02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ਿਵ ਜੋਤੀ ਸਕੂਲ ਦੀਆਂ ਵਿਦਿਆਰਥਣਾਂ ‘ਜਲੰਧਰ ਸਹੋਦਯਾ ਇੰਟਰ ਸਕੂਲ ਪੇਪਰ ਬੈਗ ਆਰਟਿਸਟਰੀ ਮੁਕਾਬਲੇ’ ਚੋਂ ਰਹੀਆਂ ਅੱਵਲ

ਜਲੰਧਰ, 1 ਸਤੰਬਰ (ਅ. ਬ.)

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਜਲੰਧਰ, 1 ਸਤੰਬਰ (ਅ.ਬ.)-ਸਕੂਲ ਪ੍ਰਬੰਧਨ ਅਤੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਸ਼ੈਲੀ ਦੀ ਅਗਵਾਈ ਹੇਠ ਵਿਦਿਆਰਥੀਆਂ ’ਚ ਰਚਨਾਤਮਕ ਹੁਨਰ ਵਿਕਸਿਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਅਨੰਨਿਆ ਅਤੇ ਐਸ਼ਵਰਿਆ ਨੇ ਐਸ.ਟੀ.ਐਸ. ਵਰਲਡ ਸਕੂਲ, ਰਾਜਗੋਮਲ, ਜਲੰਧਰ ਵਿਖੇ ਕਰਵਾਏ ਗਏ ‘ਜਲੰਧਰ ਸਹੋਦਯਾ ਇੰਟਰ ਸਕੂਲ ਪੇਪਰ ਬੈਗ ਆਰਟਿਸਟਰੀ ਮੁਕਾਬਲੇ’ ਵਿੱਚ ਭਾਗ ਲਿਆ। ਛੇਵੀਂ ਤੋਂ ਅੱਠਵੀਂ ਜਮਾਤ ਦੇ ਵਰਗ ਵਿੱਚ ਇਨ੍ਹਾਂ ਵਿਦਿਆਰਥਣਾਂ ਦੀ ਟੀਮ ਨੇ ‘ਗੈਲੈਕਸੀ ਇਨ ਮਾਈ ਹੈਂਡ’ ਵਿਸ਼ੇ ’ਤੇ ਆਧਾਰਿਤ ਆਕਰਸ਼ਕ ਪੇਪਰ ਬੈਗ ਤਿਆਰ ਕਰਕੇ ਨਿਰਣਾਇਕ ਮੰਡਲ ਦਾ ਮਨ ਮੋਹ ਲਿਆ ਅਤੇ ਪਹਿਲਾ ਇਨਾਮ ਹਾਸਿਲ ਕੀਤਾ। ਜੇਤੂ ਵਿਦਿਆਰਥਣਾਂ ਨੂੰ ਆਯੋਜਕਾਂ ਵਲੋਂ ਟਰਾਫੀ, ਸੋਨੇ ਦਾ ਤਮਗਾ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਣ ਸੈਲੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਨੰਨਿਆ ਅਤੇ ਐਸ਼ਵਰਿਆ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਾ. ਵਿਦੁਰ ਜੋਤੀ, ਚੇਅਰਮੈਨ ਟਰੱਸਟ, ਡਾ. ਸੁਵਿਕਰਮ ਜੋਤੀ, ਚੇਅਰਮੈਨ-ਕਮ-ਮੈਨੇਜਰ, ਮੈਨੇਜਿੰਗ ਕਮੇਟੀ ਅਤੇ ਜਨਰਲ ਸਕੱਤਰ ਟਰੱਸਟ, ਉਪ-ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਅਤੇ ਸਹਾਇਕ ਉਪ-ਪ੍ਰਿੰਸੀਪਲ ਸ਼੍ਰੀਮਤੀ ਮਮਤਾ ਅਰੋੜਾ ਨੇ ਵੀ ਜੇਤੂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਮਾਰਗਦਰਸ਼ਕ ਅਧਿਆਪਕਾਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਭਾਜਪਾ-ਕਾਂਗਰਸ ਤੇ ਅਕਾਲੀ ਦਲ ਛੱਡ ਕੇ ਕਈ ਪ੍ਰਮੁੱਖ ਆਗੂ ਤੇ ਪਰਿਵਾਰ ‘ਆਪ’ ਵਿਚ ਸ਼ਾਮਿਲ ਅਗਲੀ ਖ਼ਬਰ ਨਿਤਿਨ ਕੋਹਲੀ ਵਲੋਂ ਢਿਲਵਾਂ ਤੋਂ ਤੱਲ੍ਹਣ ਫਾਟਕ ਤੱਕ ਬਣਨ ਵਾਲੀ ਮੁੱਖ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ
Ad Position 24