02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭਾਜਪਾ-ਕਾਂਗਰਸ ਤੇ ਅਕਾਲੀ ਦਲ ਛੱਡ ਕੇ ਕਈ ਪ੍ਰਮੁੱਖ ਆਗੂ ਤੇ ਪਰਿਵਾਰ ‘ਆਪ’ ਵਿਚ ਸ਼ਾਮਿਲ

ਹਲਕਾ ਇੰਚਾਰਜ ਵਨੀਤ ਧੀਰ ਨੇ ਮੁੱਖ ਮੰਤਰੀ ਦੇ ਓ . ਐੱਸ .

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਹਲਕਾ ਇੰਚਾਰਜ ਵਨੀਤ ਧੀਰ ਨੇ ਮੁੱਖ ਮੰਤਰੀ ਦੇ ਓ . ਐੱਸ . ਡੀ . ਘੁੰਮਣ ਦੀ ਅਗਵਾਈ ’ ਚ ਕਰਵਾਇਆ ਸ਼ਾਮਿਲ ਜਲੰਧਰ, 1 ਸਤੰਬਰ (ਜਤਿੰਦਰ ਪੰਮੀ)-ਉੱਤਰੀ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨਾਲ ਲੰਮੇ ਸਮੇਂ ਤੋਂ ਜੁੜੇ ਕਈ ਪ੍ਰਮੁੱਖ ਆਗੂ ਤੇ ਪਰਿਵਾਰ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਅਲਵਿਦਾ ਕਹਿੰਦਿਆਂ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਮੇਅਰ ਤੇ ਹਲਕਾ ਇੰਚਾਰਜ ਵਿਨੀਤ ਧੀਰ ਵਲੋਂ ਪ੍ਰੇਰਤ ਕੀਤਾ ਗਿਆ ਸੀ ਜਦੋਂਕਿ ਪਾਰਟੀ ਵਿੱਚ ਮੁੱਖ ਮੰਤਰੀ ਦੇ ਓ. ਐੱਸ. ਡੀ. ਰਾਜਬੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਸ਼ਾਮਲ ਕੀਤਾ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਵਿਨੀਤ ਧੀਰ ਨੇ ਕਿਹਾ ਕਿ ਉਕਤ ਆਗੂ ਤੇ ਪਰਿਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਕਾਸ ਲਈ ਕਰਵਾਏ ਜਾ ਰਹੇ ਕੰਮਾਂ ਤੋਂ ਪ੍ਰੇਰਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਕਤ ਆਗੂਆਂ ਦਾ ਆਪਣੇ ਇਲਾਕੇ ਵਿੱਚ ਕਾਫੀ ਪ੍ਰਭਾਵ ਹੈ ਤੇ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਉੱਤਰੀ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਸੰਗਠਨ ਹੋਰ ਮਜ਼ਬੂਤ ਹੋਇਆ ਹੈ ਅਤੇ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਭਾਜਪਾ ਤੋਂ ਉਦਯੋਗਪਤੀ ਤੇ ਪੱਪੀ ਸਵੀਟਸ ਦੇ ਮਾਲਕ ਹਤਿੰਦਰ ਤਲਵਾਰ ਹਨੀ, ਬੀਬੀ ਸ਼ਸ਼ੀ, ਹਸਨ ਸੋਨੀ, ਨੀਰਜ ਕਸ਼ਯਪ, ਸੰਨੀ ਦੂਆ, ਕਾਂਗਰਸ ਤੋਂ ਅਸ਼ਵਨੀ ਭਗਤ, ਸੂਬੇਦਾਰ ਯਾਦਵ, ਤਰਮ ਤਨਵੀਰ ਸਿੰਘ, ਇੰਟਕ ਦੇ ਬਲਬੀਰ ਸਿੰਘ ਬੱਧਣ, ਅਕਾਲੀ ਦਲ ਤੋਂ ਸੁਖਵੀਰ ਸਿੰਘ ਅਤੇ ਆਜ਼ਾਦ ਤੌਰ ’ਤੇ ਨਿਗਮ ਚੋਣਾਂ ਲੜ ਚੁੱਕੇ ਹਨ ਸ਼ਿਵ ਕਾਲਰਾ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰੇਟ ਪੁਲਿਸ ਦੇ ਸੇਵਾ ਮੁਕਤ ਹੋਏ 10 ਪੁਲਿਸ ਅਧਿਕਾਰੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਸ਼ਿਵ ਜੋਤੀ ਸਕੂਲ ਦੀਆਂ ਵਿਦਿਆਰਥਣਾਂ ‘ਜਲੰਧਰ ਸਹੋਦਯਾ ਇੰਟਰ ਸਕੂਲ ਪੇਪਰ ਬੈਗ ਆਰਟਿਸਟਰੀ ਮੁਕਾਬਲੇ’ ਚੋਂ ਰਹੀਆਂ ਅੱਵਲ
Ad Position 24