26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਲਾਵਾਰਸ ਜਾਨਵਰਾਂ ਦਾ ਵਾਰਸ ‘ ਸਾਹਿਲ ਚਾਵਲਾ ’ ਜਿੰਮ ਚਲਾਉਣ ਦੇ ਨਾਲ-ਨਾਲ ਲੰਬੇ ਸਮੇਂ ਤੋਂ ਕਰ ਰਹੇ ਹਨ ਲਵਾਰਿਸ ਜਾਨਵਰਾਂ ਦੀ ਨਿਸ਼ਕਾਮ ਸੇਵਾ

ਫਿਲੌਰ, 26 ਅਗਸਤ (ਸਤਿੰਦਰ ਸ਼ਰਮਾ)-ਕਿਤੇ ਕੋਈ ਲਵਾਰਿਸ ਜ਼ਖਮੀ ਕੁੱਤਾ ਪਿਆ ਹੋਵੇ, ਕਿਤੇ ਕੋੋਈ ਸੜਕ ਹਾਦਸੇ ’ਚ ਜ਼ਖਮੀ ਗਾਂ ਜਾਂ ਵੱਛਾ ਪਿਆ ਹੋਵੇ ਅਤੇ ਕਿਸੇ ਪ੍ਰਕਾਰ ਦਾ ਕੋਈ ਵੀ ਜਾਨਵਰ ਜਾਂ ਪਸ਼ੂ ਪਿਆ ਹੋਵੇ ਤਾਂ ਕੋਈ ਵੀ ਰਾਹਗੀਰ ਬੜੇ ਮਾਣ ਨਾਲ ਨੌਜਵਾਨ ਸਾਹਿਲ ਚਾਵਲਾ ਨੂੰ ਫ਼ੋਨ ਕਰ ਦਿੰਦਾ ਹੈ ਅਤੇ ਐਨੀਮਲ ਲਵਰ ਸਾਹਿਲ ਚਾਵਲਾ ਸਾਰੇ ਕੰਮ ਛੱਡ ਕੇ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਲਵਾਰਿਸ ਜਾਨਵਰ ਦੀ ਸੇਵਾ ਵਿਚ ਲੀਨ ਹੋ ਜਾਂਦਾ ਹੈ ਅਤੇ ਉਹ ਮੈਡੀਕਲ ਸਹਾਇਤਾ ਦਿੰਦੇ ਹੋਏ ਇਲਾਜ਼ ਸ਼ੁਰੂ ਕਰ ਦਿੰਦਾ ਹੈ। ਪਿਛਲੇ ਦਿਨੀਂ ਸਥਾਨਕ ਕਿਲਾ ਰੋਡ ’ਤੇ ਸਵੇਰੇ ਸਵੇਰੇ ਹੋਟਲ ਜੇਨ ਰਾਇਲ ਦੇ ਸਾਹਮਣੇ ਇਕ ਲਵਾਰਿਸ ਵੱਛਾ ਬੁਰੀ ਤਰਾਂ ਜ਼ਖਮੀ ਹਾਲਤ ਵਿਚ ਪਿਆ ਹੋਇਆ ਸੀ, ਇਸ ਪੱਤਰਕਾਰ ਨੇ ਸਾਹਿਲ ਚਾਵਲਾ ਨੂੰ ਫ਼ੋਨ ਕੀਤਾ ਅਤੇ ਸਾਹਿਲ ਚਾਵਲਾ ਥੋੜੀ ਦੇਰ ਵਿਚ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਿਆ ਅਤੇ ਉਸ ਨੇ ਜ਼ਖਮੀ ਵੱਛੇ ਦੇ ਲੋੜੀਂਦੇ ਟੀਕੇ ਲਾਏ ਅਤੇ ਉਸ ਦੀ ਲੱਤ ’ਤੇ ਪਲਾਸਟਰ ਕੀਤਾ, ਉਸ ਨੂੰ ਪਾਣੀ ਪਿਲਾਇਆ ਅਤੇ ਲਿਆ ਕੇ ਹਰਾ ਚਾਰਾ ਪਾਇਆ।

Ad Position 21
No active advertisement
ਸਾਹਿਲ ਚਾਵਲਾ ਜ਼ਖਮੀ ਵੱਛੇ ਦੀ ਲੱਤ ’ਤੇ ਪਲਾਸਟਰ ਕਰਦੇ ਹੋਏ। ਤਸਵੀਰ-ਸਤਿੰਦਰ ਸ਼ਰਮਾ। 27-08-2026
ਫਿਲੌਰ, 26 ਅਗਸਤ (ਸਤਿੰਦਰ ਸ਼ਰਮਾ)-ਕਿਤੇ ਕੋਈ ਲਵਾਰਿਸ ਜ਼ਖਮੀ ਕੁੱਤਾ ਪਿਆ ਹੋਵੇ, ਕਿਤੇ ਕੋੋਈ ਸੜਕ ਹਾਦਸੇ ’ਚ ਜ਼ਖਮੀ ਗਾਂ ਜਾਂ ਵੱਛਾ ਪਿਆ ਹੋਵੇ ਅਤੇ ਕਿਸੇ ਪ੍ਰਕਾਰ ਦਾ ਕੋਈ ਵੀ ਜਾਨਵਰ ਜਾਂ ਪਸ਼ੂ ਪਿਆ ਹੋਵੇ ਤਾਂ ਕੋਈ ਵੀ ਰਾਹਗੀਰ ਬੜੇ ਮਾਣ ਨਾਲ ਨੌਜਵਾਨ ਸਾਹਿਲ ਚਾਵਲਾ ਨੂੰ ਫ਼ੋਨ ਕਰ ਦਿੰਦਾ ਹੈ ਅਤੇ ਐਨੀਮਲ ਲਵਰ ਸਾਹਿਲ ਚਾਵਲਾ ਸਾਰੇ ਕੰਮ ਛੱਡ ਕੇ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਲਵਾਰਿਸ ਜਾਨਵਰ ਦੀ ਸੇਵਾ ਵਿਚ ਲੀਨ ਹੋ ਜਾਂਦਾ ਹੈ ਅਤੇ ਉਹ ਮੈਡੀਕਲ ਸਹਾਇਤਾ ਦਿੰਦੇ ਹੋਏ ਇਲਾਜ਼ ਸ਼ੁਰੂ ਕਰ ਦਿੰਦਾ ਹੈ। ਪਿਛਲੇ ਦਿਨੀਂ ਸਥਾਨਕ ਕਿਲਾ ਰੋਡ ’ਤੇ ਸਵੇਰੇ ਸਵੇਰੇ ਹੋਟਲ ਜੇਨ ਰਾਇਲ ਦੇ ਸਾਹਮਣੇ ਇਕ ਲਵਾਰਿਸ ਵੱਛਾ ਬੁਰੀ ਤਰਾਂ ਜ਼ਖਮੀ ਹਾਲਤ ਵਿਚ ਪਿਆ ਹੋਇਆ ਸੀ, ਇਸ ਪੱਤਰਕਾਰ ਨੇ ਸਾਹਿਲ ਚਾਵਲਾ ਨੂੰ ਫ਼ੋਨ ਕੀਤਾ ਅਤੇ ਸਾਹਿਲ ਚਾਵਲਾ ਥੋੜੀ ਦੇਰ ਵਿਚ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਿਆ ਅਤੇ ਉਸ ਨੇ ਜ਼ਖਮੀ ਵੱਛੇ ਦੇ ਲੋੜੀਂਦੇ ਟੀਕੇ ਲਾਏ ਅਤੇ ਉਸ ਦੀ ਲੱਤ ’ਤੇ ਪਲਾਸਟਰ ਕੀਤਾ, ਉਸ ਨੂੰ ਪਾਣੀ ਪਿਲਾਇਆ ਅਤੇ ਲਿਆ ਕੇ ਹਰਾ ਚਾਰਾ ਪਾਇਆ। ਦੋ ਦਿਨਾਂ ਦੀ ਮੁਸ਼ੱਕਤ ਉਪਰੰਤ ਉਕਤ ਜ਼ਖਮੀ ਵੱਛਾ ਉਠ ਕੇ ਖ਼ੜ੍ਹਾ ਹੋ ਗਿਆ ਅਤੇ ਉਸ ਨੂੰ ਸਾਾਹਿਲ ਦੀ ਟੀਮ ਨੇ ਨੇੜਲੀ ਕਿਸੇ ਗਊਸ਼ਾਲਾ ’ਚ ਸ਼ਿਫਟ ਕੀਤਾ। ਸਾਹਿਲ ਚਾਵਲਾ ਨੇ ਅਵਾਮ ਨੂੰ ਅਪੀਲ ਕੀਤੀ ਕਿ ਲਵਾਰਿਸ ਜਾਨਵਰਾਂ ਦੀ ਮਦਦ ਲਈ ‘ਐਨੀਮਲ ਸੈਵਾ ਵੈਲਫੇਅਰ ਸੁਸਾਇਟੀ’ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਕਿ ਲਵਾਰਿਸ ਅਤੇ ਜ਼ਖ਼ਮੀ ਜਾਨਵਰਾਂ ਦਾ ਆਧੁਨਿਕ ਸਹੂਲਤਾਂ ਨਾਲ ਇਲਾਜ਼ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਗਾਰਡਨ ਕਾਲੋਨੀ ਵਾਸੀਆਂ ਨੇ ਕੂੜਾ ਸੁੱਟਣ ਵਾਲਿਆਂ ’ ਤੇ ਨਜ਼ਰ ਰੱਖਣ ਲਈ ਲਗਾਇਆ ਸੀਸੀਟੀਵੀ ਕੈਮਰਾ ਤੇ ਸੂਚਨਾ ਬੋਰਡ ਅਗਲੀ ਖ਼ਬਰ ‘ ਮਹਿਮਾਨ ਨਿਵਾਜੀ ’ ਦੀ ਭਾਵਨਾ ’ ਤੇ ਖਰਾ ਉਤਰ ਰਿਹਾ ਗੁਰੂ ਰਵਿਦਾਸ ਜੀ ਹਵਾਈ ਅੱਡਾ ਆਦਮਪੁਰ
Ad Position 24