29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪ੍ਰਵੀਨ ਗੁਪਤਾ ਦੇ ਤਜਰਬੇ ਕਾਰਨ ਸ਼ਲਾਘਾਯੋਗ ਰਿਹਾ ਐਡਹਾਕ ਕਮੇਟੀ ਦਾ ਕੰਮ-ਕਾਜ

ਜਲੰਧਰ, 28 ਅਗਸਤ (ਜਸਪਾਲ ਸਿੰਘ)- ਡਵੀਜ਼ਨਲ ਕਮਿਸ਼ਨਰ-ਕਮ-ਪ੍ਰਧਾਨ ਜਿਮਖਾਨਾ ਕਲੱਬ ਵਲੋਂ ਪਿਛਲੇ ਦਿਨੀਂ ਜਿਮਖਾਨ ਕਲੱਬ ਦੀ ਪ੍ਰਬੰਧਕੀ ਕਮੇਟੀ ਨੂੰ ਭੰਗ ਕਰਕੇ ਜਿੱਥੇ 30 ਅਗਸਤ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ, ਉੱਥੇ ਨਾਲ ਹੀ ਕਲੱਬ ਦਾ ਕੰਮ-ਕਾਰ ਚਲਾਉਣ ਲਈ ਆਨਰੇਰੀ ਸੈਕਟਰੀ ਤੇਜਦੀਪ ਸਿੰਘ ਸੈਣੀ ਪੀ. ਸੀ.

Ad Position 21
No active advertisement
ਅਜੀਤ ਡੈਸਕ 29-08-2026
ਜਲੰਧਰ, 28 ਅਗਸਤ (ਜਸਪਾਲ ਸਿੰਘ)- ਡਵੀਜ਼ਨਲ ਕਮਿਸ਼ਨਰ-ਕਮ-ਪ੍ਰਧਾਨ ਜਿਮਖਾਨਾ ਕਲੱਬ ਵਲੋਂ ਪਿਛਲੇ ਦਿਨੀਂ ਜਿਮਖਾਨ ਕਲੱਬ ਦੀ ਪ੍ਰਬੰਧਕੀ ਕਮੇਟੀ ਨੂੰ ਭੰਗ ਕਰਕੇ ਜਿੱਥੇ 30 ਅਗਸਤ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ, ਉੱਥੇ ਨਾਲ ਹੀ ਕਲੱਬ ਦਾ ਕੰਮ-ਕਾਰ ਚਲਾਉਣ ਲਈ ਆਨਰੇਰੀ ਸੈਕਟਰੀ ਤੇਜਦੀਪ ਸਿੰਘ ਸੈਣੀ ਪੀ. ਸੀ. ਐਸ. ਦੀ ਅਗਵਾਈ ਹੇਠ ਇਕ 7 ਮੈਂਬਰੀ ਐਡਹਾਕ ਕਮੇਟੀ ਦਾ ਵੀ ਗਠਨ ਕੀਤਾ ਸੀ, ਜਿਸ ਵਿਚ ਪੀ. ਸੀ. ਐਸ. ਅਧਿਕਾਰੀ ਆਦਿਤਿਆ ਗੁਪਤਾ ਤੋਂ ਇਲਾਵਾ ਤਜ਼ਰਬੇਕਾਰ ਕਲੱਬ ਮੈਂਬਰ ਪ੍ਰਵੀਨ ਗੁਪਤਾ, ਕੰਨਵ ਨੰਦਾ, ਸੁਭਾਸ਼ ਸ਼ਰਮਾ, ਸਮੀਰ ਮਰਵਾਹਾ, ਜਸਪ੍ਰੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਐਡਹਾਕ ਕਮੇਟੀ ਵਲੋਂ ਪਿਛਲੇ ਕਰੀਬ ਇਕ ਮਹੀਨੇ ਤੋਂ ਆਪਣਾ ਕੰਮ ਬਾਖੂਬੀ ਕੀਤਾ ਗਿਆ ਤੇ ਕਲੱਬ ਨੂੰ ਵਧੀਆ ਤਰੀਕੇ ਨਾਲ ਚਲਾਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਪਿਛਲੇ ਦਿਨੀਂ ਆਜ਼ਾਦੀ ਦਿਹਾੜੇ ’ਤੇ ਡਵੀਜ਼ਨਲ ਕਮਿਸ਼ਨਰ ਨੇ ਐਡਹਾਕ ਕਮੇਟੀ ਵਲੋਂ ਕੀਤੇ ਗਏ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਵਲੋਂ ਕਲੱਬ ਦੇ ਪ੍ਰਮੁੱਖ ਮੈਂਬਰ ਅਨਿਰੁੱਧ ਕਪੂਰ ਨੂੰ ਉਨ੍ਹਾਂ ਦੀ ਪੁਸਤਕ ‘ਦ ਸੋਲ ਸਪਾਰਕਸ’ ਦੇ ਲਈ ਅਤੇ ਰੋਹਿਤ ਕਪੂਰ ਜੋ ਕਿ ਪਿਛਲੇ ਕਰੀਬ 10 ਸਾਲਾਂ ਤੋਂ ਕਲੱਬ ਦੇ ਬੱਚਿਆਂ ਨੂੰ ਮੁਫਤ ਵਲੰਟਰੀ ਬੈਡਮਿੰਟਨ ਕੋਚਿੰਗ ਦਿੰਦੇ ਆ ਰਹੇ ਹਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 30 ਅਗਸਤ ਨੂੰ ਚੋਣਾਂ ਤੋਂ ਬਾਅਦ ਕਲੱਬ ਦੀ ਕਮਾਨ ਨਵੀਂ ਚੁਣੀ ਹੋਈ ਕਮੇਟੀ ਨੂੰ ਸੌਂਪ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਕੱਲਬ ਮੈਂਬਰਾਂ ਵਲੋਂ ਐਡਹਾਕ ਕਮੇਟੀ ਨੂੰ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਵਾਂ ਟਾਊਨ ਹਾਲ ਬਣਾਉਣ ਲਈ ਕਈ ਵਾਰ ਬਣਾਈ ਗਈ ਯੋਜਨਾ-ਟੀਟੂ ਨੇ ਵੀ ਹਾਊਸ ਵਿਚ ਉਠਾਇਆ ਸੀ ਮੁੱਦਾ ਅਗਲੀ ਖ਼ਬਰ ਮਖਾਨਾ ਕਲੱਬ ਦੀਆਂ ਕੱਲ੍ਹ ਹੋਣ ਵਾਲੀਆਂ ਚੋਣਾਂ ’ਤੇ ਲੱਗੀਆਂ ਸਮੁੱਚੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਅਚੀਵਰਜ਼ ਤੇ ਪ੍ਰੋਗਰੈ...
Ad Position 24