ਸਿੰਘ ਨੇ ਇਲਾਕੇ ਵਿਚ ਆਪਣੀ ਵਿਸ਼ੇਸ਼ ਪਹਿਚਾਣ ਹੀ ਨਹੀਂ ਬਣਾਈ ਸਗੋਂ ਹਰ ਕਿਸੇ ਦੀ ਸਹਾਇਤਾ ਕਰਨ ਅਤੇ ਅਪਣਤ ਦਿਖਾਉਣ ਦਾ ਸਬਕ ਵੀ ਸਿਖਾਇਆ। ਉਨ੍ਹਾਂ ਦੀਆਂ ਤਿੰਨ ਧੀਆਂ ਤੇ ਇਕ ਪੁੱਤਰ ਜਗਦੀਪ ਸਿੰਘ ਸਿੱਖਿਆ ਵਿਭਾਗ ਵਿਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ। ਉਹ ਸੰਖੇਪ ਬਿਮਾਰੀ ਉਪਰੰਤ 18 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਕੱਲ੍ਹ 27 ਅਗਸਤ ਨੂੰ ਦੁਪਹਿਰ 12 ਵਜੇ ਉਨ੍ਹਾਂ ਗ੍ਰਹਿ ਪਿੰਡ ਲੁਹਾਰਾਂ (ਚਾਹੜਕੇ) ਵਿਖੇ ਹੋਵੇਗੀ। -ਕਮਲਜੀਤ ਸਿੰਘ ਡੱਲੀ