ਮਖਾਨਾ ਕਲੱਬ ਦੀਆਂ ਕੱਲ੍ਹ ਹੋਣ ਵਾਲੀਆਂ ਚੋਣਾਂ ’ਤੇ ਲੱਗੀਆਂ ਸਮੁੱਚੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ
ਅਚੀਵਰਜ਼ ਤੇ ਪ੍ਰੋਗਰੈਸਿਵ ਗਰੁੱਪ ਵਿਚਾਲੇ ਹੋਵੇਗਾ ਮੁੱਖ ਮੁਕਾਬਲਾ
ਜਿਮਖਾਨਾ ਕਲੱਬ ਦੀਆਂ ਚੋਣਾਂ ਵਿੱਚ ਅਚੀਵਰਜ਼ ਗਰੁੱਪ ਵੱਲੋਂ ਸਕੱਤਰ ਅਹੁਦੇ ਦੇ ਉਮੀਦਵਾਰ ਅਮਿਤ ਕੁਕਰੇਜਾ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਹਨ । ਕਲੱਬ ਨਾਲ ਉਨ੍ਹਾਂ ਦਾ ਪੁਰਾਣਾ ਅਤੇ ਲੰਬੇ ਸਮੇਂ ਦਾ ਸਬੰਧ ਰਿਹਾ ਹੈ ਅਤੇ ਉਹ ਕਈ ਅਹਿਮ ਜ਼ਿੰਮੇਵਾਰੀਆਂ ਰਾਹੀਂ ਕਲੱਬ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ ।
ਅ
ਅਮਿਤ ਕੁਕਰੇਜਾ
29-08-2026
ਜਿਮਖਾਨਾ ਕਲੱਬ ਦੀਆਂ ਚੋਣਾਂ ਵਿੱਚ ਅਚੀਵਰਜ਼ ਗਰੁੱਪ ਵੱਲੋਂ ਸਕੱਤਰ ਅਹੁਦੇ ਦੇ ਉਮੀਦਵਾਰ ਅਮਿਤ ਕੁਕਰੇਜਾ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਹਨ । ਕਲੱਬ ਨਾਲ ਉਨ੍ਹਾਂ ਦਾ ਪੁਰਾਣਾ ਅਤੇ ਲੰਬੇ ਸਮੇਂ ਦਾ ਸਬੰਧ ਰਿਹਾ ਹੈ ਅਤੇ ਉਹ ਕਈ ਅਹਿਮ ਜ਼ਿੰਮੇਵਾਰੀਆਂ ਰਾਹੀਂ ਕਲੱਬ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ । ਸਪੋਰਟਸ ਕਾਰੋਬਾਰੀ ਅਮਿਤ ਕੁਕਰੇਜਾ ਨੇ ਕਲੱਬ ਵਿੱਚ ਬਤੌਰ ਐਗਜ਼ੀਕਿਊਟਿਵ ਮੈਂਬਰ ਆਪਣਾ ਸਫ਼ਰ ਸ਼ੁਰੂ ਕੀਤਾ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਖਜ਼ਾਨਚੀ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਅਹੁਦਿਆਂ ’ ਤੇ ਵੀ ਸੇਵਾਵਾਂ ਨਿਭਾਈਆਂ । ਪਿਛਲੀ ਚੋਣ ਵਿੱਚ ਉਹ ਅਚੀਵਰਜ਼ ਗਰੁੱਪ ਵੱਲੋਂ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਅਹੁਦੇ ਲਈ ਚੁਣੇ ਗਏ ਸਨ । ਹੁਣ ਅਚੀਵਰਜ਼ ਗਰੁੱਪ ਨੇ ਇੱਕ ਵਾਰ ਫਿਰ ਅਮਿਤ ਕੁਕਰੇਜਾ ਨੂੰ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਹੈ । ਕਲੱਬ ਵਿੱਚ ਕਈ ਸਾਲਾਂ ਦੇ ਆਪਣੇ ਤਜਰਬੇ ਦੇ ਆਧਾਰ ‘ ਤੇ ਕੁਕਰੇਜਾ ਦਾ ਕਹਿਣਾ ਹੈ ਕਿ ਉਹ ਕਲੱਬ ਮੈਂਬਰਾਂ ਦੀਆਂ ਲੋੜਾਂ ਅਤੇ ਕਲੱਬ ਦੀ ਕਾਰਜਪ੍ਰਣਾਲੀ ਨਾਲ ਚੰਗੀ ਤਰ੍ਹਾਂ ਜਾਣੂ ਹਨ ਤੇ ਉਹ ਕਲੱਬ ਨੂੰ ਉਚਾਈਆਂ ’ ਤੇ ਲਿਜਾਣ ’ ਚ ਕੋਈ ਕਸਰ ਬਾਕੀ ਨਹੀਂ ਛੱਡਣਗੇ । ਕੁਕਰੇਜਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਫੋਕਸ ਕਲੱਬ ’ ਚ ਸਰਵਿਸ , ਕੈਟਰਿੰਗ ਪ੍ਰਬੰਧ ਅਤੇ ਸਫ਼ਾਈ ਵਰਗੀਆਂ ਸੁਵਿਧਾਵਾਂ ਵਿੱਚ ਸੁਧਾਰ ਲਿਆਉਣਾ ਹੋਵੇਗਾ । ਉਨ੍ਹਾਂ ਕਿਹਾ ਕਿ ਕਲੱਬ ਨੂੰ ਹੋਰ ਬਿਹਤਰ ਬਣਾਉਣ ਲਈ ਉਪਲਬਧ ਤਜਰਬੇ ਦਾ ਸਹੀ ਇਸਤੇਮਾਲ ਕਰਦੇ ਹੋਏ ਮੈਂਬਰਾਂ ਦੀਆਂ ਉਮੀਦਾਂ ਅਨੁਸਾਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ । ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਅਚੀਵਰਜ਼ ਗਰੁੱਪ ਵਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ’ ਚ ਕੋਈ ਕਸਰ ਨਹੀਂ ਛੱਡੀ ਜਾਵੇਗੀ । ਉਨ੍ਹਾਂ ਕਲੱਬ ਦੀ ਬਿਹਤਰੀ ਤੇ ਤਰੱਕੀ ਲਈ ਕਲੱਬ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਇਕ ਮੌਕਾ ਜ਼ਰੂਰ ਦੇਣ ।