29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਜੇ.ਬੀ.ਪੀ.ਐਲ ਸੀਜ਼ਨ-1 ਕ੍ਰਿਕਟ ਕੱਪ ਅੱਜ ਤੋਂ

ਜਲੰਧਰ, 28 ਅਗਸਤ (ਡਾ. ਜਤਿੰਦਰ ਸਾਬੀ)- ਜਲੰਧਰ ਬਾਕਸ ਪ੍ਰੀਮੀਅਰ ਲੀਗ (ਜੇਬੀਪੀਐਲ) ਵਲੋਂ ਜੇਬੀਪੀਐਲ ਸੀਜ਼ਨ-1 ਕ੍ਰਿਕਟ ਕੱਪ-2026 ਦਾ ਆਯੋਜਨ 29 ਤੇ 30 ਅਗਸਤ ਨੂੰ ਪਾਵਰ ਪਲੇ ਕ੍ਰਿਕਟ ਅਕੈਡਮੀ ਦੇ ਗਰਾਊਂਡ, ਯੂਨੀਕ ਹੋਮ ਨੇੜੇ, ਨਕੋਦਰ ਰੋਡ ਵਿਖੇ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 29-08-2026
ਜਲੰਧਰ, 28 ਅਗਸਤ (ਡਾ. ਜਤਿੰਦਰ ਸਾਬੀ)- ਜਲੰਧਰ ਬਾਕਸ ਪ੍ਰੀਮੀਅਰ ਲੀਗ (ਜੇਬੀਪੀਐਲ) ਵਲੋਂ ਜੇਬੀਪੀਐਲ ਸੀਜ਼ਨ-1 ਕ੍ਰਿਕਟ ਕੱਪ-2026 ਦਾ ਆਯੋਜਨ 29 ਤੇ 30 ਅਗਸਤ ਨੂੰ ਪਾਵਰ ਪਲੇ ਕ੍ਰਿਕਟ ਅਕੈਡਮੀ ਦੇ ਗਰਾਊਂਡ, ਯੂਨੀਕ ਹੋਮ ਨੇੜੇ, ਨਕੋਦਰ ਰੋਡ ਵਿਖੇ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਦਾ ਉਦਘਾਟਨ 29 ਅਗਸਤ ਨੂੰ ਸ਼ਾਮ 5 ਵਜੇ ਹੋਵੇਗਾ, ਜਦਕਿ ਫਾਈਨਲ ਮੁਕਾਬਲਾ 30 ਅਗਸਤ ਨੂੰ ਖੇਡਿਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ.ਐੱਸ. ਬਿੰਦਰਾ, ਐਮੀ ਭੱਟੀ, ਰਾਸ਼ੇਸ਼ ਸਰਨਾ ਅਤੇ ਰਿਸ਼ੀ ਲੂਥਰਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ 18 ਟੀਮਾਂ ਭਾਗ ਲੈਣਗੀਆਂ ਅਤੇ ਹਰੇਕ ਟੀਮ ਵਿੱਚ 8+1 ਖਿਡਾਰੀ ਹੋਣਗੇ। ਸਾਰੇ ਮੁਕਾਬਲੇ 8-8 ਓਵਰਾਂ ਦੇ ਹੋਣਗੇ, ਜਿਸ ਨਾਲ ਦਰਸ਼ਕਾਂ ਨੂੰ ਤੇਜ਼ਤਰਾਰ ਅਤੇ ਰੋਮਾਂਚਕ ਕ੍ਰਿਕਟ ਦੇਖਣ ਨੂੰ ਮਿਲੇਗੀ । ਉਨ੍ਹਾਂ ਕਿਹਾ ਕਿ ਜੇਬੀਪੀਐਲ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਮੋਬਾਈਲ ਅਤੇ ਡਿਜੀਟਲ ਗਤੀਵਿਧੀਆਂ ਤੋਂ ਹਟਾ ਕੇ ਖੇਡ ਮੈਦਾਨ ਨਾਲ ਜੋੜਨਾ ਅਤੇ ਉਨ੍ਹਾਂ ਵਿੱਚ ਖੇਡ ਭਾਵਨਾ, ਅਨੁਸ਼ਾਸਨ ਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ। ਜੇਤੂ ਟੀਮ ਨੂੰ 31 ਹਜ਼ਾਰ, ਉਪ ਜੇਤੂ ਨੂੰ 21 ਹਜ਼ਾਰ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਲੇਅਰ ਆਫ਼ ਦ ਟੂਰਨਾਮੈਂਟ, ਮੈਨ ਆਫ਼ ਦ ਮੈਚ, ਸਰਵੋਤਮ ਬੱਲੇਬਾਜ਼ ਅਤੇ ਸਰਵੋਤਮ ਗੇਂਦਬਾਜ਼ ਦੇ ਇਨਾਮ ਵੀ ਦਿੱਤੇ ਜਾਣਗੇ।ਇਸ ਮੌਕੇ ਰਵੀ ਚੌਰਸੀਆ, ਰਣਜੋਤ ਸਿੰਘ ਅਤੇ ਵੱਖ-ਵੱਖ ਕ੍ਰਿਕਟ ਟੀਮਾਂ ਦੇ ਕਪਤਾਨ ਵੀ ਮੌਜੂਦ ਸਨ। ਪ੍ਰਬੰਧਕਾਂ ਨੇ ਕ੍ਰਿਕਟ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਨੂੰ ਟੂਰਨਾਮੈਂਟ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਨੌਜਵਾਨ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਕੋਲ ਪੰਥਕ ਏਕਤਾ ਦਾ ਕੋਈ ਰੋਡਮੈਪ ਨਹੀਂ- ਸੁਖਮਿੰਦਰ ਸਿੰਘ ਅਗਲੀ ਖ਼ਬਰ ਜਬਰ - ਜਨਾਹ ਦੇ ਦੋਸ਼ੀ ਬਾਬੇ ਨੂੰ ਵਾਰ - ਵਾਰ ਪੈਰੋਲ ਮਿਲਣ ’ ਤੇ ਸਿੱਖ ਤਾਲਮੇਲ ਕਮੇਟੀ ਨੇ ਪ੍ਰਗਟ ਕੀਤਾ ਰੋਸ
Ad Position 24