29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨੌਜਵਾਨੀ ਲਈ ਖਤਰਾ ਬਣਦਾ ਜਾ ਰਿਹਾ ਮਹਿਤਪੁਰ ਵਿਚ ਵਿੱਕਦਾ ਨਸ਼ਾ

ਮਹਿਤਪੁਰ, 29 ਅਗਸਤ (ਲਖਵਿੰਦਰ ਸਿੰਘ)- ਪੰਜਾਬ ਦੀ ਨੌਜਵਾਨੀ ਦਿਨ ਪ੍ਰਤੀ ਦਿਨ ਨਸ਼ੇ ਦੀ ਦਲ-ਦਲ ਵਿਚ ਡੁੱਬਦੀ ਜਾ ਰਹੀ ਹੈ। ਸਰਕਾਰ ਭਾਵੇਂ ਕੋਈ ਵੀ ਹੋਵੇ ਪਰ ਪੰਜਾਬ ਦੀ ਨੌਜਵਾਨੀ ਨਸ਼ਿਆਂ ਨੇ ਬਰਬਾਦ ਕਰ ਦਿੱਤੀ ਅਤੇ ਸੱਤਾ ਹਾਸਿਲ ਕਰਨ ਵਾਲੀਆਂ ਪਾਰਟੀਆ ਪਹਿਲਾਂ ਪੰਜਾਬ ਵਾਸੀਆਂ ਨਾਲ ਵਾਅਦਾ ਕਰਦੀਆਂ ਅਤੇ ਜਿੱਤ ਵੀ ਜਾਦੀਆਂ , ਕਿ ਸਾਡੀ ਸਰਕਾਰ ਕੁਝ ਸਮੇਂ ਅੰਦਰ ਨਸ਼ਾਂ ਖ਼ਤਮ ਕਰ ਦੇਵੇਗੀ ਪਰ ਇਸ ਸਮੇਂ ਪੰਜਾਬ ਅੰਦਰ ਨਸ਼ਿਆਂ ਦੇ ਖਿਲਾਫ਼ ਬਹੁਤ ਵੱਡੇ ਪੱਧਰ ਉੱਪਰ ਮੁਹਿੰਮ ਚਲਾਈ ਗਈ ਹੈ, ਜਿਸ ਵਿਚ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਅਤੇ ਹੋਰ ਵੀ ਵਿਭਾਗ ਇਕੱਠੇ ਹੋ ਕੇ ਨਸ਼ਿਆਂ ਦੇ ਖਿਲਾਫ਼ ਲੜਾਈ ਲੜ ਰਹੇ ਹਨ ਪਰ ਮਹਿਤਪੁਰ ਵਿਚ ਨਸ਼ਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ।

Ad Position 21
No active advertisement
ਗੱਲਬਾਤ ਕਰਦੇ ਮਹਿਤਪੁਰ ਦੇ ਸਮਾਜਸੇਵੀ ਕੌਂਸਲਰ ਮਹਿੰਦਰਪਾਲ ਸਿੰਘ ਟੁਰਨਾ,ਸਮਾਜ ਸੇਵੀ ਮਾਸਟਰ ਹਰਬੰਸ ਲਾਲ, ਰਛਪਾਲ ਸਿੰਘ ਧੰਜੂ,ਤਰਸੇਮ ਪੀਟਰ,ਪ੍ਰਸ਼ੋਤਮ ਲਾਲ,ਕਸ਼ਮੀਰੀ ਲਾਲ। 30-08-2026
ਮਹਿਤਪੁਰ, 29 ਅਗਸਤ (ਲਖਵਿੰਦਰ ਸਿੰਘ)- ਪੰਜਾਬ ਦੀ ਨੌਜਵਾਨੀ ਦਿਨ ਪ੍ਰਤੀ ਦਿਨ ਨਸ਼ੇ ਦੀ ਦਲ-ਦਲ ਵਿਚ ਡੁੱਬਦੀ ਜਾ ਰਹੀ ਹੈ। ਸਰਕਾਰ ਭਾਵੇਂ ਕੋਈ ਵੀ ਹੋਵੇ ਪਰ ਪੰਜਾਬ ਦੀ ਨੌਜਵਾਨੀ ਨਸ਼ਿਆਂ ਨੇ ਬਰਬਾਦ ਕਰ ਦਿੱਤੀ ਅਤੇ ਸੱਤਾ ਹਾਸਿਲ ਕਰਨ ਵਾਲੀਆਂ ਪਾਰਟੀਆ ਪਹਿਲਾਂ ਪੰਜਾਬ ਵਾਸੀਆਂ ਨਾਲ ਵਾਅਦਾ ਕਰਦੀਆਂ ਅਤੇ ਜਿੱਤ ਵੀ ਜਾਦੀਆਂ , ਕਿ ਸਾਡੀ ਸਰਕਾਰ ਕੁਝ ਸਮੇਂ ਅੰਦਰ ਨਸ਼ਾਂ ਖ਼ਤਮ ਕਰ ਦੇਵੇਗੀ ਪਰ ਇਸ ਸਮੇਂ ਪੰਜਾਬ ਅੰਦਰ ਨਸ਼ਿਆਂ ਦੇ ਖਿਲਾਫ਼ ਬਹੁਤ ਵੱਡੇ ਪੱਧਰ ਉੱਪਰ ਮੁਹਿੰਮ ਚਲਾਈ ਗਈ ਹੈ, ਜਿਸ ਵਿਚ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਅਤੇ ਹੋਰ ਵੀ ਵਿਭਾਗ ਇਕੱਠੇ ਹੋ ਕੇ ਨਸ਼ਿਆਂ ਦੇ ਖਿਲਾਫ਼ ਲੜਾਈ ਲੜ ਰਹੇ ਹਨ ਪਰ ਮਹਿਤਪੁਰ ਵਿਚ ਨਸ਼ਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ । ਮਹਿਤਪੁਰ ਦੇ ਕੋਨੇ ਕੋਨੇ ਵਿਚ ਨਸ਼ਾ ਕਰਿਆਨੇ ਦੇ ਸਾਮਾਨ ਵਾਂਗ ਵਿਕ ਰਿਹਾ ਹੈ, ਸਭ ਤੋਂ ਵੱਡੀ ਹੈਰਾਨੀ ਦੀ ਗੱਲ ਦੇਖਣ ਵਿੱਚ ਇਹ ਆਈ ਹੈ ਕਿ ਨਸ਼ਾ ਇੰਨੇ ਵੱਡੇ ਪੱਧਰ ’ਤੇ ਵਿੱਕ ਰਿਹਾ ਹੈ ਕਿ ਨਸ਼ੇ ਨਾਲ ਭਰੇ ਟੀਕੇ ਹੀ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਵੇਚੇ ਜਾ ਰਹੇ । ਦੂਸਰੇ ਪਾਸੇ ਨਸ਼ੇ ਦੇ ਆਦੀ ਨੌਜਵਾਨ ਲੋਕਾਂ ਦੀ ਅੱਖ ਤੋਂ ਪਰੇ ਹੋ ਕੇ ਨਸ਼ੇ ਦਾ ਸੇਵਨ ਕਰਨ ਮੌਕੇ ਖੂਫੀਆ ਟਿਕਾਣਾ ਲੱਭਦੇ ਹਨ, ਲੋਕਾਂ ਦਾ ਕਹਿਣਾ ਹੈ ਕਿ ਕੁਝ ਨੌਜਵਾਨ ਮਹਿਤਪੁਰ ਦੇ ਖੇਡ ਮੈਦਾਨ ਵਿਚ ਨਸ਼ਾ ਕਰਦੇ ਹਨ । ਜਿੱਥੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਵਰਤੇ ਹੋਏ ਟੀਕੇ ਅਤੇ ਹੋਰ ਨਸ਼ੀਲੇ ਪਦਾਰਥ ਦੇ ਪੈਕਟ ਮਿਲਦੇ ਹਨ, ਜਿਸ ਤੋਂ ਲਗਦਾ ਹੈ ਕਿ ਨੌਜਵਾਨੀ ਦੇ ਭਵਿੱਖ ਲਈ ਬਹੁਤ ਵੱਡਾ ਖਤਰਾ ਪੈਦਾ ਹੋ ਰਿਹਾ ਹੈ। ਇਸ ਸਬੰਧੀ ਮਹਿਤਪੁਰ ਦੇ ਨੌਜਵਾਨੀ ਦੇ ਭਵਿੱਖ ਲਈ ਚਿੰਤਤ ਸਮਾਜ ਸੇਵੀ ਹਰਬੰਸ ਲਾਲ, ਸਮਾਜ ਸੇਵੀ ਕੌਸਲਰ ਮਹਿੰਦਰਪਾਲ ਸਿੰਘ ਟੁਰਨਾ, ਸਮਾਜਸੇਵੀ ਰਛਪਾਲ ਸਿੰਘ ਧੰਜੂ, ਪ੍ਰਸੋਤਮ ਲਾਲ, ਤਰਸੇਮ ਪੀਟਰ, ਕਸ਼ਮੀਰੀ ਲਾਲ ਆਦਿ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਤਲੁਜ ਵਿੱਚ ਉਨਾਂ ਪਾਣੀ ਨਹੀਂ ਵਗਦਾ, ਜਿਨ੍ਹਾਂ ਇਸ ਦੇ ਕੰਢੇ ਵਸੇ ਮਹਿਤਪੁਰ ਇਲਾਕੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦਾ ਹੜ ਵਗਦਾ ਹੈ। ਸਿਆਸੀ ਧਿਰਾਂ ਦਾਅਵੇ ਕਰਦੀਆਂ ਅਤੇ ਚੁਣਾਵੀ ਵਾਅਦੇ ਕਰਦੀਆਂ ਹਨ ਅਤੇ ਇਸ ਦੇ ਆਧਾਰ ’ਤੇ ਜਿੱਤ ਵੀ ਜਾਦੀਆਂ ਹਨ । ਨੌਜਵਾਨ ਚਿੱਟਾ ਪੀਣ ਲਈ ਜਾਂ ਤਾਂ ਘਰ ਦਾ ਸਾਰਾ ਸਾਮਾਨ ਵੇਚ ਦਿੰਦੇ ਹਨ ਜਾਂ ਤਾਂ ਚੋਰੀਆਂ, ਡਾਕੇ, ਲੁੱਟਾਂ ਕਰਦੇ ਹਨ, ਜਿਨ੍ਹਾਂ ਦੀਆਂ ਮਾਵਾਂ ਨੂੰ ਰੋਂਦਿਆਂ ਨਹੀਂ ਦੇਖਿਆ ਜਾ ਸਕਦਾ ਅਤੇ ਮਹਿਤਪੁਰ ਇਲਾਕੇ ਦੇ ਸੈਂਕੜੇ ਨੌਜਵਾਨ ਵੀ ਜੋ ਚਿੱਟੇ ਦੇ ਕੋਹੜ ਵਿਚ ਫਸੇ ਹੋਏ ਹਨ । ਉਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਵਾਲਿਆਂ ‘ਤੇ ਕਰਵਾਈ ਕਰਨ ਦੀ ਬਜਾਏ ਜੋ ਸੱਚ ਦੀ ਆਵਾਜ਼ ਜਾਂ ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਚੁੱਕਦੇ ਹਨ ਤਾਂ ਉਨ੍ਹਾਂ ‘ਤੇ ਨਾਜਾਇਜ਼ ਪਰਚੇ ਕਰ ਦਿੱਤੇ ਜਾਂਦੇ ਹਨ । ਨਸ਼ਾ ਤਸਕਰਾਂ ਨੇ ਆਪਣੇ ਆਪਣੇ ਗੁੰਡਾ ਗਰੋਹ ਪਾਲੇ ਹੋਏ ਹਨ। ਸੁਰੱਖਿਆ ਦੀ ਗਰੰਟੀ ਨਾ ਹੋਣ ਕਾਰਨ ਕੋਈ ਵੀ ਨਸ਼ਿਆਂ ਵਿਰੁੱਧ ਬੋਲਣ ਲਈ ਤਿਆਰ ਨਹੀਂ। ਪ੍ਰਸ਼ਾਸਨ ਅਤੇ ਸਰਕਾਰ ਮਹਿਤਪੁਰ ਵਿਚ ਨਸ਼ੇ ਦੇ ਵੱਗ ਰਹੇ ਦਰਿਆ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ ਤਾਂ ਜੋ ਨੌਜਵਾਨੀ ਦੇ ਭਵਿੱਖ ਨੂੰ ਬਚਾਇਆ ਜਾ ਸਕੇ ।
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਅਰਜਨ ਦੇਵ ਸਕੂਲ ਵਿਖੇ ਅਰਦਾਸ ਸਮਾਗਮ ਅਗਲੀ ਖ਼ਬਰ ਦੂਜੇ ਦਿਨ ਵੀ ਨਾਟਕ ‘ ਹਮਾਰੇ ਰਾਮ ’ ਦੀ ਅਦਭੁੱਤ ਪੇਸ਼ਕਾਰੀ ਨੇ ਕੀਲੇ ਵੱਡੀ ਗਿਣਤੀ ਦਰਸ਼ਕ ਪੰਜਾਬ ਦੇ ਮੁੱਖ ਸਕੱਤਰ ਕੇ.ਏ....
Ad Position 24