02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਿਸਤ ਦੋਆਬ ਨਹਿਰ ਕੰਢੇ ਕਈ ਥਾਵਾਂ ਤੋਂ ਹਟਾਈ ਵਾੜ ਹਰਦੇਵ ਨਗਰ ਸਾਈਡ ’ਤੇ ਮੱਛੀ ਮਾਰਕੀਟ ਬਣਨ ਦਾ ਖਦਸ਼ਾ

ਜਲੰਧਰ, 1 ਸਤੰਬਰ (ਸ਼ਿਵ)-ਬਿਸਤ ਦੋਆਬ ਨਹਿਰ ਦੇ ਨਾਲ ਨਗਰ ਨਿਗਮ ਵਲੋਂ ਕੁਝ ਸਮਾਂ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਕਰਵਾਈ ਗਈ ਵਾੜ, ਕਈ ਥਾਵਾਂ ਤੋਂ ਟੁੱਟਣ ਕਾਰਨ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਨਹਿਰ ਦੇ ਬਿਲਕੁਲ ਸਾਹਮਣੇ ਲੱਗਦੀ ਮੱਛੀ ਮਾਰਕੀਟ ਦੇ ਕੁਝ ਮਛੇਰੇ ਆਪਣੀ ਸਹੂਲਤ ਲਈ ਵਾੜ ਨੂੰ ਤੋੜ ਕੇ ਹਰਦੇਵ ਨਗਰ ਵਾਲੇ ਪਾਸੇ ਜਾਲ ਸੁੱਟਦੇ ਹਨ ਅਤੇ ਉੱਥੇ ਹੀ ਜਾਲਾਂ ਦੀ ਮੁਰੰਮਤ ਕਰਦੇ ਰਹਿੰਦੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਜਲੰਧਰ, 1 ਸਤੰਬਰ (ਸ਼ਿਵ)-ਬਿਸਤ ਦੋਆਬ ਨਹਿਰ ਦੇ ਨਾਲ ਨਗਰ ਨਿਗਮ ਵਲੋਂ ਕੁਝ ਸਮਾਂ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਕਰਵਾਈ ਗਈ ਵਾੜ, ਕਈ ਥਾਵਾਂ ਤੋਂ ਟੁੱਟਣ ਕਾਰਨ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਨਹਿਰ ਦੇ ਬਿਲਕੁਲ ਸਾਹਮਣੇ ਲੱਗਦੀ ਮੱਛੀ ਮਾਰਕੀਟ ਦੇ ਕੁਝ ਮਛੇਰੇ ਆਪਣੀ ਸਹੂਲਤ ਲਈ ਵਾੜ ਨੂੰ ਤੋੜ ਕੇ ਹਰਦੇਵ ਨਗਰ ਵਾਲੇ ਪਾਸੇ ਜਾਲ ਸੁੱਟਦੇ ਹਨ ਅਤੇ ਉੱਥੇ ਹੀ ਜਾਲਾਂ ਦੀ ਮੁਰੰਮਤ ਕਰਦੇ ਰਹਿੰਦੇ ਹਨ। ਸਥਾਨਕ ਲੋਕਾਂ ਅਨੁਸਾਰ ਕਈ ਵਾਰ ਮਰੀਆਂ ਹੋਈਆਂ ਮੱਛੀਆਂ ਤੇ ਰਹਿੰਦ ਖੂੰਹਦ ਵੀ ਨਹਿਰ ਦੇ ਕਿਨਾਰੇ ਸੁੱਟ ਦਿੱਤੀ ਜਾਂਦੀ ਹੈ, ਜਿਸ ਕਾਰਨ ਇਲਾਕੇ ਵਿੱਚ ਸਾਰਾ ਦਿਨ ਬਦਬੂ ਫੈਲੀ ਰਹਿੰਦੀ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੂੰ ਖਦਸ਼ਾ ਹੈ ਕਿ ਜੇਕਰ ਇਸ ਮਾਮਲੇ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਹਰਦੇਵ ਨਗਰ ਸਾਈਡ ਵੀ ਮੱਛੀ ਮਾਰਕੀਟ ਦਾ ਰੂਪ ਧਾਰ ਸਕਦੀ ਹੈ। ਮੇਅਰ ਵਨੀਤ ਧੀਰ ਵਲੋਂ ਨਹਿਰ ’ਚ ਗੰਦਗੀ ਸੁੱਟਣ ਤੋਂ ਰੋਕਣ ਅਤੇ ਨਹਿਰ ਦੇ ਆਲੇ-ਦੁਆਲੇ ਸਫਾਈ ਤੇ ਸੁਰੱਖਿਆ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਵਾੜ ਦਾ ਕੰਮ ਕਰਵਾਇਆ ਗਿਆ ਸੀ। ਪਰ ਤਾਰਬੰਦੀ ਦੇ ਲੱਗਣ ਦੇ ਕੁਝ ਹੀ ਸਮੇਂ ਬਾਅਦ ਕਈ ਥਾਵਾਂ ਤੋਂ ਟੁੱਟ ਜਾਣ ਕਾਰਨ ਇਸ ਦੀ ਦੇਖਭਾਲ ਅਤੇ ਸੁਰੱਖਿਆ ’ਤੇ ਵੀ ਸਵਾਲ ਉੱਠ ਰਹੇ ਹਨ। ਕਈ ਲੋਕਾਂ ਨੇ ਇਸ ਵਾੜ ਨੂੰ ਹਟਾ ਦਿੱਤਾ ਸੀ ਕਿਉਂਕਿ ਕਈ ਲੋਕਾਂ ਵਲੋਂ ਇਸ ਨਹਿਰ ਵਿਚ ਗੰਦਗੀ ਸੁੱਟੀ ਜਾਂਦੀ ਹੈ। ਇਲਾਕਾ ਵਾਸੀਆਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਟੁੱਟੀ ਹੋਈ ਵਾੜ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਅਤੇ ਇਸ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਨਹਿਰ ਦੇ ਕਿਨਾਰੇ ਗੰਦਗੀ ਅਤੇ ਮੱਛੀ ਮਾਰਕੀਟ ਵਰਗੀ ਸਥਿਤੀ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ. ਵਿੰਗ ਵਲੋਂ ਨਵ-ਨਿਯੁਕਤ ਕੌਮੀ ਮੀਤ ਪ੍ਰਧਾਨ ਰਾਣਾ ਦਾ ਸਨਮਾਨ ਅਗਲੀ ਖ਼ਬਰ ਸਿੱਖੀ ਦੀ ਪੁੰਗਰਦੀ ਪਨੀਰੀ ਨੂੰ ਧਰਮ ਨਾਲ ਜੋੜਨ ਲਈ ਗੁਰਮਤਿ ਸਿੱਖਿਆ ਸਭਾ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ-ਗੁਰਕ੍...
Ad Position 24