30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਇੰਨੋਸੈਂਟ ਹਾਰਟਸ ਸਕੂਲ , ਗ੍ਰੀਨ ਮਾਡਲ ਟਾਊਨ ਜਲੰਧਰ ਵਿਖੇ ਸਹੋਦਯਾ ‘ ਸਲੋਗਨ ਸਪਾਰਕ ’ ਮੁਕਾਬਲੇ

ਜਲੰਧਰ, 29 ਅਗਸਤ (ਪਵਨ ਖਰਬੰਦਾ)-ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਨੇ ਜਲੰਧਰ ਸਹੋਦਯਾ ‘ਸਲੋਗਨ ਸਪਾਰਕ’ ਮੁਕਾਬਲੇ ਥਿੰਕ! ਰਾਈਟ- ਇੰਸਪਾਇਰ ਸਫਲਤਾਪੂਰਵਕ ਕਰਵਾਏ ।

Ad Position 21
No active advertisement
ਅਜੀਤ ਡੈਸਕ 30-08-2026
ਜਲੰਧਰ, 29 ਅਗਸਤ (ਪਵਨ ਖਰਬੰਦਾ)-ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਨੇ ਜਲੰਧਰ ਸਹੋਦਯਾ ‘ਸਲੋਗਨ ਸਪਾਰਕ’ ਮੁਕਾਬਲੇ ਥਿੰਕ! ਰਾਈਟ- ਇੰਸਪਾਇਰ ਸਫਲਤਾਪੂਰਵਕ ਕਰਵਾਏ । ਇਸ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ, ਮੌਲਿਕਤਾ ਅਤੇ ਪ੍ਰਭਾਵਸ਼ਾਲੀ ਅਭਿਵਿਅਕਤੀ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਸਸ਼ਕਤ ਅਤੇ ਗਤੀਸ਼ੀਲ ਮੰਚ ਪ੍ਰਦਾਨ ਕੀਤਾ। ਮੁਕਾਬਲੇ ਵਿੱਚ 53 ਸਕੂਲਾਂ ਦੇ 103 ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ । ਮੁਕਾਬਲੇ ਨੂੰ ਦੋ ਸ਼੍ਰੇਣੀਆਂ ਵਿੱਚ ਆਯੋਜਿਤ ਕੀਤਾ ਗਿਆ। ਸ਼੍ਰੇਣੀ I ਕਲਾਸ ਚੌਥੀ ਤੇ ਪੰਜਵੀਂ ਦੇ ਵਿਦਿਆਰਥੀਆਂ ਲਈ ਅਤੇ ਸ਼੍ਰੇਣੀ II ਕਲਾਸ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ । ਭਾਗੀਦਾਰਾਂ ਨੇ ਵਿਚਾਰਉਤੇਜਕ ਅਤੇ ਪ੍ਰਭਾਵਸ਼ਾਲੀ ਨਾਅਰਿਆਂ ਰਾਹੀਂ ਆਪਣੀ ਕਲਪਨਾਸ਼ਕਤੀ, ਜਾਗਰੂਕਤਾ ਅਤੇ ਰਚਨਾਤਮਕ ਯੋਗਤਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ਦਾ ਮੁਲਾਂਕਣ ਦੋ ਪ੍ਰਸਿੱਧ ਨਿਰਣਾਇਕਾਂ ਵਲੋਂ ਕੀਤਾ ਗਿਆ। ਸ੍ਰੀਮਤੀ ਗੁਰੰਜਨ ਪਾਲ, ਸੇਵਾਮੁਕਤ ਐਚਓਡੀ, ਫਾਈਨ ਆਰਟਸ ਵਿਭਾਗ, ਬੀ.ਡੀ. ਆਰੀਆ ਕਾਲਜ ਅਤੇ ਰੰਜਨਾ ਅਰੋੜਾ ਇੱਕ ਤਜਰਬੇਕਾਰ ਸਿੱਖਿਆਵਿਦ ਅਤੇ ਅੰਗਰੇਜ਼ੀ ਵਿਸ਼ੇ ਦੀ ਸਹਾਇਕ ਪ੍ਰੋਫੈਸਰ ਸੀ। ਪਹਿਲਾ ਇਨਾਮ ਅਨਮੋਲ ਸਵਾਮੀ ਸੰਤ ਦਾਸ ਪਬਲਿਕ ਸਕੂਲ, ਦੂਸਰਾ ਇਨਾਮ ਦੀਆ ਦਯਾਨੰਦ ਮਾਡਲ ਸਕੂਲ, ਤੀਸਰਾ ਇਨਾਮ: ਯੁਵਰਾਜ ਸ਼ਰਮਾ ਸ਼ਿਵ ਜੋਤੀ ਪਬਲਿਕ ਸਕੂਲ, ਸਾਂਤਵਨਾ ਇਨਾਮ ਜਾਗ੍ਰਿਤੀ ਸ਼ਰਮਾ ਸੰਸਕ੍ਰਿਤੀ ਕੇ.ਐੱਮ.ਵੀ. ਸਕੂਲ ਨੂੰ ਮਿਲਿਆ। ਸ਼੍ਰੇਣੀ 2 ’ਚ ਪਹਿਲਾ ਇਨਾਮ ਅਲੀਸ਼ਾ ਡੀ.ਆਈ.ਪੀ.ਐੱਸ. ਸਕੂਲ, ਦੂਸਰਾ ਇਨਾਮ ਹੀਆ ਗੋਇਲ ਵੁੱਡਲੈਂਡ ਓਵਰਸੀਜ਼ ਸਕੂਲ, ਤੀਸਰਾ ਇਨਾਮ: ਐਸ਼ਲੀਨਾ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ, ਸਾਂਤਵਨਾ ਇਨਾਮ ਹਰਸ਼ਿਤਾ ਗੁਪਤਾ ਸੀ.ਟੀ. ਪਬਲਿਕ ਸਕੂਲ ਨੇ ਪ੍ਰਾਪਤ ਕੀਤਾ । ਸਕੂਲ ਦੇ ਪ੍ਰਿੰਸੀਪਲ ਰਾਜੀਵ ਪਾਲੀਵਾਲ ਅਤੇ ਐਚਓਡੀ, ਫਾਈਨ ਆਰਟਸ ਮੋਨਾ ਗਿਲਹੋਤਰਾ ਨੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ , ਮੇਅਰ ਤੇ ਡਿਪਟੀ ਕਮਿਸ਼ਨਰ ਵਲੋਂ ‘ ਕਲੀਨ ਪੰਜਾਬ ’ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਭਾਜਪਾ ਦੇ ਪੁਰਾਣੇ ਅਤੇ ਸਮਰਪਿਤ ਕਾਰਕੁੰਨ ਪਾਰਟੀ ਦੀ ਰੀੜ੍ਹ ਦੀ ਹੱਡੀ - ਬਰਾੜ , ਸੂਰਜ ਸਾਬਕਾ ਜ਼ਿਲ੍ਹਾ ਪ੍ਰਧਾਨਾਂ ਨਾਲ ਮ...
Ad Position 24